ਨਵੀਂ ਦਿੱਲੀ: ਸੋਮਵਾਰ ਨੂੰ ਦਿੱਲੀ ਵਿਧਾਨ ਸਭਾ 'ਚ ਭਾਜਪਾ ਵਿਧਾਇਕਾਂ ਨੂੰ ਗਲਤ ਅੰਕੜੇ ਅਤੇ ਤੱਥ ਪੇਸ਼ ਕਰਨ 'ਤੇ ਮੁਅੱਤਲ ਕਰਨ ਅਤੇ ਮਾਮਲੇ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦੀ ਮੰਗ ਉਠਾਈ ਗਈ। ਪ੍ਰਸ਼ਨ ਕਾਲ ਦੀ ਸਮਾਪਤੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਭਾਜਪਾ ਵਿਧਾਇਕ ਨੇ ਸਦਨ 'ਚ ਠੰਡ ਕਾਰਨ ਦਿੱਲੀ 'ਚ 203 ਬੇਘਰੇ ਲੋਕਾਂ ਦੀ ਮੌਤ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਪੁਲੀਸ ਦੀ ਵੈੱਬਸਾਈਟ ਰਾਹੀਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮੌਤਾਂ ਠੰਢ ਕਾਰਨ ਨਹੀਂ ਸਗੋਂ ਹੋਰ ਕਾਰਨਾਂ ਕਰਕੇ ਹੋਈਆਂ ਹਨ।
ਅੰਕੜੇ ਅਤੇ ਜਾਣਕਾਰੀ ਗੁੰਮਰਾਹਕੁੰਨ: ‘ਆਪ’ ਵਿਧਾਇਕ ਨੇ ਕਿਹਾ ਕਿ ਭਾਜਪਾ ਵਿਧਾਇਕਾਂ ਵੱਲੋਂ ਠੰਢ ਕਾਰਨ ਹੋਈਆਂ ਮੌਤਾਂ ਬਾਰੇ ਦਿੱਤੇ ਅੰਕੜੇ ਅਤੇ ਜਾਣਕਾਰੀ ਗੁੰਮਰਾਹਕੁੰਨ ਹੈ। ਜਿਸ ਤਰ੍ਹਾਂ 'ਆਪ' ਆਗੂ ਰਾਘਵ ਚੱਢਾ ਨੂੰ ਰਾਜ ਸਭਾ 'ਚ ਮੁਅੱਤਲ ਕਰਕੇ ਉਨ੍ਹਾਂ ਦਾ ਕੇਸ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ, ਉਸੇ ਤਰ੍ਹਾਂ ਇਹ ਮਾਮਲਾ ਵੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜ ਕੇ ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।
ਇਸ 'ਤੇ ਭਾਜਪਾ ਵਿਧਾਇਕਾਂ ਨੇ ਇਤਰਾਜ਼ ਜਤਾਇਆ ਪਰ ਜਦੋਂ ਵਿਧਾਇਕ ਸੰਜੀਵ ਝਾਅ ਨੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਣ ਦਾ ਪ੍ਰਸਤਾਵ ਰੱਖਿਆ ਤਾਂ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਨੇ ਸਦਨ ਤੋਂ ਸਹਿਮਤੀ ਮੰਗੀ,ਜਿਸ 'ਤੇ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਸਹਿਮਤੀ ਪ੍ਰਗਟਾਈ। ਇਸ ਤੋਂ ਬਾਅਦ ਮਾਮਲੇ ਨੂੰ ਜਾਂਚ ਲਈ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਿਆ ਗਿਆ। ਹਾਲਾਂਕਿ ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਨੇ ਭਾਜਪਾ ਵਿਧਾਇਕਾਂ ਨੂੰ ਸਦਨ ਤੋਂ ਮੁਅੱਤਲ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ।
