ETV Bharat / bharat

CAA 'ਤੇ ਬੋਲੇ ਸ਼ਾਹ, 'ਪਾਕਿ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੱਕ ਚੈਨ ਨਾਲ ਨਹੀਂ ਬੈਠਾਂਗੇ' - CAA

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਅਤੇ ਮਮਤਾ ਬੈਨਰਜੀ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਇਹ ਦੱਸਣ ਕਿ ਕਿਵੇਂ ਸੋਧੇ ਹੋਏ ਨਾਗਰਿਕਤਾ ਕਾਨੂੰਨ ਕਿਸੇ ਦੀ ਨਾਗਰਿਕਤਾ ਖੋਹ ਸਕਦਾ ਹੈ। ਸ਼ਾਹ ਸੀਏਏ ਦੇ ਸਮਰਥਨ ਵਿੱਚ ਰੈਲੀ ਕਰਨ ਲਈ ਜਬਲਪੁਰ ਪਹੁੰਚੇ।

CAA 'ਤੇ ਬੋਲੇ ਅਮਿਤ ਸ਼ਾਹ
CAA 'ਤੇ ਬੋਲੇ ਅਮਿਤ ਸ਼ਾਹ
author img

By

Published : Jan 12, 2020, 7:16 PM IST

ਨਵੀਂ ਦਿੱਲੀ: ਨਾਗਰਿਕਤਾ ਸੋਧ ਐਕਟ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਵਾਰ ਮੁੜ ਤੋਂ ਇਹ ਸਾਫ਼ ਕੀਤਾ ਕਿ ਇਸ ਨਾਲ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਨਾਗਰਿਕਤਾ ਨਹੀਂ ਜਾਵੇਗੀ। ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ ਵਿੱਚ ਜਨ ਜਾਗਰਣ ਅਭਿਆਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ 'ਤੇ ਜਿਨ੍ਹਾਂ ਅਧਿਕਾਰ ਸਾਡਾ ਹੈ, ਉਨ੍ਹਾਂ ਹੀ ਅਧਿਕਾਰ ਪਾਕਿਸਤਾਨ ਤੋਂ ਆਏ ਹੋਏ ਹਿੰਦੂ, ਸਿੱਖ, ਬੌਧੀ ਤੇ ਇਸਾਈ ਸ਼ਰਨਾਰਥੀਆਂ ਦਾ ਵੀ ਹੈ।

ਨਾਗਰਿਕਤਾ ਸੋਧ ਕਾਨੂੰਨ ਦਾ ਸਮਰਥਨ ਦੇਸ਼ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੀਏਏ ‘ਤੇ ਲੋਕ ਜਾਗਰੂਕਤਾ ਅਭਿਆਨ ਚਲਾ ਰਹੀ ਹੈ। ਇਹ ਜਨ ਜਾਗਰਣ ਮੁਹਿੰਮ ਇਸ ਲਈ ਚਲਾਈ ਜਾ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ, ਕੇਜਰੀਵਾਲ, ਮਮਤਾ ਬੈਨਰਜੀ, ਕਮਿਉਨਿਸਟ ਸਾਰੇ ਇਕੱਠੇ ਹੋ ਰਹੇ ਹਨ ਅਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ।

ਗ੍ਰਹਿ ਮੰਤਰੀ ਨੇ ਮਮਤਾ ਬੈਨਰਜੀ ਅਤੇ ਰਾਹੁਲ ਗਾਂਧੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਨਾਗਰਿਕਤਾ ਕਾਨੂੰਨ ਵਿੱਚ ਇੱਕ ਵਿਵਸਥਾ ਹੋਣੀ ਚਾਹੀਦੀ ਹੈ ਜੋ ਇਸ ਦੇਸ਼ ਵਿੱਚ ਕਿਸੇ ਤੋਂ ਵੀ ਨਾਗਰਿਕਤਾ ਲੈ ਸਕੇ। ਉਨ੍ਹਾਂ ਕਿਹਾ, 'ਮੈਂ ਰਾਹੁਲ ਬਾਬਾ ਅਤੇ ਮਮਤਾ ਬੈਨਰਜੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸੀਏਏ ਵਿੱਚ ਇੱਕ ਅਜਿਹਾ ਪ੍ਰਾਵਧਾਨ ਦੱਸ ਦੇਵੇ ਜਿਸ ਨਾਲ ਕਿਸੀ ਦੀ ਨਾਗਰਿਕਤਾ ਜਾ ਸਕਦੀ ਹੈ।'

