ਨਵੀਂ ਦਿੱਲੀ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੀ ਰਹਿਣ ਵਾਲੀ ਜ਼ੋਇਆ ਖ਼ਾਨ ਕਾਮਨ ਸਰਵਿਸ ਸੈਂਟਰ (ਸੀਐਸਸੀ) ਵਿੱਚ ਬਤੌਰ ਆਪ੍ਰੇਟਰ ਕੰਮ ਕਰਨ ਵਾਲੀ ਪਹਿਲੀ ਟ੍ਰਾਂਸਜੈਂਡਰ ਬਣੀ ਹੈ। ਇਸ ਮੌਕੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਉਨ੍ਹਾਂ ਨੂੰ ਟਵੀਟ ਕਰ ਵਧਾਈ ਦਿੱਤੀ ਹੈ।
ਕੇਂਦਰੀ ਮੰਤਰੀ ਨੇ ਆਪਣੇ ਟਵੀਟ 'ਚ ਲਿਖਿਆ ਕਿ ਜ਼ੋਇਆ ਖ਼ਾਨ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ 'ਚ ਇੱਕ ਕਾਮਨ ਸਰਵਿਸ ਸੈਂਟਰ 'ਤੇ ਦੇਸ਼ ਦੀ ਪਹਿਲੀ ਟਰਾਂਸਜੈਂਡਰ ਆਪਰੇਟਰ ਹੈ। ਉਨ੍ਹਾਂ ਨੇ ਟੈਲੀਮੈਡੀਸੀਨ ਸਲਾਹ ਨਾਲ ਸੀਐਸਸੀ ਦਾ ਕੰਮ ਸ਼ੁਰੂ ਕੀਤਾ ਹੈ। ਟੈਲੀਮੈਡੀਸੀਨ ਸਲਾਹ ਨਾਲ ਮਰੀਜ਼ ਵੀਡੀਓ ਕਾਨਫਰੰਸਿੰਗ ਰਾਹੀਂ ਡਾਕਟਰ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਆਪਣੀ ਪਰੇਸ਼ਾਨੀ ਸਾਂਝੀ ਕਰ ਸਕਦੇ ਹਨ।
ਰਵੀਸ਼ੰਕਰ ਪ੍ਰਸਾਦ ਨੇ ਲਿਖਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹੈ ਕਿ ਟ੍ਰਾਂਸਜੈਂਡਰ ਕਮਿਊਨਿਟੀ ਨੂੰ ਡਿਜ਼ੀਟਲ ਤੌਰ 'ਤੇ ਜਾਗਰੂਕ ਕਰਨਾ ਤੇ ਭੱਵਿਖ 'ਚ ਉਨ੍ਹਾਂ ਲਈ ਵਧੀਆ ਮੌਕੇ ਵਧੀਆ ਮੌਕੇ ਪ੍ਰਦਾਨ ਕਰਨਾ ਹੈ। ਦੱਸ ਦੇਈਏ, ਕਾਮਨ ਸਰਵਿਸ ਸੈਂਟਰ ਭਾਰਤ ਸਰਕਾਰ ਵੱਲੋਂ ਦੂਰਜ ਦਰਾਜ ਦੀਆਂ ਥਾਵਾਂ ਤੇ ਪੇਂਡੂ ਖ਼ੇਤਰਾਂ 'ਚ ਈ-ਸੇਵਾ ਪ੍ਰਦਾਨ ਕਰਨ ਵਾਲੀ ਸਹੂਲਤਾਂ ਚੋਂ ਇੱਕ ਹੈ। ਇਹ ਸਹੂਲਤ ਉਨ੍ਹਾਂ ਖ਼ੇਤਰਾਂ ਵਿੱਚ ਦਿੱਤੀ ਜਾਂਦੀ ਹੈ, ਜਿਥੇ ਕੰਪਿਊਟਰ ਤੇ ਇੰਟਰਨੈਟ ਦੀ ਸੁਵਿਧਾ ਉਪਲਬਧ ਨਹੀਂ ਹੈ।