ETV Bharat / bharat

ਹਰੀਸ਼ ਰਾਵਤ ਦੀ ਕਥਨੀ ਅਤੇ ਕਰਨੀ ਵਿੱਚ ਫਰਕ, ਉਤਰਾਖੰਡ ‘ਚ ਐਸਸੀ ਨੂੰ ਨਹੀਂ ਬਨਣ ਦਿੱਤਾ ਸੀਐਮ - ਯਸ਼ਪਾਲ ਆਰਿਆ

ਅਨੁਸੂਚਿਤ ਜਾਤਾਂ(SC) ਨਾਲ ਸਬੰਧਤ ਨੇਤਾ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਪੰਜਾਬ ਦਾ ਮੁੱਖ ਮੰਤਰੀ (CM Punjab) ਬਣਾਇਆ ਗਿਆ ਜਿਸ ਦੇ ਬਾਅਦ ਉਤਰਾਖੰਡ (Uttrakhand) ਵਿੱਚ ਵੀ ਇਸੇ ਸ਼੍ਰੇਣੀ ਦਾ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਰਾਜਨੀਤਕ ਵਿਵਾਦ ਤੇਜ ਹੋ ਗਿਆ ਹੈ। ਭਾਜਪਾ ਨੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ (Harish Rawat) ਨੂੰ ਇਸ ਮੁੱਦੇ ‘ਤੇ ਘੇਰਾ ਪਾਇਆ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤਾਂ ਨਾਲ ਸਬੰਧਤ ਮੁੱਖ ਮੰਤਰੀ ਬਨਣ ਤੋਂ ਬਾਅਦ ਹੁਣ ਉਤਰਾਖੰਡ ਵਿੱਚ ਵੀ ਅਨੁਸੂਚਿਤ ਜਾਤਾਂ ਨਾਲ ਸਬੰਧਤ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਰਾਜਨੀਤਕ ਵਿਵਾਦ ਤੇਜ ਹੋ ਗਿਆ ਹੈ। ਪੰਜਾਬ ਕਾਂਗਰਸ (Punjab Congress) ਦੇ ਪ੍ਰਭਾਰੀ ਦੇ ਤੌਰ ਉੱਤੇ ਉੱਥੇ ਦਲਿਤ ਸੀਐਮ ਦੇ ਨਾਮ ਦਾ ਐਲਾਨ ਕਰਨ ਵਾਲੇ ਕਾਂਗਰਸ ਦੇ ਵੱਡੇ ਨੇਤਾ ਹਰੀਸ਼ ਰਾਵਤ ਨੇ ਹੁਣ ਆਪਣੇ ਗ੍ਰਹਿ ਸੂਬੇ ਵਿੱਚ ਵੀ ਅਨੁਸੂਚਿਤ ਜਾਤਾਂ ਨਾਲ ਸਬੰਧਤ ਸੀਐਮ ਦਾ ਰਾਗ ਛੇੜ ਦਿੱਤਾ ਹੈ। ਹਰੀਸ਼ ਰਾਵਤ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ (BJP) ਨੇ ਉਨ੍ਹਾਂ ਉੱਤੇ ਤੀਖਾ ਹਮਲਾ ਬੋਲਿਆ ਹੈ।

