ETV Bharat / bharat

ਭਾਰਤ 'ਚ ਅਜੇ ਕੋਰੋਨਾ ਦਾ ਤੀਜਾ ਪੜਾਅ ਨਹੀਂ ਸ਼ੁਰੂ ਹੋਇਆ: WHO - COVID-19 in india

ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਸਾਫ਼ ਕੀਤਾ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ ਅਜੇ ਤੀਜਾ ਪੜਾਅ ਭਾਵ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਨਹੀਂ ਹੋਇਆ ਹੈ। ਹਾਲਾਂਕਿ ਭਾਰਤ ਦੇ ਕਈ ਹਿੱਸਿਆ ’ਚ ਕੋਵਿਡ-19 ਦੇ ਮਾਮਲੇ ਕਾਫੀ ਵਧ ਰਹੇ ਹਨ।

WHO
WHO
author img

By

Published : Apr 9, 2020, 11:08 AM IST

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸਭ ਨੂੰ ਇਹ ਖ਼ਦਸ਼ਾ ਹੈ ਕਿ ਭਾਰਤ ਵਿੱਚ ਵੀ ਕੋਰੋਨਾ ਵਾਇਰਸ ਤੀਜੇ ਪੜਾਅ ਵਿੱਚ ਤਾਂ ਨਹੀਂ ਪਹੁੰਚ ਗਿਆ। ਇਸੇ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਸਾਫ਼ ਕੀਤਾ ਹੈ ਕਿ ਭਾਰਤ ’ਚ ਕੋਰੋਨਾ ਵਾਇਰਸ ਦਾ ਅਜੇ ਤੀਜਾ ਪੜਾਅ ਭਾਵ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਨਹੀਂ ਹੋਇਆ ਹੈ।

ਭਾਰਤ ਦੇ ਕਈ ਹਿੱਸਿਆ ’ਚ ਕੋਵਿਡ-19 ਦੇ ਮਾਮਲੇ ਕਾਫੀ ਵਧ ਰਹੇ ਹਨ। WHO ਦੇ ਖੇਤਰੀ ਨਿਰਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਭਾਰਤ ’ਚ ਮਾਮਲੇ ਟਰੇਸ ਹੋ ਗਏ ਹਨ, ਇਸ ਲਈ ਇਸ ਨੂੰ ਕਮਿਊਨਿਟੀ ਟ੍ਰਾਂਸਮਿਸ਼ਨ ਨਹੀਂ ਕਿਹਾ ਜਾ ਸਕਦਾ ਹੈ।

ਡਾ.ਖੇਤਰਪਾਲ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਗੱਲ ਕੀਤੀ, ਜਿਸ ’ਚ ਭਾਰਤ ਦੀ ਬੀਮਾਰੀ ਨਾਲ ਸਬੰਧਤ ਪ੍ਰਤੀਕਿਰਿਆ, ਟੈਸਟ ਰਣਨੀਤੀ ਅਤੇ ਲੌਕਡਾਊਨ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲੇ, 8 ਦੀ ਮੌਤ, ਮਰੀਜ਼ਾਂ ਦੀ ਗਿਣਤੀ ਹੋਈ 10

ਜਾਣਕਾਰੀ ਲਈ ਦੱਸ ਦਈਏ ਕਿ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਭਰ 'ਚ ਕੋਰੋਨਾ ਦੇ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 5900 ਤੋਂ ਪਾਰ ਪਹੁੰਚ ਗਈ ਹੈ ਜਿਨ੍ਹਾਂ 'ਚੋਂ 178 ਦੀ ਮੌਤ ਹੋ ਚੁੱਕੀ ਹੈ ਜਦਕਿ 506 ਲੋਕ ਠੀਕ ਹੋ ਚੁੱਕੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.