ETV Bharat / bharat

ਹਿਮਾਚਲ ਤੇ ਕਸ਼ਮੀਰ ’ਚ ਬਰਫ਼ਬਾਰੀ, ਉੱਤਰੀ ਭਾਰਤ ’ਚ ਠੰਢ ਨੇ ਦਿੱਤੀ ਦਸਤਕ - ਕਲੀਲੌਂਗ-ਮਨਾਲੀ

ਉੱਤਰੀ ਭਾਰਤ ਵਿੱਚ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਹੋਣ ਕਾਰਨ ਰਾਨੀ ਨਾਲਾ ਅਤੇ ਰੋਹਤਾਂਗ ਦੱਰੇ ਵਿਚਾਲੇ ਮਨਾਲੀ-ਲੇਹ ਹਾਈਵੇਅ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਉੱਥੇ ਹੀ, ਇਸ ਦਾ ਅਸਰ ਉੱਤਰੀ ਭਾਰਤ ਵਿੱਚ ਹੋਣਾ ਸ਼ੁਰੂ ਹੋ ਗਿਆ ਹੈ।

ਫ਼ੋਟੋ
author img

By

Published : Oct 7, 2019, 2:45 PM IST

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਅਤੇ ਕੁੱਲੂ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਬਰਫ਼ਬਾਰੀ ਹੋਈ ਹੈ ਜਿਸ ਕਾਰਨ, ਕਲੀਲੌਂਗ-ਮਨਾਲੀ ਸੜਕ ਉੱਤੇ ਸਾਰੀਆਂ ਨਿਯਮਤ ਬੱਸਾਂ ਨੂੰ ਰੋਕ ਦਿੱਤਾ ਗਿਆ। ਬੀਤੇ ਦਿਨ, ਐਤਵਾਰ ਨੂੰ ਕਸ਼ਮੀਰ ਵਾਦੀ ਦੇ ਉੱਚੇ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਕਾਰਨ ਠੰਢ ਵੱਧਣੀ ਸ਼ੁਰੂ ਹੋ ਗਈ ਹੈ।

ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਪੱਛਮੀ ਮੌਸਮ ਵਿੱਚ ਬਦਲਾਅ ਕਾਰਨ ਕਸ਼ਮੀਰ ’ਚ ਅਗਲੇ 24 ਘੰਟਿਆਂ ਦੌਰਾਨ ਹਲਕਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ, ਸੰਚਾਰ ਸੇਵਾ ਵਿੱਚ ਵੀ ਸਮੱਸਿਆ ਹੋਣ ਕਾਰਨ ਜੰਮੂ-ਕਸ਼ਮੀਰ ਦੇ ਹੋਰ ਜ਼ਿਲ੍ਹਿਆਂ ਤੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਮੌਸਮ ਸਬੰਧੀ ਜਾਣਕਾਰੀ ਇਕੱਠੀ ਕਰਨ ਵਿੱਚ ਔਕੜ ਪੇਸ਼ ਆ ਰਹੀ ਹੈ।

ਦੱਖਣੀ ਕਸ਼ਮੀਰ ਵਿੱਚ ਸ੍ਰੀਨਗਰ ਤੋਂ ਲਗਭਗ 100 ਕਿਲੋਮੀਟਰ ਦੂਰ ਪਹਿਲਗਾਮ ਵਿੱਚ ਵੀ ਬੱਦਲ ਛਾਏ ਰਹਿਣ ਕਾਰਨ ਮੌਸਮ ਠੰਢਾ ਹੋ ਗਿਆ ਹੈ। ਅਮਰਨਾਥ ਗੁਫ਼ਾ ਦੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਵੀ ਬੀਤੀ ਰਾਤੀਂ ਬਰਫ਼ਬਾਰੀ ਹੋਈ। ਸ੍ਰੀਨਗਰ ਵਿੱਚ ਘੱਟ ਤੋਂ ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ ਰੇਲ ਹਾਦਸੇ ਦੇ ਇਕ ਸਾਲ ਬਾਅਦ ਵੀ ਲੋਕਾਂ ਨੂੰ ਡਰਾ ਰਿਹੈ 'ਰਾਵਣ', ਵੇਖੋ ਵੀਡੀਓ

