ETV Bharat / bharat

Agricultural Laws:ਕੋਰੋਨਾ ਕਾਲ 'ਚ ਜੇਕਰ ਬਣ ਸਕਾ ਤਾਂ ਰੱਦ ਕਿਉਂ ਨਹੀਂ ਹੋ ਸਕਦੇ-ਰਾਕੇਸ਼ ਟਿਕੈਤ

ਗਾਜ਼ੀਪੁਰ ਬਾਰਡਰ (Gazipur border) 'ਤੇ ਕਿਸਾਨਾਂ ਨੇ ਕਾਲਾ ਦਿਵਸ (black day)ਮਨਾਇਆ। ਇਸ ਦੌਰਾਨ ਕਿਸਾਨਾਂ ਨੇ ਕਾਲੇ ਝੰਡੇ ਲਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (bhartiya kissan union) ਕੌਮੀ ਬੁਲਾਰੇ ਰਾਕੇਸ਼ ਟਿਕੈਤ (National Spokesperson Rakesh Tikait) ਵੀ ਮੌਜੂਦ ਰਹੇ।

ਰੱਦ ਕਿਉਂ ਨਹੀਂ ਹੋ ਸਕਦੇ ਖੇਤੀ ਕਾਨੂੰਨ
ਰੱਦ ਕਿਉਂ ਨਹੀਂ ਹੋ ਸਕਦੇ ਖੇਤੀ ਕਾਨੂੰਨ
author img

By

Published : May 27, 2021, 4:41 PM IST

ਨਵੀਂ ਦਿੱਲੀ/ਗਾਜ਼ਿਆਬਾਦ : ਬੁੱਧਵਾਰ ਨੂੰ ਕਿਸਾਨ ਅੰਦੋਲਨ (farmer protest) ਨੂੰ 6 ਮਹੀਨੇ ਪੂਰੇ ਹੋਣ ਦੇ ਮੌਕੇ 'ਤੇ ਦਿੱਲੀ ਦੇ ਤਿੰਨਾਂ ਬਾਰਡਰਾਂ ਉੱਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਾਲਾ ਦਿਵਸ (black day)ਮਨਾਇਆ। ਇਸ ਮੌਕੇ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ਦੇ ਕਿਸਾਨਾਂ ਨੇ ਆਪਣੇ ਘਰਾਂ ਦੇ ਬਾਹਰ ਕਾਲੇ ਝੰਡੇ ਲਾ ਕੇ ਕੇਂਦਰ ਸਰਕਾਰ ਦਾ ਵਿਰੋਧ ਕੀਤਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (bhartiya kissan union) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ (National Spokesperson Rakesh Tikait) ਵੀ ਮੌਜੂਦ ਰਹੇ।

ਭਾਰਤੀ ਕਿਸਾਨ ਯੂਨੀਅਨ ਦੇ ਦੇ ਕੌਮੀ ਬੁਲਾਰ ਰਾਕੇਸ਼ ਟਿਕੈਤ (National Spokesperson Rakesh Tikait) ਨੇ ਕਿਹਾ ਕਿ ਸਾਡੇ ਲਈ ਇਸ ਤੋਂ ਵੱਧ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਸਾਨੂੰ ਬੁੱਧ ਪੂਰਨਿਮਾ ਦੇ ਮੌਕੇ ਕਾਲਾ ਦਿਵਸ ਮੰਨਾਉਣਾ ਪੈ ਰਿਹਾ ਹੈ। ਹਲਾਂਕਿ , ਇਹ ਮਹਿਜ਼ ਇੱਕ ਸੰਜੋਗ ਹੈ। ਭਾਰਤ ਬੁੱਧ ਦਾ ਦੇਸ਼ ਹੈ ਤੇ ਅਸੀਂ ਬੁੱਧ ਦੇ ਚੇਲੇ ਹਾਂ। ਅਸੀਂ ਆਪਣੇ ਅੰਦੋਲਨ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਚਲਾਵਾਂਗੇ। ਅੰਦੋਲਨਕਾਰੀ ਕਿਸਾਨਾਂ ਨੂੰ ਹਮੇਸ਼ਾ ਇਹ ਗੱਲ ਯਾਦ ਰਹੇ। ਇਸ ਲਈ ਅੰਦੋਲਨ ਵਾਲੀ ਥਾਂ ਉੱਤੇ ਇੱਕ ਚਿੱਟੇ ਰੰਗ ਦਾ ਝੰਡਾ ਲਾਇਆ ਜਵੇਗਾ। ਮੰਚ ਤੋਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ (BKU) ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਲੰਬਾ ਚਲੇਗਾ।

