ਆਈਜ਼ੌਲ: ਮਿਜ਼ੋਰਮ ਦੇ ਸਾਰੰਗ ਨੇੜੇ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਡਿੱਗਣ ਕਾਰਨ ਬੁੱਧਵਾਰ ਨੂੰ 17 ਮਜ਼ਦੂਰਾਂ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਸਾਇਰੰਗ ਇਲਾਕਾ ਆਈਜ਼ੌਲ ਤੋਂ ਕਰੀਬ 20 ਕਿਲੋਮੀਟਰ ਦੂਰ ਸਥਿਤ ਹੈ। ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ 'ਤੇ ਕਈ ਹੋਰ ਲੋਕਾਂ ਦੇ ਫਸੇ ਹੋਣ ਦੀ ਸੰਭਾਵਨਾ ਹੈ, ਕਿਉਂਕਿ ਘਟਨਾ ਦੇ ਸਮੇਂ ਉਥੇ 35 ਤੋਂ 40 ਮਜ਼ਦੂਰ ਮੌਜੂਦ ਸਨ। ਇਹ ਘਟਨਾ ਆਈਜ਼ੌਲ ਤੋਂ ਕਰੀਬ 21 ਕਿਲੋਮੀਟਰ ਦੂਰ ਸਵੇਰੇ 10 ਵਜੇ ਦੇ ਕਰੀਬ ਵਾਪਰੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, "ਹੁਣ ਤੱਕ 17 ਲਾਸ਼ਾਂ ਮਲਬੇ ਵਿੱਚੋਂ ਕੱਢੀਆਂ ਗਈਆਂ ਹਨ। ਕਈ ਹੋਰ ਅਜੇ ਵੀ ਲਾਪਤਾ ਹਨ।" NF ਰੇਲਵੇ ਦੇ ਸੀਪੀਆਰਓ ਸਬਿਆਸਾਚੀ ਡੇ ਨੇ ਦੱਸਿਆ ਕਿ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਕੁਝ ਹੀ ਦੇਰ 'ਚ ਉੱਤਰ-ਪੂਰਬ ਫਰੰਟੀਅਰ ਰੇਲਵੇ ਦੇ ਸੀਨੀਅਰ ਅਧਿਕਾਰੀ ਵੀ ਘਟਨਾ ਸਥਾਨ ਦਾ ਦੌਰਾ ਕਰਨਗੇ।
-
An under-construction railway bridge collapses in Sairang area, about 20 km from Aizawl in Mizoram. Details awaited.
— ANI (@ANI) August 23, 2023 " class="align-text-top noRightClick twitterSection" data="
Sabyasachi De, CPRO of NF Railways tells ANI that railway officers have rushed to the spot and senior officials of Northeast Frontier Railway will also visit the…
">An under-construction railway bridge collapses in Sairang area, about 20 km from Aizawl in Mizoram. Details awaited.
— ANI (@ANI) August 23, 2023
Sabyasachi De, CPRO of NF Railways tells ANI that railway officers have rushed to the spot and senior officials of Northeast Frontier Railway will also visit the…An under-construction railway bridge collapses in Sairang area, about 20 km from Aizawl in Mizoram. Details awaited.
— ANI (@ANI) August 23, 2023
Sabyasachi De, CPRO of NF Railways tells ANI that railway officers have rushed to the spot and senior officials of Northeast Frontier Railway will also visit the…
ਪ੍ਰਧਾਨ ਮੰਤਰੀ ਨੇ ਮੁਆਵਜ਼ੇ ਦੀ ਘੋਸ਼ਣਾ ਕੀਤੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਮਰਨ ਵਾਲੇ ਹਰੇਕ ਵਿਅਕਤੀ ਦੇ ਵਾਰਸਾਂ ਨੂੰ PMMRF ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਕਸ 'ਤੇ ਪੋਸਟ ਕਰਦਿਆ ਲਿਖਿਆ, 'ਮਿਜ਼ੋਰਮ ਵਿੱਚ ਪੁਲ ਹਾਦਸੇ ਤੋਂ ਦੁਖੀ ਹਾਂ। ਉਨ੍ਹਾਂ ਲੋਕਾਂ ਪ੍ਰਤੀ ਹਮਦਰਦੀ ਜਿੰਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਜ਼ਖਮੀ ਜਲਦੀ ਠੀਕ ਹੋ ਜਾਣ। ਬਚਾਅ ਕਾਰਜ ਜਾਰੀ ਹਨ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
-
Pained by the bridge mishap in Mizoram. Condolences to those who have lost their loved ones. May the injured recover soon. Rescue operations are underway and all possible assistance is being given to those affected.