ਹਰੀਸ਼ ਰਾਵਤ ਨੇ ਐਸਸੀ ਨੂੰ ਨਹੀਂ ਬਨਣ ਦਿੱਤਾ ਸੀਐਮ

author img

By

Published : Sep 23, 2021, 8:13 PM IST

ਨਵੀਂ ਦਿੱਲੀ : ਭਾਜਪਾ ਦੇ ਮੁੱਖ ਕੌਮੀ ਬੁਲਾਰੇ ਅਤੇ ਉਤਰਾਖੰਡ ਤੋਂ ਰਾਜ ਸਭਾ ਸੰਸਦ ਅਨਿਲ ਬਲੂਨੀ (Anil Balooni) ਨੇ ਕਿਹਾ, ਹਰੀਸ਼ ਰਾਵਤ ਦੀ ਕਥਨੀ ਅਤੇ ਕਰਨੀ ਬਿਲਕੁੱਲ ਵੱਖ-ਵੱਖ ਹੁੰਦੀ ਹੈ। ਸਾਲ 2012 ਵਿੱਚ ਜਦੋਂ ਉਤਰਾਖੰਡ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਕੋਲ ਮੌਕਾ ਸੀ ਕਿ ਉਹ ਅਨੁਸੂਚਿਤ ਜਾਤਾਂ ਨਾਲ ਸਬੰਧਤ ਇੱਕ ਆਗੂ ਨੂੰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਸਕਦੇ ਸਨ, ਲੇਕਿਨ ਉਸ ਸਮੇਂ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਐਸਸੀ ਪ੍ਰਦੇਸ਼ ਪ੍ਰਧਾਨ ਯਸ਼ਪਾਲ ਆਰਿਆ (Yashpal Arya) ਦਾ ਵਿਰੋਧ ਕਰਕੇ ਉਨ੍ਹਾਂ ਨੂੰ ਸੀਐਮ ਨਹੀਂ ਬਨਣ ਦਿੱਤਾ ਸੀ। ਉਸ ਸਮੇਂ ਉਨ੍ਹਾਂ ਨੇ ਐਸਸੀ ਨੇਤਾ ਨੂੰ ਸੀਐਮ ਨਹੀਂ ਬਨਣ ਦੇਣ ਲਈ ਕਈ ਦਿਨਾਂ ਤੱਕ ਧਰਨੇ ਦਾ ਡਰਾਮਾ ਵੀ ਕੀਤਾ ਸੀ। ਜੇਕਰ ਉਹ ਵਿਰੋਧ ਨਹੀਂ ਕਰਦੇ ਤਾਂ 2012 ਵਿੱਚ ਹੀ ਉਤਰਾਖੰਡ ਨੂੰ ਦਲਿਤ ਮੁੱਖ ਮੰਤਰੀ ਮਿਲ ਜਾਂਦਾ। ਲੇਕਿਨ ਅਸਲ ਵਿੱਚ ਹਰੀਸ਼ ਰਾਵਤ ਉਸ ਸਮੇਂ ਵੀ ਆਪਣੇ ਆਪ ਸੀਏਮ ਬਨਣਾ ਚਾਹੁੰਦੇ ਸਨ ਅਤੇ ਅੱਜ ਵੀ ਸੀਐਮ ਬਨਣਾ ਚਾਹੁੰਦੇ ਹਨ।

ਭਾਜਪਾ ਦਾ ਦੋਸ਼, ਤੁਸ਼ਟੀਕਰਣ ਦੀ ਗੱਲ ਕਰਦੇ ਰਾਵਤ

ਅਨਿਲ ਬਲੂਨੀ ਨੇ ਕਿਹਾ ਕਿ ਹਰੀਸ਼ ਰਾਵਤ ਹਮੇਸ਼ਾ ਤੁਸ਼ਟੀਕਰਣ ਦੀ ਹੀ ਗੱਲ ਕਰਦੇ ਹਨ। ਕਦੇ ਉਹ ਮੁਸਲਮਾਨ ਤੁਸ਼ਟੀਕਰਣ ਦੀ ਗੱਲ ਕਰਦੇ ਹਨ ਤਾਂ ਕਦੇ ਇਸ ਤਰ੍ਹਾਂ ਦਾ ਬਿਆਨ ਦਿੰਦੇ ਹਨ। ਉਨ੍ਹਾਂ ਦੀ ਰਾਜਨੀਤੀ ਇਨ੍ਹਾਂ ਅਲਫਾਜੀਆਂ ਉੱਤੇ ਚੱਲਦੀ ਰਹਿੰਦੀ ਹੈ। ਅੱਜ ਵੀ ਉਹ ਉਤਰਾਖੰਡ ਦੇ ਵਿਕਾਸ ਉੱਤੇ ਗੱਲ ਕਰਨ ਦੀ ਬਜਾਇ ਵੋਟ ਨੂੰ ਲੁੱਟਣ ਦੀ ਯੋਜਨਾ ਬਣਾਉਣ ਵਿੱਚ ਹੀ ਲੱਗੇ ਹਨ।

