ਵਾਸ਼ਿੰਗਟਨ: ਮਾਰਕ ਜ਼ੁਕਰਬਰਗ ਨੇ ਕਿਹਾ ਕਿ ਫੇਸਬੁੱਕ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇੱਕ ਮਿਲੀਸ਼ੀਆ ਗਰੁੱਪ ਦੇ ਪੇਜ ਨੂੰ ਨਾ ਹਟਾਉਣ ਦੀ ਗ਼ਲਤੀ ਕੀਤੀ ਜਿਸ ਕਾਰਨ ਹਿੰਸਕ ਪ੍ਰਦਰਸ਼ਨ ਵਿਚਾਲੇ ਹਥਿਆਰਬੰਦ ਨਾਗਰਿਕਾਂ ਨੂੰ ਕੇਨੋਸ਼ਾ, ਵਿਸਕਾਨਸਿਨ ਵਿੱਚ ਦਾਖਲ ਹੋਣ ਦੀ ਮੰਗ ਕੀਤੀ ਗਈ ਸੀ ਜਦੋਂ ਪੁਲਿਸ ਨੇ ਜੈਕਬ ਬਲੇਕ ਨੂੰ ਗੋਲੀ ਮਾਰ ਦਿੱਤੀ।
ਜ਼ੁਕਰਬਰਗ ਨੇ ਫੇਸਬੁੱਕ 'ਤੇ ਸ਼ੁੱਕਰਵਾਰ ਨੂੰ ਪੋਸਟ ਕੀਤੀ ਇੱਕ ਵੀਡੀਓ ਵਿੱਚ ਕਿਹਾ ਕਿ ਕੇਨੋਸ਼ਾ ਗਾਰਡ ਲਈ ਪੇਜ ਨੇ ਫੇਸਬੁੱਕ ਦੀਆਂ ਨੀਤੀਆਂ ਦੀ ਉਲੰਘਣਾ ਕੀਤੀ ਸੀ ਅਤੇ ਇਸ ਨੂੰ ਕਈ ਲੋਕਾਂ ਵੱਲੋਂ ਫ਼ਲੈਗ ਕੀਤਾ ਗਿਆ ਸੀ। ਸੋਸ਼ਲ ਮੀਡੀਆ ਜਾਈਂਟ ਨੇ ਹਾਲ ਹੀ ਦੇ ਹਫਤਿਆਂ ਵਿੱਚ ਉਨ੍ਹਾਂ ਗਰੁੱਪ ਦੀਆਂ ਪੋਸਟਾਂ ਨੂੰ ਹਟਾਉਣ ਜਾਂ ਪਾਬੰਦੀ ਲਗਾਉਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਜਨਤਕ ਸੁਰੱਖਿਆ ਲਈ ਖਤਰਾ ਬਣ ਸਕਦੇ ਹਨ।
ਫੇਸਬੁੱਕ ਨੇ ਬੁੱਧਵਾਰ ਨੂੰ ਪੇਜ ਨੂੰ ਹਟਾ ਦਿੱਤਾ, ਜਦੋਂ ਕੇਨੋਸ਼ਾ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਇੱਕ ਹਥਿਆਰਬੰਦ ਨਾਗਰਿਕ ਨੇ ਕਥਿਤ ਤੌਰ 'ਤੇ 2 ਲੋਕਾਂ ਦੀ ਹੱਤਿਆ ਕਰ ਦਿੱਤੀ ਤੇ ਤੀਜੇ ਨੂੰ ਮੰਗਲਵਾਰ ਨੂੰ ਹਿੰਸਕ ਪ੍ਰਦਰਸ਼ਨ ਦੌਰਾਨ ਜ਼ਖ਼ਮੀ ਕਰ ਦਿੱਤਾ ਜਦੋਂ ਬਲੇਕ ਨੂੰ ਗੋਲੀ ਮਾਰ ਦਿੱਤੀ।
ਜ਼ੁਕਰਬਰਗ ਨੇ ਕਿਹਾ ਕਿ ਇਹ ਵੱਡੀ ਪੱਧਰ 'ਤੇ ਇਕ ਕਾਰਜਸ਼ੀਲ ਗ਼ਲਤੀ ਸੀ। ਠੇਕੇਦਾਰ, ਸਮੀਖਿਅਕ ਜੋ ਸ਼ੁਰੂਆਤੀ ਸ਼ਿਕਾਇਤਾਂ 'ਤੇ ਐਕਸ਼ਨ ਲੈਣ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੇ ਇਸ ਮੁੱਦੇ 'ਤੇ ਗੌਰ ਨਹੀਂ ਕੀਤਾ।
