ETV Bharat / bharat

Atiq Murder Case:' ਜੇ ਕੋਈ ਜੇਲ੍ਹ ਗਿਆ ਤਾਂ ਕੀ ਤੁਸੀਂ ਉਸ ਨੂੰ ਸੜਕ ਵਿਚਕਾਰ ਮਾਰੋਗੇ ?', ਯੋਗੀ ਸਰਕਾਰ ਨੂੰ ਸੀਐੱਮ ਨਿਤੀਸ਼ ਦਾ ਸਵਾਲ - ਮਾਫੀਆ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਦਾ ਕਤਲ

ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਯੂਪੀ ਵਿੱਚ ਅਤੀ ਅਹਿਮਦ ਅਤੇ ਉਸ ਦੇ ਭਰਾ ਦੇ ਸ਼ਰੇਆਮ ਹੋਏ ਕਤਲ ਮਾਮਲੇ ਵਿੱਚ ਯੋਗੀ ਸਰਕਾਰ ਨੂੰ ਸਵਾਲ ਕੀਤੇ ਨੇ। ਉਨ੍ਹਾਂ ਕਿਹ ਕਿ ਕੀ ਦੋਸ਼ੀਆਂ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਸੜਕਾਂ ਉੱਤੇ ਸ਼ਰੇਆਮ ਮਾਰ ਦਿੱਤਾ ਜਾਵੇਗਾ ? ਉਨ੍ਹਾਂ ਕਿਹਾ ਕਿ ਜੋ ਵੀ ਹੋਇਆ ਉਹ ਸੰਵਿਧਾਨ ਅਤੇ ਕਾਨੂੰਨ ਦੇ ਖ਼ਿਲਾਫ਼ ਹੈ ਅਤੋੇ ਯੋਗੀ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।

Bihar CM Nitish Kumar Attack Yogi Government Over Atiq Ahmad murder case in UP
Atiq Murder Case:' ਜੇ ਕੋਈ ਜੇਲ੍ਹ ਗਿਆ ਤਾਂ ਕੀ ਤੁਸੀਂ ਉਸ ਨੂੰ ਸੜਕ ਵਿਚਕਾਰ ਮਾਰੋਗੇ ?', ਯੋਗੀ ਸਰਕਾਰ ਨੂੰ ਸੀਐੱਮ ਨਿਤੀਸ਼ ਦਾ ਸਵਾਲ
author img

By

Published : Apr 17, 2023, 3:19 PM IST

ਪਟਨਾ: ਬਿਹਾਰ ਦੇ ਸੀਐੱਮ ਨਿਤੀਸ਼ ਕੁਮਾਰ ਨੇ ਉੱਤਰ ਪ੍ਰਦੇਸ਼ ਵਿੱਚ ਮਾਫੀਆ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੇ ਕਤਲ 'ਤੇ ਬਿਆਨ ਦਿੰਦੇ ਹੋਏ ਯੋਗੀ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੁਖਦ ਹੈ। ਕੀ ਪ੍ਰੈੱਸ ਵਾਲੇ ਇਸ ਤਰ੍ਹਾਂ ਘਟਨਾ ਨੂੰ ਅੰਜਾਮ ਦੇ ਸਕਦੇ ਹਨ? ਸਭ ਝੂਠ ਬੋਲਿਆ ਗਿਆ ਹੈ। ਅਜਿਹਾ ਦੇਸ਼ ਦੁਨੀਆਂ ਵਿੱਚ ਕਿਤੇ ਵੀ ਨਹੀਂ ਹੈ। ਕੋਈ ਜੇਲ੍ਹ ਵਿੱਚ ਹੁੰਦਾ ਹੈ ਅਤੇ ਉਸ ਨੂੰ ਇਲਾਜ ਲਈ ਜਾਂ ਕਿਸੇ ਹੋਰ ਕਾਰਨ ਪੁਲਿਸ ਵੱਲੋਂ ਬਾਹਰ ਲਿਜਾਇਆ ਜਾਂਦਾ ਹੈ ਪਰ ਬਹੁਤ ਦੁੱਖ ਹੁੰਦਾ ਹੈ ਕਿ ਉਹ ਰਸਤੇ ਵਿੱਚ ਹੀ ਮਾਰਿਆ ਜਾਂਦਾ ਹੈ।

