ਨਵੀਂ ਦਿੱਲੀ : ਮਨਜਿੰਦਰ ਸਿੰਘ ਸਿਰਸਾ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮਜੀਠੀਆ ਨੂੰ ਭਗੌੜਾ ਦੱਸਦੇ ਹੋਏ ਦਾਅਵਾ ਕੀਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਮੰਗ ਲਈ ਸੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਚੰਨੀ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਜੋ ਪਹਿਲਾਂ ਅਕਾਲੀ ਦਲ ਵਿੱਚ ਸਨ, ਉਨ੍ਹਾਂ ਨੇ ਮਾਫੀ ਮੰਗਣ ਲਈ ਕੇਜਰੀਵਾਲ ਅਤੇ ਮਜੀਠੀਆ ਦਰਮਿਆਨ ਵਿਚੋਲਗੀ ਦਾ ਕੰਮ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੱਤਰ ਇੱਕ ਦਿਨ ਵਿੱਚ ਤਿਆਰ ਨਹੀਂ ਕੀਤਾ ਗਿਆ ਸੀ। ਸਿਰਸਾ ਨੇ ਵਿਚੋਲਗੀ ਕਰਕੇ ਦੋਵਾਂ ਧਿਰਾਂ ਵਿਚ ਸਮਝੌਤਾ ਕਰਵਾਇਆ ਸੀ। ਉਨ੍ਹਾਂ ਕਿਹਾ ਸੀ ਕਿ ਕੇਜਰੀਵਾਲ ਨੂੰ ਜਵਾਬ ਦੇਣਾ ਚਾਹੀਦਾ ਹੈ। ਬਿੱਲੀ ਥੈਲੇ ਵਿੱਚੋਂ ਬਾਹਰ ਆ ਗਈ ਹੈ।
-
Legal notice served to CM @CHARANJITCHANNI for derogatory words inconsistent with my actions and image. I demand an apology for his irresponsible statement. @ANI @thetribunechd @punjabkesari @ZeeNews @News18Punjab pic.twitter.com/ifotAQ0YX5
— Manjinder Singh Sirsa (@mssirsa) December 25, 2021 " class="align-text-top noRightClick twitterSection" data="
">Legal notice served to CM @CHARANJITCHANNI for derogatory words inconsistent with my actions and image. I demand an apology for his irresponsible statement. @ANI @thetribunechd @punjabkesari @ZeeNews @News18Punjab pic.twitter.com/ifotAQ0YX5
— Manjinder Singh Sirsa (@mssirsa) December 25, 2021Legal notice served to CM @CHARANJITCHANNI for derogatory words inconsistent with my actions and image. I demand an apology for his irresponsible statement. @ANI @thetribunechd @punjabkesari @ZeeNews @News18Punjab pic.twitter.com/ifotAQ0YX5
— Manjinder Singh Sirsa (@mssirsa) December 25, 2021
ਇਹ ਵੀ ਪੜ੍ਹੋ : ਲੁਧਿਆਣਾ ਬਲਾਸਟ ਤੇ ਬੇਅਦਬੀ ਦੀਆਂ ਘਟਨਾਵਾਂ ’ਤੇ ਡੀਜੀਪੀ ਦਾ ਵੱਡਾ ਬਿਆਨ
ਇਸ ਨੂੰ ਲੈਕੇ ਸਿਰਸਾ ਵਲੋਂ ਮੁੱਖ ਮੰਤਰੀ ਚੰਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਅਕਸ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : 3 ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਨੂੰ ਟੀਕਾ, ਫਰੰਟ ਲਾਈਨ ਵਰਕਰਸ ਅਤੇ ਬਜ਼ੁਰਗਾਂ ਨੂੰ ਬੂਸਟਰ ਡੋਜ: ਪੀਐਮ ਮੋਦੀ