ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਮਿਸ਼ਨ 2024 ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਲਈ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਆਪਣੀ ਟੀਮ ਦੀ ਚੋਣ ਕਰ ਲਈ ਹੈ। ਜੇਪੀ ਨੱਡਾ ਦੀ ਨਵੀਂ ਟੀਮ ਵਿੱਚ ਵਸੁੰਧਰਾ ਰਾਜੇ, ਰਮਨ ਸਿੰਘ ਅਤੇ ਕੈਲਾਸ਼ ਵਿਜੇਵਰਗੀਆ ਸਮੇਤ 38 ਨੇਤਾਵਾਂ ਨੂੰ ਜਗ੍ਹਾ ਮਿਲੀ ਹੈ। ਦੂਜੇ ਪਾਸੇ ਪੰਜਾਬ ਵਿੱਚੋਂ ਤਰੁਣ ਚੁੱਘ ਅਤੇ ਡਾ. ਨਰਿੰਦਰ ਸਿੰਘ ਰੈਨਾ ਨੂੰ ਥਾਂ ਮਿਲੀ ਹੈ। ਪੰਜਾਬ ਵਿੱਚ ਭਾਜਪਾ ਆਗੂ ਤਰੁਣ ਚੁੱਘ ਨੂੰ ਕੌਮੀ ਜਨਰਲ ਸਕੱਤਰ ਅਤੇ ਡਾ. ਨਰਿੰਦਰ ਸਿੰਘ ਰੈਨਾ ਨੂੰ ਕੌਮੀ ਸਕੱਤਰ ਵਜੋਂ ਥਾਂ ਮਿਲੀ ਹੈ।
ਤਰੁਣ ਚੁੱਘ ਸਮੇਤ ਅਹੁਦੇਦਾਰਾਂ ਦੀ ਸੂਚੀ : ਸੂਚੀ ਵਿੱਚ ਸਾਬਕਾ ਮੁੱਖ ਮੰਤਰੀ ਅਤੇ ਛੱਤੀਸਗੜ੍ਹ ਤੋਂ ਮੌਜੂਦਾ ਵਿਧਾਇਕ ਰਮਨ ਸਿੰਘ, ਸੰਸਦ ਮੈਂਬਰ ਸਰੋਜ ਪਾਂਡੇ ਅਤੇ ਲਤਾ ਉਸੇਂਦੀ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਵਿਧਾਇਕ ਵਸੁੰਧਰਾ ਰਾਜੇ, ਝਾਰਖੰਡ ਤੋਂ ਰਘੁਵਰ ਦਾਸ, ਮੱਧ ਪ੍ਰਦੇਸ਼ ਤੋਂ ਸੌਦਾਨ ਸਿੰਘ, ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਲਕਸ਼ਮੀਕਾਂਤ ਬਾਜਪਾਈ, ਸੰਸਦ ਮੈਂਬਰ ਰੇਖਾ ਵਰਮਾ ਅਤੇ ਵਿਧਾਨ ਸਭਾ ਮੈਂਬਰ ਤਾਰਿਕ ਮਨਸੂਰ, ਉੜੀਸਾ ਤੋਂ ਬੈਜਯੰਤ ਪਾਂਡਾ, ਤੇਲੰਗਾਨਾ ਤੋਂ ਡੀਕੇ ਅਰੁਣਾ, ਨਾਗਾਲੈਂਡ ਤੋਂ ਐਮ ਚੌਬਾ ਏਓ ਅਤੇ ਕੇਰਲਾ ਤੋਂ ਅਬਦੁੱਲਾ ਕੁੱਟੀ।ਉੱਤਰ ਪ੍ਰਦੇਸ਼ ਤੋਂ ਸੰਸਦ ਮੈਂਬਰ ਅਰੁਣ ਸਿੰਘ,ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਰਾਧਾਮੋਹਨ ਅਗਰਵਾਲ, ਮੱਧ ਪ੍ਰਦੇਸ਼ ਤੋਂ ਸੰਸਦ ਮੈਂਬਰ ਕੈਲਾਸ਼ ਵਿਜੇਵਰਗੀਆ ਤੇ ਰਾਜਸਥਾਨ ਤੋਂ ਦੁਸ਼ਯੰਤ ਕੁਮਾਰ ਗੌਤਮ ਸ਼ਾਮਲ ਹਨ। ਮਹਾਰਾਸ਼ਟਰ ਤੋਂ ਸੁਨੀਲ ਬਾਂਸਲ, ਮਹਾਰਾਸ਼ਟਰ ਤੋਂ ਵਿਨੋਦ ਤਾਵੜੇ, ਪੰਜਾਬ ਤੋਂ ਤਰੁਣ ਚੁੱਘ, ਤੇਲੰਗਾਨਾ ਤੋਂ ਸੰਜੇ ਬਾਂਡੀ ਐਮ.ਪੀ. ਇਸ ਦੇ ਨਾਲ ਹੀ ਬੀ.ਐਲ ਸੰਤੋਸ਼ ਨੂੰ ਜਥੇਬੰਦੀ ਦਾ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਹੈ।