ਟਿਕੈਤ ਨੇ ਕਿਹਾ ਕਿ ਜੇਕਰ ਕੋਰੋਨਾ ਕਾਲ 'ਚ ਖੇਤੀ ਕਾਨੂੰਨ ਬਣ ਸਕਦੇ ਹਨ ਤਾਂ ਰੱਦ ਕਿਉਂ ਨਹੀਂ ਹੋ ਸਕਦੇ। ਸਰਕਾਰ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ਾਂ ਕਰਦੀ ਰਹੀ ਹੈ ਤੇ ਅੱਗੇ ਵੀ ਕਰੇਗੀ, ਪਰ ਕਿਸਾਨ ਦਿੱਲੀ ਦੇ ਬਾਰਡਰ ਛੱਡਣ ਵਾਲੇ ਨਹੀਂ ਹਨ। ਕਿਸਾਨ ਇੱਕੋ ਸ਼ਰਤ 'ਤੇ ਪਰਤ ਸਕਦੇ ਹਨ, ਤਿੰਨਾਂ ਖੇਤੀ ਕਾਨੂੰਨਾਂ (New Farm law) ਰੱਦ ਕੀਤੇ ਜਾਣ ਤੇ ਐਮਐਸਪੀ ਦੇ ਲਈ ਕਾਨੂੰਨ ਬਣਾ ਦਿੱਤਾ ਜਾਵੇ।

ਰਾਕੇਸ਼ ਟਿਕੈਤ ਨੇ ਆਖਿਆ ਅੰਦੋਲਨ ਦਾ ਕੀ ਸਿੱਟਾ ਹੋਵੇਗਾ, ਨਹੀਂ ਪਤਾ, ਪਰ ਇਨ੍ਹਾਂ ਪਤਾ ਹੈ ਕਿ ਜੇਕਰ ਅੰਦੋਲਨ ਨਾਕਾਮਯਾਬ ਹੋਇਆ ਤਾਂ ਸਰਕਾਰ ਮਨਮਰਜ਼ੀਆਂ ਕਰੇਗੀ।

ਜੇਕਰ ਅੰਦੋਲਨ ਕਾਮਯਾਬ ਰਿਹਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦਾ ਲਾਭ ਮਿਲੇਗਾ। ਸਰਕਾਰ 'ਤੇ ਹਮਲਾ ਕਰਦਿਆਂ ਟਿਕੈਤ ਨੇ ਕਿਹਾ ਕਿ ਉਹ ਸਮਝ ਨਹੀਂ ਪਾ ਰਹੇ ਹਨ ਕਿ ਸਰਕਾਰ ਨੇ ਕੋਰੋਨਾ ਕਾਲ ਦੌਰਾਨ ਅਜਿਹਾ ਕਿਉਂ ਕੀਤਾ ਸੀ। ਆਕਸੀਜਨ ਦੀ ਭਾਲ ਕਰਨ ਵਾਲੇ ਵਿਅਕਤੀ ਨੂੰ ਇੱਕ ਲਾਠੀ ਮਿਲੀ। ਸਮਝ ਨਹੀਂ ਆਇਆ ਕਿ ਸਰਕਾਰ ਕੀ ਦੇਣਾ ਚਾਹੁੰਦੀ ਹੈ। ਆਖ਼ਿਰ ਕਿਉਂ 400 ਰੁਪਏ ਦਾ ਟੀਕਾ 40 ਹਜ਼ਾਰ ਰੁਪਏ ਵਿੱਚ ਮਿਲਿਆ। ਬਿਮਾਰੀ ਦੇ ਨਾਂਅ 'ਤੇ ਦੇਸ਼ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ।

ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ 'ਤੇ, ਟਿਕੈਤ ਨੇ ਇੱਕ ਵਾਰ ਮੁੜ ਸਟੇਜ ਤੋਂ ਦੁਹਰਾਇਆ ਕਿ ਰੋਟੀਆਂ ਤਿਜ਼ੋਰੀ ਦੀ ਚੀਜ਼ ਨਾਂ ਬਣਨ,ਇਸ ਲਈ ਕਿਸਾਨ ਛੇ ਮਹੀਨਿਆਂ ਤੋਂ ਸੜਕਾਂ 'ਤੇ ਹੈ। ਅਸੀਂ ਭੁੱਖਮਰੀ ਦਾ ਵਪਾਰ ਨਹੀਂ ਹੋਣ ਦੇਵਾਂਗੇ ਤੇ ਅੰਦੋਲਨ ਦਾ ਕਾਰਨ ਵੀ ਇਹੀ ਹੈ, ਪਰ ਕਿਸਾਨ ਸ਼ਾਂਤੀ ਨਾਲ ਅੰਦੋਲਨ ਚਲਾਉਂਦੇ ਰਹਿਣਗੇ ਤੇ ਇੱਕ ਦਿਨ ਸਰਕਾਰ ਨੂੰ ਝੁੱਕਣ ਲਈ ਮਜਬੂਰ ਕਰ ਦੇਣਗੇ।ਮਹਿਜ਼ ਕਿਸਾਨਾਂ ਨੂੰ ਸੰਜਮ ਨਾਲ ਕੰਮ ਕਰਨਾ ਪਵੇਗਾ। ਜਿੰਨਾ ਚਿਰ ਤੁਹਾਨੂੰ ਇਹ ਕਰਨਾ ਪਏਗਾ, ਤੁਹਾਨੂੰ ਲਹਿਰ ਲਈ ਤਿਆਰ ਰਹਿਣਾ ਪਵੇਗਾ। ਇਸ ਲਹਿਰ ਨੂੰ ਆਪਣੀ ਫਸਲ ਵਾਂਗ ਸਿੰਜਿਆ ਵੀ ਜਾਣਾ ਹੈ, ਸਮਾਂ ਲਵੇਗਾ। ਹਿੰਸਾ ਦਾ ਸਹਾਰਾ ਲਏ ਬਿਨਾਂ ਲੜਦੇ ਰਹਿਣਾ ਹੋਵੇਗਾ।

ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਬੈਠੇ ਲੋਕ ਨਹੀਂ ਆਉਣਗੇ ਤਾਂ ਅੰਦੋਲਨ ਕਿਵੇਂ ਚੱਲੇਗਾ। ਅੰਦੋਲਨ ਦੀ ਖੇਤ ਵਾਂਗ ਚੌਕਸੀ ਕਰਨੀ ਪਵੇਗੀ। ਇੱਕ ਫਸਲ ਵਾਂਗ ਸਾਂਭਣਾ ਪਵੇਗਾ। ਆਏ ਦਿਨ ਤੂਫਾਨ ਤੇ ਝੱਖੜ ਆਉਂਦੇ ਹਨ ਤੇ ਅੰਦੋਲਨਕਾਰੀਆਂ ਦੇ ਤੰਬੂ ਉੱਡ ਜਾਂਦੇ ਹਨ। ਇਥੇ ਟਰਾਲੀਆਂ ਤੇ ਬਾਂਸ ਤੋਂ ਇਲਾਵਾ ਮੰਝੇ ਤੇ ਹੋਰਨਾਂ ਚੀਜ਼ਾਂ ਦੀ ਲੋੜ ਹੈ। ਚਿੰਤਾ ਕਰਨ ਲਈ ਕੁੱਝ ਵੀ ਨਹੀਂ ਹੈ। ਸਭ ਕੁੱਝ ਪਿੰਡਾਂ ਤੋਂ ਆਵੇਗਾ, ਜੇ ਅੰਦੋਲਨ ਲੰਬੇ ਸਮੇਂ ਲਈ ਚੱਲਣਾ ਹੈ, ਤਾਂ ਚੀਜ਼ਾਂ ਨੂੰ ਰੱਖੋ। ਗੱਲਬਾਤ ਅਤੇ ਅੰਦੋਲਨ ਦੋਵੇਂ ਸ਼ਾਂਤੀ ਨਾਲ ਜਾਰੀ ਰਹਿਣਗੇ। ਅੰਦੋਲਨ ਵਾਲੀ ਥਾਂ 'ਤੇ ਪਾਣੀ, ਬਿਜਲੀ ਦੀ ਕਟੌਤੀ ਨਹੀਂ ਕੀਤੀ ਜਾਵੇਗੀ। ਜੇਕਰ ਪ੍ਰਸ਼ਾਸਨ ਨੇ ਤੰਗ ਕਰੇਗਾ ਤਾਂ ਕਿਸਾਨ ਆਪਣੇ ਖੇਤਰ ਵਿੱਚ ਇਲਾਜ਼ ਕਰਵਾਉਣਗੇ।

ਇਹ ਵੀ ਪੜ੍ਹੋ : Delhi police charge sheet: ਨਵੰਬਰ ਤੋਂ ਹੀ ਹੋ ਰਹੀ ਸੀ ਕਬਜ਼ੇ ਦੀ ਤਿਆਰੀ, ਚਾਰਜ਼ਸ਼ੀਟ ’ਚ ਖੁਲਾਸਾ

ETV Bharat Logo

Copyright © 2024 Ushodaya Enterprises Pvt. Ltd., All Rights Reserved.