ਕੋਲਕਾਤਾ: ਪੱਛਮ ਬੰਗਾਲ ਤੋਂ ਸਾਂਸਦ ਅਤੇ ਤ੍ਰਿਣਮੂਲ ਕਾਂਗਰਸ ਨੇਤਾ ਨੁਸਰਤ ਜਹਾਂ ਦਾ ਵਿਆਹ ਦਾ ਮਾਮਲਾ ਲੋਕਸਭਾ ਤੱਕ ਪਹੁੰਚ ਗਿਆ ਹੈ। ਭਾਰਤੀ ਜਨਤਾ ਪਾਰਟੀ ਦੀ ਸਾਂਸਦ ਸੰਘਮਿਤਰਾ ਮੌਰਆ ਨੇ ਲੋਕਸਭਾ ਸਪੀਕਰ ਓਪ ਬਿੜਲਾ ਨੂੰ ਚਿੱਠੀ ਲਿਖੀ ਹੈ। ਜਿਸ ’ਚ ਉਨ੍ਹਾਂ ਨੇ ਨੁਸਰਤ ਜਹਾਂ ਦੀ ਲੋਕਸਭਾ ਮੈਂਬਰਸ਼ੀਪ ਰੱਕ ਕਰਨ ਦੀ ਮੰਗ ਕੀਤੀ ਹੈ।
ਬੀਜੇਪੀ ਸਾਂਸਦ ਨੇ ਦੱਸਿਆ ਕਿ ਟੀਐਮਸੀ ਸਾਂਸਦ ਨੁਸਰਤ ਜਹਾਂ ਨੇ ਆਪਣੇ ਬਾਓ (ਲੋਕਸਭਾ ’ਚ) ’ਚ ਜ਼ਿਕਰ ਕੀਤਾ ਕਿ ਉਹ ਵਿਆਹੁਤਾ ਹੈ ਅਤੇ ਉਸਦੇ ਪਤੀ ਦਾ ਨਾਂ ਨਿਖਿਲ ਜੈਨ ਹੈ। ਉਨ੍ਹਾਂ ਨੇ ਨੁਸਰਤ ਜਹਾਂ ਰੂਹੀ ਜੈਨ ਵੱਜੋਂ ਸਹੁੰ ਲਈ ਸੀ। ਹੁਣ ਉਹ ਕਹਿ ਰਹੇ ਹਨ ਕਿ ਉਨ੍ਹਾਂ ਦਾ ਵਿਆਹ ਕਾਨੂੰਨੀ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੇ ਸਪੀਕਰ ਤੋਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਸੰਘਮਿਤਰਾ ਮੌਰਿਆ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਸੰਸਦ ਦੀ ਐਥਿਕਸ ਕਮੇਟੀ ਨੂੰ ਭੇਜਿਆ ਜਾਣਾ ਚਾਹੀਦਾ ਹੈ। ਨਾਲ ਹੀ ਜਾਂਚ ਕਰ ਨੁਸਰਤ ਜਹਾਂ ’ਤੇ ਐਕਸ਼ਨ ਲਿਆ ਜਾਣਾ ਚਾਹੀਦਾ ਹੈ।
ਇਹ ਵੀ ਪੜੋ: ਭਾਜਪਾ ਦੀ ਬਬੀਤਾ ਫੋਗਟ ਦਾ ਕਿਸਾਨਾਂ ਨੇ ਕਾਲੇ ਝੰਡੇ ਦਿਖਾ ਕੀਤਾ ਵਿਰੋਧ