ਦੂਜੇ ਪਾਸੇ, ਅਸਮ, ਮੇਘਾਲਿਆ, ਪੱਛਮੀ ਬੰਗਾਲ, ਓਡੀਸ਼ਾ, ਕਰਨਾਟਕ, ਤੇਲੰਗਾਨਾ, ਮਨੀਪੁਰ, ਮੱਧ ਪ੍ਰਦੇਸ਼, ਤਾਮਿਲ ਨਾਡੂ, ਪੁੱਡੂਚੇਰੀ ਅਤੇ ਕਰਾਇਕਾਲ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਅਰੁਣਾਚਲ ਪ੍ਰਦੇਸ਼, ਝਾਰਖੰਡ, ਬਿਹਾਰ, ਉੱਤਰ ਪ੍ਰਦੇਸ਼, ਉਤਰਾਖੰਡ, ਪੂਰਬੀ ਉੱਤਰੀ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਵਿੱਚ ਵੀ ਮੀਂਹ ਪੈ ਸਕਦਾ ਹੈ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਅੰਮ੍ਰਿਤਸਰ

ਬਲਜਿੰਦਰ ਬੋਬੀ

ਜੌੜਾ ਫਾਟਕ ਰੇਲ ਹਾਦਸੇ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ ਪਰ ਅੱਜ ਵੀ ਉਹ ਖੌਫ ਨਾਕ ਯਾਦਾਂ ਲੋਕਾਂ ਨੂੰ ਡਰਾ ਰਹੀਆਂ ਹਨ। ਜਿਥੇ ਦੁਸਹਿਰੇ ਦਾ ਜਸ਼ਨ ਪੂਰੇ ਦੇਸ਼ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਉਥੇ ਇਸ ਵਾਰ ਅੰਮ੍ਰਿਤਸਰ ਵਿਚ ਇਹ ਜਸ਼ਨ ਫਿੱਕਾ ਹੀ ਲੱਗ ਰਿਹਾ।

Body:ਅੱਜ ਤੋਂ ਇਕ ਸਾਲ ਪਹਿਲਾਂ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਤੇ ਦੁਸ਼ਹਿਰਾ ਵੇਖ ਰਹੇ 62 ਦੇ ਕਰੀਬ ਲੋਕ ਰੇਲ ਗੱਡੀ ਦੀ ਚਪੇਟ ਵਿੱਚ ਆ ਕੇ ਕਾਲ ਦਾ ਨਿਵਾਲਾ ਬਣ ਗਏ ਸੀ। ਜਿਥੇ ਉਹ ਪਰਿਵਾਰ ਦੁੱਖੀ ਨੇ ਉਥੇ ਇੰਸ ਵਾਰ ਰਾਵਣ ਦੇ ਬੁੱਤ ਬਣਾਉਣ ਵਾਲੇ ਗਾਹਕ ਦੀ ਉਡੀਕ ਵਿੱਚ ਹਨ। ਹਰ ਸਾਲ ਰਾਵਣ ਦੇ ਪੁਤਲੀਆਂ ਦੇ ਬੁ100 ਦੇ ਕਰੀਬ ਆਡਰ ਇਹਨਾਂ ਕਾਰੀਗਰਾਂ ਨੂੰ ਮਿਲ ਜਾਂਦੇ ਸਨ ਪਰ ਇਸ ਵਾਰ ਕੇਵਲ 10 ਹੀ ਆਡਰ ਮਿਲੇ ਹਨ ਪਰ ਪ੍ਰਸ਼ਾਸਨ ਦੀ ਸਖਤੀ ਕਾਰਨ ਇਸ ਵਾਰ ਰਾਵਣ ਜਲਾਉਣ ਦੀ ਆਗਿਆ ਕਾਫੀ ਘੱਟ ਦਿੱਤੀ ਗਈ ਹੈ ਜਿਸ ਕਾਰਨ ਇਹ 10 ਪੁਤਲੇ ਵੀ ਵਿਕਨੇ ਔਖੇ ਹੋ ਗਏ ਹਨ ਜਿਸ ਕਾਰਨ ਇਹ ਕਾਰੀਗਰ ਕਾਫ਼ੀ ਮਯੁਊਸ ਹਨ।

Conclusion:Bite.... ਪ੍ਰਮੋਦ ਕੁਮਾਰ ਪੁਤਲੇ ਬਣਾਉਣ ਵਾਲਾ ਕਾਰੀਗਰ

Bite..... ਪ੍ਰਵੀਨ ਕੁਮਾਰ ਕਾਰੀਗਰ
ETV Bharat Logo

Copyright © 2025 Ushodaya Enterprises Pvt. Ltd., All Rights Reserved.