ਕੀ ਹੈ ਮਾਮਲਾ : ਦਰਅਸਲ ਸ਼ੁੱਕਰਵਾਰ ਨੂੰ ਦਿੱਲੀ ਵਿਧਾਨ ਸਭਾ 'ਚ ਭਾਜਪਾ ਵਿਧਾਇਕਾਂ ਨੇ ਠੰਡ 'ਚ 203 ਬੇਘਰ ਲੋਕਾਂ ਦੀ ਮੌਤ ਨੂੰ ਲੈ ਕੇ ਹੰਗਾਮਾ ਕੀਤਾ ਸੀ। ਭਾਜਪਾ ਵਿਧਾਇਕਾਂ ਵੱਲੋਂ ਪੇਸ਼ ਕੀਤੇ ਗਏ ਅੰਕੜਿਆਂ 'ਤੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਸੀ ਕਿ ਭਾਜਪਾ ਵਿਧਾਇਕਾਂ ਨੇ ਦਿੱਲੀ ਪੁਲਿਸ ਦੀ ਵੈੱਬਸਾਈਟ ਤੋਂ ਵੱਖ-ਵੱਖ ਕਾਰਨਾਂ ਕਰਕੇ ਮਰੇ ਲੋਕਾਂ ਦੀ ਸੂਚੀ ਦਿਖਾ ਕੇ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।
- UAPA Act : ਉੱਤਰੀ ਭਾਰਤ ਵਿੱਚ ਲਗਾਤਾਰ ਯੂਏਪੀਏ ਕੇਸਾਂ 'ਚ ਵਾਧਾ, ਪੰਜਾਬ 'ਚ ਬੀਤੇ ਇੱਕ ਸਾਲ ਦੇ ਅੰਕੜੇ ਹੈਰਾਨੀਜਨਕ, ਇਹ ਮਾਮਲੇ ਜਾਇਜ਼ ਜਾਂ ਨਾਜਾਇਜ਼ ?
- ਜਿਸ ਕਿਰਦਾਰ 'ਤੇ ਬਣੀ ਫਿਲਮ ‘ਸੈਮ ਬਹਾਦਰ’, ਉਸ ਦੀ ਜਾਨ ਬਚਾਉਣ ਵਾਲੇ ਮਿਹਰ ਸਿੰਘ ਦੀ ਬਹਾਦਰੀ ਦੇ ਕਿੱਸੇ 90 ਸਾਲ ਦੀ ਧੀ ਨੇ ਕੀਤੇ ਸਾਂਝੇ
- ਪੰਜਾਬ 'ਚ 70 ਫੀਸਦੀ ਖੇਤੀ ਟਿਊਬਵੈੱਲਾਂ 'ਤੇ ਨਿਰਭਰ, ਤਿੰਨ ਦਹਾਕਿਆਂ ਦੌਰਾਨ ਪੰਜਾਬ 'ਚ 15 ਲੱਖ ਤੱਕ ਪੁੱਜੇ ਟਿਊਬਵੈੱਲ ਕੁਨੈਕਸ਼ਨ, ਮਾਹਿਰਾਂ ਨੇ ਜਤਾਈ ਚਿੰਤਾ
ਦਿੱਲੀ ਪੁਲਿਸ ਦੀ ਵੈਬਸਾਈਟ ਦੇ ਅਨੁਸਾਰ, ਗਰਮੀਆਂ ਦੇ ਮਹੀਨਿਆਂ ਦੌਰਾਨ ਵੀ, ਦਿੱਲੀ ਪੁਲਿਸ ਲਗਭਗ 300-350 ਲਾਸ਼ਾਂ ਦੀ ਬਰਾਮਦਗੀ ਦੀ ਰਿਪੋਰਟ ਕਰਦੀ ਹੈ। ਵੈੱਬਸਾਈਟ ਮੁਤਾਬਕ ਜੂਨ 2023 'ਚ ਦਿੱਲੀ 'ਚ 270, ਜੁਲਾਈ 2023 'ਚ 370,ਅਗਸਤ 'ਚ 382,ਸਤੰਬਰ 'ਚ 313,ਅਕਤੂਬਰ 'ਚ 316, ਨਵੰਬਰ 'ਚ 319 ਅਤੇ 1 ਤੋਂ 15 ਦਸੰਬਰ ਤੱਕ 108 ਲਾਸ਼ਾਂ ਬਰਾਮਦ ਹੋਈਆਂ ਹਨ,ਉਨ੍ਹਾਂ ਦੀ ਮੌਤ ਦਾ ਕਾਰਨ ਵੱਖਰਾ ਸੀ।