ETV Bharat / bharat

BJP On NewsClick: ਨਿਊਜ਼ਕਲਿੱਕ ਦੇ ਦਫਤਰਾਂ 'ਤੇ ਛਾਪੇਮਾਰੀ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਬਿਆਨ, ਕਿਹਾ- ਨਿਯਮਾਂ ਮੁਤਾਬਕ ਕਾਰਵਾਈ ਕਰਦੀਆਂ ਹਨ ਜਾਂਚ ਏਜੰਸੀਆਂ - ਵਿਦੇਸ਼ੀ ਫੰਡਿੰਗ

ਰਾਜਧਾਨੀ ਦਿੱਲੀ 'ਚ ਨਿਊਜ਼ਕਲਿੱਕ (NewsClick) ਦੇ ਟਿਕਾਣਿਆਂ 'ਤੇ ਦਿੱਲੀ ਪੁਲਿਸ ਵੱਲੋਂ ਵੱਡੇ ਪੱਧਰ 'ਤੇ ਛਾਪੇਮਾਰੀ ਕੀਤੀ ਗਈ। ਇਸ 'ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਜਾਂਚ ਏਜੰਸੀ ਸੁਤੰਤਰ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕਰਦੀ ਹੈ।

BJP On NewsClick
BJP On Delhi Police Conducting Raids At Different Premises Linked To Newsclick Union Minister Anurag Thakur ED
author img

By ETV Bharat Punjabi Team

Published : Oct 3, 2023, 1:52 PM IST

ਓਡੀਸ਼ਾ/ਭੁਵਨੇਸ਼ਵਰ: ਭਾਰਤੀ ਜਨਤਾ ਪਾਰਟੀ ਨੇ ਦਿੱਲੀ 'ਚ ਨਿਊਜ਼ਕਲਿੱਕ (BJP On NewsClick) ਦੇ ਟਿਕਾਣਿਆਂ 'ਤੇ ਦਿੱਲੀ ਪੁਲਿਸ ਦੇ ਛਾਪੇ ਨੂੰ ਲੈ ਕੇ ਬਿਆਨ ਦਿੱਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਪੁੱਛੇ ਸਵਾਲ ਦਾ ਬਹੁਤ ਸਪੱਸ਼ਟ ਜਵਾਬ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅੱਜ ਦਿੱਲੀ ਪੁਲਿਸ ਵੱਲੋਂ ਨਿਊਜ਼ਕਲਿੱਕ ਨਾਲ ਜੁੜੇ ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ।

  • #WATCH | Bhubaneswar, Odisha: On Delhi Police conducting raids at different premises linked to NewsClick, Union Minister Anurag Thakur says, "I don't need to justify... If anyone has committed anything wrong, search agencies are free to carry out investigations against them under… pic.twitter.com/ncE7vk3zsm

    — ANI (@ANI) October 3, 2023 " class="align-text-top noRightClick twitterSection" data=" ">

ਜਾਂਚ ਏਜੰਸੀਆਂ ਸੁਤੰਤਰ: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, 'ਮੈਨੂੰ ਇਸ ਨੂੰ ਜਾਇਜ਼ ਠਹਿਰਾਉਣ ਦੀ ਲੋੜ ਨਹੀਂ ਹੈ। ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਜਾਂਚ ਏਜੰਸੀਆਂ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਤਹਿਤ ਉਸ ਵਿਰੁੱਧ ਜਾਂਚ ਕਰਨ ਲਈ ਆਜ਼ਾਦ ਹਨ। ਕਿਤੇ ਵੀ ਇਹ ਨਹੀਂ ਲਿਖਿਆ ਹੈ ਕਿ ਜੇਕਰ ਤੁਸੀਂ ਗਲਤ ਤਰੀਕਿਆਂ ਨਾਲ ਪੈਸੇ ਪ੍ਰਾਪਤ ਕੀਤੇ ਹਨ ਜਾਂ ਕੋਈ ਇਤਰਾਜ਼ਯੋਗ ਕੰਮ ਕੀਤਾ ਹੈ, ਤਾਂ ਜਾਂਚ ਏਜੰਸੀ ਉਸ ਵਿਰੁੱਧ ਕਾਰਵਾਈ ਨਹੀ ਕਰ ਸਕਦੀਆਂ। ਜਾਂਚ ਏਜੰਸੀਆਂ ਸੁਤੰਤਰ ਹਨ। ਉਹ ਨਿਯਮਾਂ ਅਨੁਸਾਰ ਆਪਣੀਆਂ ਕਾਰਵਾਈਆਂ ਕਰਦੀਆਂ ਹਨ।

ਗੈਰ-ਕਾਨੂੰਨੀ ਵਿਦੇਸ਼ੀ ਫੰਡਿੰਗ ਪ੍ਰਾਪਤ ਕਰਨ ਦਾ ਦੋਸ਼: ਦਿੱਲੀ ਪੁਲਿਸ ਨੇ ਨਿਊਜ਼ਕਲਿੱਕ ਸੰਸਥਾ ਨਾਲ ਜੁੜੇ ਪੱਤਰਕਾਰਾਂ ਦੇ 30 ਤੋਂ ਵੱਧ ਟਿਕਾਣਿਆਂ 'ਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਸੰਸਥਾ ਦੇ ਦਫਤਰਾਂ ਦੀ ਤਲਾਸ਼ੀ ਲਈ ਗਈ। ਅਪਰਾਧਕ ਦਸਤਾਵੇਜ਼ਾਂ ਅਤੇ ਪੈਸਿਆਂ ਦੀ ਤਲਾਸ਼ੀ ਲਈ ਗਈ। ਛਾਪੇਮਾਰੀ ਦੌਰਾਨ ਇਲੈਕਟ੍ਰਾਨਿਕ ਯੰਤਰ ਅਤੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਨਿਊਜ਼ਕਲਿੱਕ 'ਤੇ ਗੈਰ-ਕਾਨੂੰਨੀ ਵਿਦੇਸ਼ੀ ਫੰਡਿੰਗ ਪ੍ਰਾਪਤ ਕਰਨ ਦਾ ਦੋਸ਼ ਹੈ।

ਵਿਰੋਧੀ ਪਾਰਟੀਆਂ ਨੇ ਕੀਤੀ ਆਲੋਚਨਾ: ਨਿਊਜ਼ਕਲਿਕ 'ਤੇ ਭਾਰਤ ਦੇ ਖਿਲਾਫ ਚੀਨੀ ਏਜੰਡਾ ਚਲਾਉਣ ਦਾ ਦੋਸ਼ ਹੈ। ਇਸ ਤੋਂ ਪਹਿਲਾਂ ਵੀ ਸੰਸਥਾ ਦੇ ਦਫ਼ਤਰਾਂ 'ਤੇ ਛਾਪੇਮਾਰੀ ਕੀਤੀ ਗਈ ਸੀ। ਦਿੱਲੀ ਪੁਲਿਸ ਦੀ ਇਸ ਕਾਰਵਾਈ 'ਤੇ ਵਿਰੋਧੀ ਪਾਰਟੀਆਂ ਨੇ ਕੇਂਦਰ ਦੀ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਗਲਤ ਕਾਰਵਾਈ ਕਰ ਰਹੀ ਹੈ। ਦਿੱਲੀ ਪੁਲਿਸ ਦੀ ਇਸ ਕਾਰਵਾਈ ਦੀ ਖੱਬੀਆਂ ਪਾਰਟੀਆਂ ਨੇ ਵੀ ਆਲੋਚਨਾ ਕੀਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.