ਜ਼ੁਕਰਬਰਗ ਨੇ ਗ਼ਲਤੀ ਲਈ ਮੁਆਫ਼ੀ ਨਹੀਂ ਮੰਗੀ ਅਤੇ ਕਿਹਾ ਕਿ ਹੁਣ ਤੱਕ, ਫੇਸਬੁੱਕ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਵਿੱਚ ਇਹ ਪਤਾ ਲੱਗ ਸਕੇ ਰਿਟਨਹਾਊਸ ਨੂੰ ਕੇਨੋਸ਼ਾ ਗਾਰਡ ਪੇਜ ਜਾਂ ਹਥਿਆਰਬੰਦ ਮਿਲੀਸ਼ੀਆ ਦੇ ਮੈਂਬਰਾਂ ਨੂੰ ਕੇਨੋਸ਼ਾ ਜਾਣ ਲਈ ਦਿੱਤੇ ਗਏ ਸੱਦੇ ਬਾਰੇ ਪਤਾ ਸੀ। ਜ਼ੁਕਰਬਰਗ ਨੇ ਕਿਹਾ ਕਿ ਫੇਸਬੁੱਕ ਹੁਣ ਉਨ੍ਹਾਂ ਪੋਸਟਾਂ ਨੂੰ ਹਟਾ ਰਹੀ ਹੈ ਜੋ ਸ਼ੂਟਿੰਗ ਜਾਂ ਸ਼ੂਟਰ ਨੂੰ ਹੱਲਾਸ਼ੇਰੀ ਦਿੰਦੇ ਹਨ।
ਫਿਰ ਵੀ ਗਾਰਡੀਅਨ ਅਖ਼ਬਾਰ ਦੀ ਵੀਰਵਾਰ ਨੂੰ ਇੱਕ ਰਿਪੋਰਟ ਵਿੱਚ ਫੇਸਬੁੱਕ ਅਤੇ ਇਸ ਦੀ ਫੋਟੋ-ਸ਼ੇਅਰਿੰਗ ਸਰਵਿਸ ਇੰਸਟਾਗ੍ਰਾਮ 'ਤੇ ਅਜੇ ਵੀ ਸਮਰਥਨ ਅਤੇ ਇੱਥੋਂ ਤੱਕ ਕਿ ਫੰਡ ਇਕੱਠੇ ਕਰਨ ਦੇ ਸੰਦੇਸ਼ਾਂ ਦਾ ਉਦਾਹਰਣ ਮਿਲਿਆ ਹੈ।
ਜ਼ੁਕਰਬਰਗ ਨੇ ਬਲੇਕ ਦੇ ਇਲਾਜ ਦੀ ਤੁਲਨਾ ਕੀਤੀ, ਜਿਸ ਨੂੰ ਕੇਨੋਸ਼ਾ ਪੁਲਿਸ ਨੇ ਪਿੱਠ ਵਿੱਚ ਗੋਲੀ ਮਾਰੀ ਸੀ ਤੇ 17 ਸਾਲਾਂ ਦੇ ਕਾਈਲ ਰੀਟਨਹਾਊਸ ਤੇ ਮੰਗਲਵਾਰ ਨੂੰ ਹੋਏ ਕਤਲੇਆਮ ਦਾ ਚਾਰਜ ਹੈ।
ਜ਼ੁਕਰਬਰਗ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ.ਸੀ. ਵਿੱਚ ਨਾਗਰਿਕ ਅਧਿਕਾਰਾਂ ਦੇ ਪ੍ਰਦਰਸ਼ਨ ਨੂੰ ਵੀ ਮੰਨਿਆ।
ਜ਼ੁਕਰਬਰਗ ਨੇ ਕਿਹਾ ਕਿ ਚੀਜ਼ਾਂ ਉਸ ਰਫ਼ਤਾਰ ਨਾਲ ਨਹੀਂ ਠੀਕ ਹੋ ਰਹੀਆਂ ਜਿਸ ਤਰਾਂ ਹੋਣੀ ਚਾਹੀਦੀ ਹੈ, ਅਤੇ ਮੈਨੂੰ ਲਗਦਾ ਹੈ ਕਿ ਇਹ ਬਹੁਤ ਦੁਖਦਾਈ ਹੈ, ਸੱਚਮੁੱਚ ਨਿਰਾਸ਼ਾਜਨਕ ਹੈ।"
ਜ਼ੁਕਰਬਰਗ ਨੇ ਇਹ ਵੀ ਕਿਹਾ ਕਿ ਕੰਪਨੀ ਆਪਣੀ ਕਾਰਜਸ਼ੈਲੀ ਨੂੰ ਬਿਹਤਰ ਬਣਾਉਣ 'ਤੇ ਕੰਮ ਕਰ ਰਹੀ ਹੈ, ਹਾਲਾਂਕਿ ਉਨ੍ਹਾਂ ਨੇ ਵੇਰਵਾ ਨਹੀਂ ਦਿੱਤਾ। ਉਨ੍ਹਾਂ ਨੇ ਮੰਨਿਆ ਕਿ ਨਜ਼ਦੀਕੀ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਪੋਲਰਾਈਜਿੰਗ ਸਮੱਗਰੀ ਦੇ ਦੁਆਲੇ ਵੱਡੀਆਂ ਚੁਣੌਤੀਆਂ ਪੇਸ਼ ਕਰਨਗੀਆਂ।
(ਏ.ਪੀ.)