ਨਵੀਂ ਦਿੱਲੀ: ਵਿਵਾਦਿਤ ਫਿਲਮ ਕਸ਼ਮੀਰ ਫਾਈਲਜ਼ ਖਿਲਾਫ਼ ਦਿੱਤੇ ਬਿਆਨ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ਼ ਅਪਮਾਨਜਨਕ ਬਿਆਨ ਦੇਣ ਵਾਲੇ ਭਾਜਪਾ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਤਜਿੰਦਰ ਪਾਲ ਸਿੰਘ ਬੱਗਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਬਾਰੇ ਉਨ੍ਹਾਂ ਨੇ ਹੋਰ ਤਿੱਖਾ ਬਿਆਨ ਦਿੱਤਾ ਹੈ।
ਤਜਿੰਦਰ ਪਾਲ ਨੇ ਟਵੀਟ ਕਰਕੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਨਹੀਂ ਸਗੋਂ 100 ਐੱਫ.ਆਈ.ਆਰ. ਕਰਨਾ, ਜੇਕਰ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ 'ਤੇ ਕੇਜਰੀਵਾਲ ਠਹਾਕੇ ਲਗਾਏਗਾ ਤਾਂ ਮੈਂ ਬੋਲਾਂਗਾ। ਉਸ ਦੇ ਲਈ ਮੈਨੂੰ ਭਾਵੇਂ ਜੋ ਵੀ ਨਤੀਜੇ ਭੁਗਤਣੇ ਪੈਣਗੇ। ਮੈਂ ਤਿਆਰ ਹਾਂ ਮੈਂ ਕੇਜਰੀਵਾਲ ਨੂੰ ਛੱਡਣ ਵਾਲਾ ਨਹੀਂ ਹਾਂ। ਮੈਂ ਉਸਦੇ ਨੱਕ ਵਿੱਚ ਨਕੇਲ ਪਾ ਕੇ ਰਹਾਂਗਾ।
ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਪਾਲ ਸਿੰਘ ਬੱਗਾ ਦੇ ਇਸ ਬਿਆਨ ਕਾਰਨ 'ਆਪ' ਵਰਕਰਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰ ਰਾਮਕੁਮਾਰ ਝਾਅ ਨੇ ਪੰਜਾਬ ਦੇ ਪਟਿਆਲਾ ਥਾਣੇ ਵਿੱਚ ਤੇਜਿੰਦਰ ਪਾਲ ਸਿੰਘ ਬੱਗਾ ਖਿਲਾਫ਼ ਐਫਆਈਆਰ ਦਰਜ ਕਰਵਾਈ ਹੈ।
ਹਾਲ ਹੀ ਦੇ ਦਿਨਾਂ 'ਚ ਕਸ਼ਮੀਰ ਫਾਈਲ ਫਿਲਮ ਨੂੰ ਲੈ ਕੇ ਦੇਸ਼ ਦੋ ਹਿੱਸਿਆਂ 'ਚ ਵੰਡਿਆ ਨਜ਼ਰ ਆ ਰਿਹਾ ਹੈ। ਬੁੱਧੀਜੀਵੀਆਂ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਫਿਲਮ ਦੇਸ਼ ਦਾ ਫਿਰਕੂ ਮਾਹੌਲ ਵਿਗਾੜ ਦੇਵੇਗੀ। ਫਿਲਮ 'ਚ ਮੁਸਲਿਮ ਸਮਾਜ ਨੂੰ ਇਕਪਾਸੜ ਅਤੇ ਵਧਾ-ਚੜ੍ਹਾ ਕੇ ਦਿਖਾਉਣ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਫਿਲਮ 'ਤੇ ਪਾਬੰਦੀ ਦੀ ਮੰਗ ਵੀ ਕੀਤੀ ਜਾ ਰਹੀ ਹੈ।