ETV Bharat / bharat

ਜਾਣੋ, ਵਿਸ਼ਵ ਮਹਾਂਸਾਗਰ ਦਿਵਸ ਕਿਉਂ ਹੈ ਖ਼ਾਸ... - ਮਹਾਂਸਾਗਰ ਦਿਵਸ 8 ਜੂਨ

ਮਹਾਂਸਾਗਰ ਦਿਵਸ 8 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਦੇ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸਮੁੰਦਰ ਤੇ ਮਨੁੱਖੀ ਕਾਰਜਾਂ ਦੇ ਪ੍ਰਭਾਵਾਂ ਬਾਰੇ ਸੂਚਿਤ ਕਰਨਾ ਹੈ। ਕਿਉਂਕਿ ਮਹਾਂਸਾਗਰ ਸਾਨੂੰ ਸਭ ਤੋਂ ਜ਼ਿਆਦਾ ਭੋਜਨ, ਰੋਜ਼ਗਾਰ ਤੇ ਊਰਜਾ ਦਿੰਦਾ ਹੈ।

world ocean day
ਜਾਣੋ, ਵਿਸ਼ਵ ਮਹਾਂਸਾਗਰ ਦਿਵਸ ਕਿਉਂ ਹੈ ਖ਼ਾਸ...
author img

By

Published : Jun 8, 2020, 8:23 PM IST

ਹੈਦਰਾਬਾਦ: ਵਿਸ਼ਵ ਮਹਾਂਸਾਗਰ ਦਿਵਸ ਹਰ ਸਾਲ 8 ਜੂਨ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਮਹਾਂਸਾਗਰ ਦਿਵਸ ਇਸ ਲਈ ਮਨਾਇਆ ਜਾਂਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਮਹਾਸਾਗਰਾ ਦੀ ਅਹਿਮ ਭੂਮਿਕਾ ਨੂੰ ਯਾਦ ਕਰ ਸਕੀਏ। ਇਹ ਸਾਡੇ ਗ੍ਰਹਿ ਦੇ ਫੇਫੜੇ ਦੀ ਤਰ੍ਹਾ ਹਨ, ਜੋ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ।

ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਵਿਸ਼ਵ ਮਹਾਂਸਾਗਰ ਉੱਤੇ ਮਹਾਂਸਾਗਰ ਦੀ ਸੁਰਖਿਆ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਹਿਣਾ ਹੈ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਅੱਗੇ ਆਉਣਾ ਪਵੇਗਾ। ਪਲਾਸਟਿਕ ਸਾਡੇ ਮਹਾਂਸਾਗਰ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ।

ਵਿਸ਼ਵ ਮਹਾਂਸਾਗਰ ਦਿਵਸ 2020 ਦਾ ਥੀਮ
ਵਿਸ਼ਵ ਮਹਾਸਾਗਰ ਦਿਵਸ ਸਯੁੰਕਤ ਰਾਸ਼ਟਰ ਤੇ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਹੈ। ਇਸ ਨਾਲ ਲੋਕਾਂ ਨੂੰ ਦੱਸਿਆ ਜਾਂਦਾ ਹੈ ਕਿ ਮਹਾਂਸਾਗਰ ਸਾਨੂੰ ਸਭ ਤੋਂ ਜ਼ਿਆਦਾ ਭੋਜਨ, ਰੋਜ਼ਗਾਰ ਤੇ ਊਰਜਾ ਦਿੰਦਾ ਹੈ। ਸਾਨੂੰ ਜਲਵਾਯੂ ਦੇ ਨਿਯਮਾਂ ਤੇ ਜੈਵ-ਵਿਭਿੰਨਤਾਵਾਂ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ।

ਕਿਉਂ ਮਨਾਇਆ ਜਾਂਦਾ ਹੈ ਮਹਾਂਸਾਗਰ ਦਿਵਸ

1. ਰੋਜ਼ਮਰਾ ਜ਼ਿੰਦਗੀ ਵਿੱਚ ਸਾਰਿਆਂ ਨੂੰ ਯਾਦ ਕਰਵਾਉਣਾ ਕਿ ਉਹ ਮਹਾਂਸਾਗਰ ਸਾਡੇ ਗ੍ਰਹਿ ਦੇ ਫੇਫੜੇ ਹਨ, ਜਿਸ ਤੋਂ ਸਾਨੂੰ ਸਭ ਤੋਂ ਜ਼ਿਆਦਾ ਆਕਸੀਜਨ ਮਿਲਦੀ ਹੈ।

2. ਲੋਕਾਂ ਨੂੰ ਸਮੁੰਦਰ ਤੇ ਮਨੁੱਖੀ ਕਾਰਜਾਂ ਦੇ ਪ੍ਰਭਾਵਾਂ ਬਾਰੇ ਸੂਚਿਤ ਕਰਨਾ।

3. ਸਮੁੰਦਰ ਲਈ ਨਾਗਰਿਕਾਂ ਦੀ ਵਿਸ਼ਵਵਿਆਪੀ ਲਹਿਰ ਦਾ ਵਿਕਾਸ ਕਰਨਾ।

4. ਸਮੁੰਦਰ ਭੋਜਨ ਅਤੇ ਦਵਾਈਆਂ ਦਾ ਇੱਕ ਪ੍ਰਮੁੱਖ ਸਰੋਤ ਅਤੇ ਜੀਵ-ਵਿਗਿਆਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ।

5. ਧਰਤੀ ਉੱਤੇ ਉਪਲੱਬਧ ਪਾਣੀ ਦਾ ਲਗਭਗ 97 ਫ਼ੀਸਦੀ ਹਿੱਸਾ ਸਮੁੰਦਰਾਂ ਦਾ ਹੈ।

6. ਵਿਸ਼ਵ ਦੇ ਮਹਾਂਸਾਗਰ ਮਾਨਵ ਗਤੀਵਿਧੀਆਂ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.