-
भाजपा राष्ट्रीय अध्यक्ष श्री @JPNadda ने निम्नलिखित केंद्रीय पदाधिकारियों के नामों की घोषणा की है- pic.twitter.com/0aaArxHF30
— BJP (@BJP4India) July 29, 2023 " class="align-text-top noRightClick twitterSection" data="
">भाजपा राष्ट्रीय अध्यक्ष श्री @JPNadda ने निम्नलिखित केंद्रीय पदाधिकारियों के नामों की घोषणा की है- pic.twitter.com/0aaArxHF30
— BJP (@BJP4India) July 29, 2023भाजपा राष्ट्रीय अध्यक्ष श्री @JPNadda ने निम्नलिखित केंद्रीय पदाधिकारियों के नामों की घोषणा की है- pic.twitter.com/0aaArxHF30
— BJP (@BJP4India) July 29, 2023
- ਹੜ੍ਹ ਦੇ ਪਾਣੀ 'ਚ ਵਹਿ ਕੇ ਪਾਕਿਸਤਾਨ ਪਹੁੰਚਿਆ ਭਾਰਤੀ ਨਾਗਰਿਕ, ਖ਼ੁਫ਼ੀਆ ਏਜੰਸੀ ਕਰ ਰਹੀ ਜਾਂਚ
- ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਨੇ ਮੰਨਿਆ, ਸਰਹੱਦ ਪਾਰ ਤੋਂ ਭਾਰਤ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਵਰਤੇ ਜਾਂਦੇ ਡਰੋਨ
- ਖੋਜਕਰਤਾਵਾਂ ਨੂੰ ਮਿਲੇ 2,000 ਸਾਲ ਪੁਰਾਣੀ ਕਰੀ ਦੇ ਸਬੂਤ, ਦੱਖਣ-ਪੂਰਬੀ ਏਸ਼ੀਆ ਵਿੱਚ ਮੰਨੀ ਜਾ ਰਹੀ ਸਭ ਤੋਂ ਪੁਰਾਣੀ ਕਰੀ
ਮਹਾਰਾਸ਼ਟਰ ਤੋਂ ਵਿਜੇ ਰਾਹਟਕਰ,ਆਂਧਰਾ ਪ੍ਰਦੇਸ਼ ਤੋਂ ਸੱਤਿਆ ਕੁਮਾਰ, ਦਿੱਲੀ ਤੋਂ ਅਰਵਿੰਦ ਮੈਨਨ,ਮਹਾਰਾਸ਼ਟਰ ਤੋਂ ਪੰਕਜਾ ਮੁੰਡੇ,ਪੰਜਾਬ ਤੋਂ ਨਰਿੰਦਰ ਸਿੰਘ ਰੈਨਾ, ਰਾਜਸਥਾਨ ਤੋਂ ਡਾ.ਅਲਕਾ ਗੁਰਜਰ, ਪੱਛਮੀ ਬੰਗਾਲ ਤੋਂ ਅਨੁਪਮ ਹਾਜ਼ਰਾ, ਮੱਧ ਪ੍ਰਦੇਸ਼ ਤੋਂ ਓਮਪ੍ਰਕਾਸ਼ ਧੁਰਵੇ,ਬਿਹਾਰ ਤੋਂ ਰਿਤੂਰਾਜ ਸਿਨਹਾ। ਝਾਰਖੰਡ ਤੋਂ ਆਸ਼ਾ ਲਾਕੜਾ,ਅਸਾਮ ਤੋਂ ਸੰਸਦ ਮੈਂਬਰ ਕਾਮਾਖਿਆ ਪ੍ਰਸਾਦ ਤਾਸਾ, ਕੇਰਲ ਤੋਂ ਅਨਿਲ ਐਂਟਨੀ ਨੂੰ ਰਾਸ਼ਟਰੀ ਸਕੱਤਰ ਬਣਾਇਆ ਗਿਆ ਹੈ। ਜਦਕਿ ਉੱਤਰ ਪ੍ਰਦੇਸ਼ ਤੋਂ ਰਾਜੇਸ਼ ਅਗਰਵਾਲ ਨੂੰ ਖਜ਼ਾਨਚੀ ਅਤੇ ਉੱਤਰਾਖੰਡ ਤੋਂ ਨਰੇਸ਼ ਬਾਂਸਲ ਨੂੰ ਸਹਿ-ਖਜ਼ਾਨਚੀ ਬਣਾਇਆ ਗਿਆ ਹੈ।