ਯਸ਼ਪਾਲ ਆਰਿਆ ਨੂੰ ਸੀਐਮ ਬਣਨ ਤੋਂ ਰੋੋਕਿਆ

ਜਿਕਰਯੋਗ ਹੈ ਕਿ ਯਸ਼ਪਾਲ ਆਰਿਆ , 2007 ਤੋਂ ਲੈ ਕੇ 2014 ਤੱਕ ਉਤਰਾਖੰਡ ਕਾਂਗਰਸ ਦੇ ਪ੍ਰਧਾਨ ਸਨ ਅਤੇ ਉਨ੍ਹਾਂ ਦੀ ਅਗਵਾਈ ਵਿੱਚ 2012 ਵਿੱਚ ਕਾਂਗਰਸ ਨੂੰ ਪ੍ਰਦੇਸ਼ ਵਿੱਚ ਜਿੱਤ ਹਾਸਲ ਹੋਈ ਸੀ। ਉਸ ਸਮੇਂ ਯਸ਼ਪਾਲ ਆਰਿਆ ਪ੍ਰਦੇਸ਼ ਵਿੱਚ ਸੀਐਮ ਬਨਣ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਨ ਲੇਕਿਨ ਕਾਂਗਰਸ ਵਿੱਚ ਮਚੇ ਰਾਜਨੀਤਕ ਘੜਮੱਸ ਦੇ ਵਿੱਚ ਪਹਿਲਾਂ ਬਹੁਗੁਣਾ ਨੂੰ ਸੀਐਮ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਹਟਾਉਣ ਦੇ ਬਾਅਦ ਕਾਂਗਰਸ ਆਲਾਕਮਾਨ ਨੇ ਹਰੀਸ਼ ਰਾਵਤ ਨੂੰ ਪ੍ਰਦੇਸ਼ ਵਿੱਚ ਮੁੱਖਮੰਤਰੀ ਬਣਾ ਕਰ ਭੇਜ ਦਿੱਤਾ।

ਉਤਰਾਖੰਡ ‘ਚ ਵੀ ਐਸਸੀ ਸੀਐਮ ਬਣਾਉਣ ਦੀ ਗੱਲ ਕਹੀ

ਹਾਲ ਹੀ ਵਿੱਚ ਹਰੀਸ਼ ਰਾਵਤ ਨੇ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਨਾਲ ਸਬੰਧਤ ਨੂੰ ਸੀਐਮ ਬਣਾ ਕੇ ਕਾਂਗਰਸ ਨੇ ਇਤਹਾਸ ਰਚ ਦਿੱਤਾ ਹੈ ਅਤੇ ਉਹ ਉਤਰਾਖੰਡ ਵਿੱਚ ਵੀ ਅਨੁਸੂਚਿਤ ਜਾਤਾਂ ਨਾਲ ਸਬੰਧਤ ਸੀਐਮ ਵੇਖਣਾ ਚਾਹੁੰਦੇ ਹਨ। ਦਰਅਸਲ , ਉਤਰਾਖੰਡ ਵਿਧਾਨਸਭਾ ਦੀ 70 ਵਿੱਚੋਂ 13 ਸੀਟ ਐਸਸੀ ਰਾਖਵੀਂਆਂ ਹਨ। ਐਸਸੀ ਮਤਦਾਤਾਵਾਂ ਦੇ ਮਹੱਤਤਾ ਦਾ ਅਂਦਾਜਾ ਇਸ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇਹ ਪ੍ਰਦੇਸ਼ ਦੀ 22 ਵਿਧਾਨਸਭਾ ਸੀਟਾਂ ਵਿੱਚ ਜਿੱਤ - ਹਾਰ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ:'ਜਲਦ ਹੋਵੇਗੀ 'ਕੈਪਟਨ' ਦੀ ਵਾਪਸੀ'

ETV Bharat Logo

Copyright © 2025 Ushodaya Enterprises Pvt. Ltd., All Rights Reserved.