ਅਮਿਤ ਸ਼ਾਹ ਨੇ ਕਿਹਾ, 'ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਤੁਹਾਡੀ ਨਾਗਰਿਕਤਾ ਖ਼ਤਮ ਹੋ ਜਾਵੇਗੀ। ਮੈਂ ਦੇਸ਼ ਦੇ ਘੱਟਗਿਣਤੀ ਭਰਾਵਾਂ ਅਤੇ ਭੈਣਾਂ ਕਹਿਣ ਆਇਆ ਹਾਂ ਕਿ ਸੀਏਏ ਪੜ੍ਹ ਲੈ। ਇਸ ਨਾਲ ਕਿਤੇ ਵੀ ਕਿਸੇ ਵੀ ਨਾਗਰਿਕਤਾ ਜਾਣ ਦਾ ਕੋਈ ਪ੍ਰਾਵਧਾਨ ਨਹੀਂ ਹੈ।' ਉਨ੍ਹਾਂ ਕਿਹਾ ਕਿ ਭਾਰਤ 'ਤੇ ਜਿਨ੍ਹਾਂ ਅਧਿਕਾਰ ਮੇਰਾ ਅਤੇ ਤੁਹਾਡਾ ਹੈ, ਉਨ੍ਹਾਂ ਹੀ ਅਧਿਕਾਰ ਪਾਕਿਸਤਾਨ ਤੋਂ ਆਏ ਹੋਏ ਹਿੰਦੂ, ਸਿੱਖ, ਬੌਧੀ ਇਸਾਈ ਸ਼ਰਨਾਰਥੀਆਂ ਦਾ ਹੈ।

ਸ਼ਾਹ ਨੇ ਕਿਹਾ ਕਿ ਜੇਐੱਨਯੂ ਵਿੱਚ ਕੁੱਝ ਵਿਦਿਆਰਥੀਆਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ। ਉਨ੍ਹਾਂ ਕਿਹਾ, ਕੀ ਅਜਿਹੇ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਹੈ ਜਾਂ ਨਹੀਂ? ਜਿਹੜਾ ਵਿਅਕਤੀ ਦੇਸ਼ ਵਿਰੋਧੀ ਨਾਅਰੇ ਲਗਾਉਂਦਾ ਹੈ ਉਹ ਸਲਾਖਾਂ ਪਿੱਛੇ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ, 'ਕਮਲਨਾਥ ਜੀ ਉੱਚੀ ਆਵਾਜ਼ ਵਿੱਚ ਕਹਿੰਦੇ ਹਨ, ਸੀਏਏ ਲਾਗੂ ਨਹੀਂ ਹੋਏਗਾ, ਓ ਕਮਲਨਾਥ ਜੀ, ਉੱਚੀ ਆਵਾਜ਼ ਵਿੱਚ ਬੋਲਣ ਦੀ ਉਮਰ ਨਹੀਂ ਹੈ ਤੁਹਾਡੀ ਸਿਹਤ ਵਿਗੜ ਜਾਵੇਗੀ। ਜੇ ਬਹੁਤ ਜ਼ਿਆਦਾ ਜ਼ੋਰ ਹੈ, ਤਾਂ ਮੱਧ ਪ੍ਰਦੇਸ਼ ਨੂੰ ਠੀਕ ਕਰੋ।'

ਇਸ ਤੋਂ ਪਹਿਲਾਂ ਪੀਐੱਮ ਮੋਦੀ ਨੇ ਕੋਲਕਾਤਾ ਵਿੱਚ ਇਹ ਵੀ ਕਿਹਾ ਸੀ ਕਿ ਸੀਏਏ ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਨਾਗਰਿਕਤਾ ਖੋਹਣ ਲਈ ਨਹੀਂ। ਪੀਐੱਮ ਮੋਦੀ ਨੇ ਕਿਹਾ, ‘ਨਾਗਰਿਕਤਾ ਕਾਨੂੰਨ ਬਾਰੇ ਨਾਗਰਿਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਭਰੇ ਗਏ ਹਨ। ਬਹੁਤ ਸਾਰੇ ਨੌਜਵਾਨ ਜਾਗਰੂਕ ਹਨ ਪਰ ਕੁਝ ਨੌਜਵਾਨ ਉਲਝਣ ਵਿੱਚ ਹਨ।

Intro:Body:

neha

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.