ਇਸ ਟੀਮ ਬਾਰੇ 4 ਵੱਡੀਆਂ ਗੱਲਾਂ: ਦੱਸ ਦਈਏ ਕਿ ਇਸ ਨਵੀਂ ਟੀਮ ਵਿੱਚ 13 ਰਾਸ਼ਟਰੀ ਸਕੱਤਰ ਬਣਾਏ ਗਏ ਹਨ। 13 ਕੌਮੀ ਮੀਤ ਪ੍ਰਧਾਨ ਅਤੇ 8 ਕੌਮੀ ਜਨਰਲ ਸਕੱਤਰ ਵੀ ਸ਼ਾਮਿਲ ਹਨ ਜਿੰਨਾਂ ਵਿੱਚ ਵੱਧ ਤੋਂ ਵੱਧ 6 ਨਾਂ ਯੂਪੀ ਦੇ ਹਨ। ਸੰਸਦ ਮੈਂਬਰ ਸੁਰਿੰਦਰ ਸਿੰਘ ਨਾਗਰ, ਰੇਖਾ ਵਰਮਾ, ਲਕਸ਼ਮੀਕਾਂਤ ਬਾਜਪਾਈ ਅਤੇ ਐਮਐਲਸੀ ਤਾਰਿਕ ਮੰਸੂਰ ਹਨ। ਤਾਰਿਕ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹਿ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਰਾਧਾ ਮੋਹਨ ਅਗਰਵਾਲ, ਅਰੁਣ ਸਿੰਘ ਨੂੰ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤੇਲੰਗਾਨਾ ਦੇ ਸੰਜੇ ਬਾਂਡੀ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਵਿੱਚ ਇਸ ਸਾਲ ਦੇ ਅੰਤ ਤੱਕ ਚੋਣਾਂ ਹੋਣੀਆਂ ਹਨ।
ਅਹੁਦਿਆਂ 'ਤੇ ਬਰਕਰਾਰ : ਮੱਧ ਪ੍ਰਦੇਸ਼ ਦੇ ਤਿੰਨ ਨੇਤਾਵਾਂ ਨੂੰ ਉਨ੍ਹਾਂ ਦੇ ਅਹੁਦਿਆਂ 'ਤੇ ਬਰਕਰਾਰ ਰੱਖਿਆ ਗਿਆ ਹੈ। ਕੈਲਾਸ਼ ਵਿਜੇਵਰਗੀਆ ਰਾਸ਼ਟਰੀ ਜਨਰਲ ਸਕੱਤਰ ਬਣੇ ਰਹਿਣਗੇ। ਇਸੇ ਤਰ੍ਹਾਂ ਸੌਦਾਨ ਸਿੰਘ ਕੌਮੀ ਮੀਤ ਪ੍ਰਧਾਨ ਅਤੇ ਓਮਪ੍ਰਕਾਸ਼ ਧੁਰਵੇ ਕੌਮੀ ਸਕੱਤਰ ਵਜੋਂ ਜਾਰੀ ਰਹਿਣਗੇ।
ਅਹੁਦਿਆਂ 'ਤੇ ਛੁੱਟੀ: ਆਂਧਰਾ ਪ੍ਰਦੇਸ਼ ਦੇ ਇੰਚਾਰਜ ਸੁਨੀਲ ਦੇਵਧਰ, ਸੀਟੀ ਰਵੀ ਅਤੇ ਦਲੀਪ ਸੈਕੀਆ ਨੂੰ ਵੀ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੰਦਸੌਰ ਤੋਂ ਸੰਸਦ ਮੈਂਬਰ ਸੁਧੀਰ ਗੁਪਤਾ ਨੂੰ ਸਹਿ-ਖਜ਼ਾਨਚੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਨਰੇਸ਼ ਬਾਂਸਲ ਨੂੰ ਸਹਿ-ਖਜ਼ਾਨਚੀ ਬਣਾਇਆ ਗਿਆ ਹੈ।