ਦਿੱਲੀ: ਸ਼੍ਰੋਮਣੀ ਅਕਾਲੀ ਦਲ ਸਰਨਾ ਸਮੂਹ ਦੇ ਸੈਕਟਰੀ ਜਰਨਲ ਗੁਰਮੀਤ ਸਿੰਘ ਸ਼ੰਟੀ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਹੈ ਕਿ ਡੀਐਸਜੀਐਮਸੀ ਦੇ ਕਰਮਚਾਰੀਆਂ ਨਾਲ ਵੱਡਾ ਧੋਖਾ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਗੁਰਦੁਆਰਾ ਕਮੇਟੀ ’ਚ ਕੰਮ ਕਰਦੇ ਸੇਵਦਾਰਾਂ ਦਾ ਪੀ.ਐਫ਼. ਜਮਾ ਨਹੀਂ ਹੋ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਕੋਲ ਸਾਰੇ ਸਬੂਤ ਹਨ। ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਦਿੱਲੀ ਕਮੇਟੀ ਨੂੰ ਉਹ ਇਸ ਬਾਰੇ ਕਈ ਨੋਟਿਸ ਵੀ ਦੇ ਚੁੱਕੇ ਹਨ ਪਰ ਪ੍ਰਧਾਨ ਸਮੇਤ ਕਿਸੇ ਦੇ ਵੀ ਕੰਨ ਉੱਤੇ ਜੂੰ ਤੱਕ ਨੀ ਸਰਕ ਰਹੀ। ਇਸ ਲਈ ਉਨ੍ਹਾਂ ਨੇ ਇਸ ਦੀ ਜਾਂਚ ਦੀ ਮੰਗ ਕੀਤੀ ਹੈ।