ਸੀਐੱਮ ਨਿਤੀਸ਼ ਨੇ ਕਿਹਾ ਜੋ, ਜੇਲ੍ਹ ਜਾਵੇਗਾ ਉਸ ਨੂੰ ਮਾਰ ਦਿੱਤਾ ਜਾਵੇਗਾ?': ਸੀਐੱਮ ਨਿਤੀਸ਼ ਨੇ ਕਿਹਾ ਕਿ ਕੋਈ ਜੇਲ੍ਹ ਵਿੱਚ ਹੈ ਜਾਂ ਸਜ਼ਾ ਕੱਟ ਰਿਹਾ ਹੈ, ਇਹ ਵੱਖਰੀ ਗੱਲ ਹੈ। ਅਸੀਂ ਕਹਿੰਦੇ ਹਾਂ ਕਿ ਜੇ ਕੋਈ ਇਸ ਤਰ੍ਹਾਂ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ ਅਤੇ ਕਿਸੇ ਕਾਰਣ ਕਰਕੇ ਉਸ ਨੂੰ ਬਾਹਰ ਲਿਆਂਦਾ ਗਿ੍ਆ ਤਾਂ ਕੀ ਉਸ ਨੂੰ ਮਾਰਿਆ ਜਾਵੇਗਾ ? ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਕਿਸੇ ਨੂੰ ਇਸ ਤਰ੍ਹਾਂ ਕਿਵੇਂ ਮਾਰਿਆ ਗਿਆ, ਪੁਲਿਸ ਨੂੰ ਦੇਖਣਾ ਚਾਹੀਦਾ ਸੀ।

"ਕੋਈ ਜੇਲ੍ਹ, ਅਦਾਲਤ ਜਾਂ ਕਿਤੇ ਵੀ ਜਾਂਦਾ ਹੈ, ਉਸ ਦੀ ਸੁਰੱਖਿਆ ਲਈ ਸੁਰੱਖਿਆ ਮੁਲਾਜ਼ਮ ਤਾਇਨਾਤ ਹੁੰਦੇ ਹਨ। ਯੂਪੀ ਸਰਕਾਰ ਨੂੰ ਕਾਨੂੰਨ ਵਿਵਸਥਾ ਬਾਰੇ ਸੋਚਣਾ ਚਾਹੀਦਾ ਹੈ। ਕੀ ਉਨ੍ਹਾਂ ਨੂੰ ਮਾਰ ਕੇ ਅਪਰਾਧੀਆਂ ਨੂੰ ਖਤਮ ਕੀਤਾ ਜਾਵੇਗਾ, ਕੀ ਇਹ ਕੋਈ ਤਰੀਕਾ ਹੈ। ਇਸ ਦਾ ਮਤਲਬ ਹੈ ਕਿ ਜੋ ਜਾਂਦਾ ਹੈ। ਉਹ ਜੇਲ੍ਹ ਵਿਚ ਮਾਰ ਦਿੱਤਾ ਜਾਵੇਗਾ। ਕੀ ਅਜਿਹਾ ਕੋਈ ਨਿਯਮ ਹੈ। ਕਿਸੇ ਨੂੰ ਮੌਤ ਦੀ ਸਜ਼ਾ ਜਾਂ ਇਕ ਸਾਲ ਦੀ ਸਜ਼ਾ ਦੇਣਾ ਅਦਾਲਤ ਦਾ ਫੈਸਲਾ ਹੈ ਪਰ ਜੇਕਰ ਕੋਈ ਬਿਮਾਰ ਹੋ ਗਿਆ ਅਤੇ ਹਸਪਤਾਲ ਲਿਜਾਉਣ ਦੇ ਨਾਂ 'ਤੇ ਅਜਿਹੀ ਘਟਨਾ ਵਾਪਰੇ। ਇਸਦੇ ਲਈ ਦੇਸ਼ ਵਿੱਚ ਸੰਵਿਧਾਨ ਬਣਾਇਆ ਗਿਆ ਹੈ।" - ਨਿਤੀਸ਼ ਕੁਮਾਰ, ਸੀਐੱਮ, ਬਿਹਾਰ

ਮਾਫੀਆ ਅਤੀਕ ਅਹਿਮਦ ਦਾ ਕਤਲ: ਦਰਅਸਲ ਸ਼ਨੀਵਾਰ ਨੂੰ ਜਦੋਂ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਜੇਲ੍ਹ ਤੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਦੋਹਾਂ 'ਤੇ ਹਮਲਾ ਕੀਤਾ ਗਿਆ। ਅਤੀਕ ਦੇ ਮੱਥੇ 'ਤੇ ਪਿਸਤੌਲ ਉੱਤੇ ਨਿਸ਼ਾਨਾ ਸਿੰਨ੍ਹ ਕੇ ਗੋਲੀ ਮਾਰ ਦਿੱਤੀ ਗਈ ਸੀ। ਕਾਤਲਾਂ ਨੇ ਇਕ ਤੋਂ ਬਾਅਦ ਇਕ ਗੋਲੀਆਂ ਚਲਾਉਣ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਵਿਰੋਧੀ ਧਿਰ ਯੋਗੀ ਸਰਕਾਰ 'ਤੇ ਹਮਲੇ ਕਰ ਰਹੀ ਹੈ।

ਇਹ ਵੀ ਪੜ੍ਹੋ: Kharge urges PM: ਕਾਂਗਰਸ ਪ੍ਰਧਾਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਜਾਤੀ ਅਧਾਰਿਤ ਜਨਗਣਨਾ ਕਰਵਾਉਣ ਦੀ ਕੀਤੀ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.