— PMO India (@PMOIndia) August 23, 2023 " class="align-text-top noRightClick twitterSection" data="
An ex-gratia of Rs. 2 lakh from PMNRF would be given to the…
">Pained by the bridge mishap in Mizoram. Condolences to those who have lost their loved ones. May the injured recover soon. Rescue operations are underway and all possible assistance is being given to those affected.
— PMO India (@PMOIndia) August 23, 2023
An ex-gratia of Rs. 2 lakh from PMNRF would be given to the…Pained by the bridge mishap in Mizoram. Condolences to those who have lost their loved ones. May the injured recover soon. Rescue operations are underway and all possible assistance is being given to those affected.
— PMO India (@PMOIndia) August 23, 2023
An ex-gratia of Rs. 2 lakh from PMNRF would be given to the…
- Chandrayaan 3: ਰਾਕੇਟ ਵਿਗਿਆਨੀ ਦਾ ਦਾਅਵਾ, 40 ਸਾਲਾ 'ਚ ਚੰਨ 'ਤੇ ਤਿਰੰਗਾ ਲਹਿਰਾਉਣ ਵਾਲਾ ਭਾਰਤ ਹੋਵੇਗਾ ਦੂਜਾ ਦੇਸ਼
- ਅੰਮ੍ਰਿਤਸਰ 'ਚ 41 ਕਿੱਲੋ ਹੈਰੋਇਨ ਸਮੇਤ 3 ਤਸਕਰ ਗ੍ਰਿਫ਼ਤਾਰ, ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 200 ਕਰੋੜ ਤੋਂ ਵੱਧ
- Chandrayaan 3 ਦੀ ਲੈਂਡਿਗ 'ਚ ਕੁਝ ਹੀ ਘੰਟੇ ਰਹਿ ਗਏ, ਜਾਣੋ ਹੁਣ ਤੱਕ ਕੀ ਕੁਝ ਹੋਇਆ
-
"Under construction railway over bridge at Sairang, near Aizawl collapsed today; at least 17 workers died: Rescue under progress...," tweets Mizoram CM Zoramthanga https://t.co/xlcY4SgjVo pic.twitter.com/EbUOLt5h0N
— ANI (@ANI) August 23, 2023 " class="align-text-top noRightClick twitterSection" data="
">"Under construction railway over bridge at Sairang, near Aizawl collapsed today; at least 17 workers died: Rescue under progress...," tweets Mizoram CM Zoramthanga https://t.co/xlcY4SgjVo pic.twitter.com/EbUOLt5h0N
— ANI (@ANI) August 23, 2023"Under construction railway over bridge at Sairang, near Aizawl collapsed today; at least 17 workers died: Rescue under progress...," tweets Mizoram CM Zoramthanga https://t.co/xlcY4SgjVo pic.twitter.com/EbUOLt5h0N
— ANI (@ANI) August 23, 2023
-
CM ਨੇ ਜਤਾਇਆ ਦੁੱਖ: ਇਸ ਹਾਦਸੇ ਨੂੰ ਲੈ ਕੇ ਮਿਜ਼ੋਰਮ ਦੇ ਮੁੱਖ ਮੰਤਰੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਐਕਸ 'ਤੇ ਪੋਸਟ ਕੀਤਾ, 'ਆਈਜ਼ੌਲ ਨੇੜੇ ਸਾਈਰੰਗ ਵਿਖੇ ਨਿਰਮਾਣ ਅਧੀਨ ਰੇਲਵੇ ਓਵਰ ਬ੍ਰਿਜ ਅੱਜ ਢਹਿ ਗਿਆ; ਘੱਟੋ-ਘੱਟ 17 ਮਜ਼ਦੂਰਾਂ ਦੀ ਮੌਤ: ਬਚਾਅ ਕਾਰਜ ਚੱਲ ਰਹੇ ਹਨ। ਇਸ ਦੁਖਾਂਤ ਤੋਂ ਬਹੁਤ ਦੁਖੀ ਅਤੇ ਪ੍ਰਭਾਵਿਤ ਹਾਂ। ਮੈਂ ਸਾਰੇ ਪੀੜਤ ਪਰਿਵਾਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੋ ਬਚਾਅ ਕਾਰਜਾਂ ਵਿੱਚ ਮਦਦ ਲਈ ਵੱਡੀ ਗਿਣਤੀ ਵਿੱਚ ਅੱਗੇ ਆਏ ਹਨ। (ਏਜੰਸੀ ਇੰਪੁੱਟ-ਭਾਸ਼ਾ)