ETV Bharat / bharat

International peace day: ਜਾਣੋਂ ਕਿਉਂ ਮਨਾਇਆ ਜਾਂਦੈ ਵਿਸ਼ਵ ਸ਼ਾਂਤੀ ਦਿਵਸ - ਅੰਤਰਰਾਸ਼ਟਰੀ ਸ਼ਾਂਤੀ ਦਿਵਸ 2019

ਵਿਸ਼ਵ ਸ਼ਾਂਤੀ ਦਿਵਸ ਹਰ ਸਾਲ 21 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਅੰਤਰਰਾਸ਼ਟਰੀ ਪੱਧਰ 'ਤੇ ਸਾਰੇ ਦੇਸ਼ਾਂ ਅਤੇ ਨਾਗਰਿਕਾਂ ਵਿਚਾਲੇ ਸ਼ਾਂਤੀ ਬਣਾਈ ਰੱਖਣ ਲਈ ਯਤਨ ਕਰਨਾ ਅਤੇ ਅੰਤਰਰਾਸ਼ਟਰੀ ਸੰਘਰਸ਼ਾਂ ਅਤੇ ਟਕਰਾਵਾਂ ਨੂੰ ਰੋਕਣਾ ਹੈ।

ਫ਼ੋਟੋ
author img

By

Published : Sep 21, 2019, 8:09 AM IST

ਨਵੀਂ ਦਿੱਲੀ: ਵਿਸ਼ਵ ਵਿੱਚ ਸ਼ਾਂਤੀ ਦੇ ਸੰਦੇਸ਼ ਨੂੰ ਫੈਲਾਉਣ ਲਈ, ਸੰਯੁਕਤ ਰਾਸ਼ਟਰ ਨੇ ਕਲਾ, ਸਾਹਿਤ, ਸਿਨੇਮਾ, ਸੰਗੀਤ ਅਤੇ ਖੇਡ ਜਗਤ ਦੀਆਂ ਵਿਸ਼ਵ ਪ੍ਰਸਿੱਧ ਸ਼ਖਸੀਅਤਾਂ ਨੂੰ ਵੀ ਸ਼ਾਂਤੀ ਰੱਖਿਅਕ ਨਿਯੁਕਤ ਕੀਤਾ ਹੈ। ਇਸ ਸਾਲ ਵਿਸ਼ਵ ਸ਼ਾਂਤੀ ਦਿਵਸ ਦਾ ਵਿਸ਼ਾ ਹੈ "Climate Action for Peace" (“ਸ਼ਾਂਤੀ ਲਈ ਜਲਵਾਯੂ ਕਾਰਜ”)।

ਇਸ ਥੀਮ ਦੇ ਜ਼ਰੀਏ, ਵਿਸ਼ਵ ਭਰ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਾਂਤੀ ਬਣਾਈ ਰੱਖਣ ਲਈ ਮੌਸਮੀ ਤਬਦੀਲੀ ਨੂੰ ਕੰਟਰੋਲ ਕਰਨਾ ਸਭ ਤੋਂ ਜ਼ਰੂਰੀ ਹੈ। ਮੌਸਮੀ ਤਬਦੀਲੀ ਵਿਸ਼ਵ ਦੀ ਸ਼ਾਂਤੀ ਅਤੇ ਸੁਰੱਖਿਆ ਲਈ ਬਹੁਤ ਖਤਰਨਾਕ ਹੈ।

ਕਿਵੇਂ ਹੋਈ ਵਿਸ਼ਵ ਸ਼ਾਂਤੀ ਦਿਵਸ ਮਨਾਉਂਣ ਦੀ ਸ਼ੁਰੂਆਤ

ਵਿਸ਼ਵ ਦੇ ਸਾਰੇ ਦੇਸ਼ਾਂ ਅਤੇ ਲੋਕਾਂ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸੰਯੁਕਤ ਰਾਸ਼ਟਰ ਨੇ 1981 ਵਿੱਚ ਵਿਸ਼ਵ ਸ਼ਾਂਤੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ 1982 ਵਿੱਚ ਪਹਿਲੀ ਵਾਰ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ, ਜਿਸ ਦਾ ਵਿਸ਼ਾ 'Right to peace of people' (‘ਲੋਕਾਂ ਦੀ ਸ਼ਾਂਤੀ ਦਾ ਅਧਿਕਾਰ) ਸੀ।

1982 ਤੋਂ 2001 ਤੱਕ, ਸਤੰਬਰ ਦਾ ਤੀਜਾ ਮੰਗਲਵਾਰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਜਾਂ ਵਿਸ਼ਵ ਸ਼ਾਂਤੀ ਦਿਵਸ ਵਜੋਂ ਮਨਾਇਆ ਜਾਂਦਾ ਸੀ, ਪਰ 2002 ਤੋਂ, ਇਸਦੇ ਲਈ 21 ਸਤੰਬਰ ਦੀ ਤਰੀਕ ਨਿਰਧਾਰਤ ਕੀਤੀ ਗਈ ਸੀ। 2002 ਤੋਂ, ਇਹ ਦਿਨ ਹਰ ਸਾਲ 21 ਸਤੰਬਰ ਨੂੰ ਮਨਾਇਆ ਜਾਂਦਾ ਹੈ। ਚਿੱਟਾ ਕਬੂਤਰ ਸ਼ਾਂਤੀ ਦਾ ਦੂਤ ਮੰਨਿਆ ਜਾਂਦਾ ਹੈ। ਵਿਸ਼ਵ ਸ਼ਾਂਤੀ ਦਿਵਸ ਮੌਕੇ ਚਿੱਟੇ ਕਬੂਤਰ ਉਡਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਜਾਂਦਾ ਹੈ।

ਭਾਰਤ ਨੇ ਵਿਸ਼ਵ ਸ਼ਾਂਤੀ ਲਈ ਚੁੱਕਿਆ ਇਹ ਕਦਮ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵਿਸ਼ਵ ਵਿੱਚ ਸ਼ਾਂਤੀ ਸਥਾਪਤ ਕਰਨ ਲਈ 5 ਮੁੱਢਲੇ ਮੰਤਰ ਦਿੱਤੇ, ਜਿਨ੍ਹਾਂ ਨੂੰ ‘ਪੰਚਸ਼ੀਲ ਦੇ ਸਿਧਾਂਤ’ ਵੀ ਕਿਹਾ ਜਾਂਦਾ ਹੈ। ਇਹ ਪੰਜ ਸਿਧਾਂਤ ਹੇਠ ਲਿਖੇ ਅਨੁਸਾਰ ਹਨ -

1. ਇੱਕ ਦੂਜੇ ਦੀ ਖੇਤਰੀ ਇਕਸਾਰਤਾ ਅਤੇ ਸੁਤੰਤਰਤਾ ਦਾ ਆਦਰ ਕਰਨਾ
2. ਇੱਕ ਦੂਜੇ ਵਿਰੁੱਧ ਹਮਲਾਵਰ ਕਾਰਵਾਈ ਨਾ ਕਰਨਾ
3. ਇੱਕ ਦੂਜੇ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨਾ
4. ਬਰਾਬਰੀ ਅਤੇ ਆਪਸੀ ਲਾਭ ਦੀ ਨੀਤੀ ਦੀ ਪਾਲਣਾ ਕਰਨਾ
5. ਸ਼ਾਂਤਮਈ ਸਹਿ-ਮੌਜੂਦਗੀ ਦੀ ਨੀਤੀ ਵਿੱਚ ਵਿਸ਼ਵਾਸ ਰੱਖਣਾ

Intro:Body:

NAVNEET

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.