ਨਵੀਂ ਦਿੱਲੀ: ਰਾਜਧਾਨੀ ਵਿੱਚ ਸੋਮਵਾਰ ਨੂੰ ਹਵਾ ਗੁਣਵੱਤਾ ਇੱਕ ਵਾਰ ਮੁੜ ਤੋਂ ਖ਼ਤਰਨਾਕ ਪੱਧਰ ਤੇ ਪਹੁੰਚ ਗਈ ਹੈ। ਹਵਾ ਗੁਣਵੱਤਾ ਇੰਡੈਕਸ ਤੇ 582 ਦਰਜ ਕੀਤੀ ਗਈ ਹੈ। ਪੂਰੀ ਦਿੱਲੀ ਵਿੱਚ ਪੀਐਮ 2.5 ਦਾ ਸਤਰ ਵੱਧ ਤੋਂ ਵੱਧ 555 ਤੇ ਜਦੋਂ ਕਿ ਪੀਐਮ 10 ਦਾ ਸਤਰ 695 ਤੇ ਪਹੁੰਚ ਗਿਆ ਹੈ।
ਕੇਂਦਰੀ ਏਜੰਸੀ, ਸਿਸਟਮ ਆਫ਼ ਏਅਰ ਕਵਾਲਿਟੀ ਐਂਡ ਵੈਦਰ ਫ਼ਾਰਕਾਸਟ ਨੇ ਐਤਵਾਰ ਨੂੰ ਦਿੱਲੀ ਦੇ ਲੋਕਾਂ ਨੂੰ ਜ਼ਿਆਦਾ ਜਾਂ ਭਾਰੀ ਕਸਰਤ ਨਾ ਕਰਨ ਦੀ ਸਲਾਹ ਦਿੱਤੀ। ਏਜੰਸੀ ਨੇ ਆਪਣੀ ਐਡਵਾਇਜ਼ਰੀ 'ਚ ਕਿਹਾ, ਜ਼ਿਆਦਾ ਕਸਰਤ ਨਾ ਕਰੋ, ਅਸਥਮਾ ਅਤੇ ਖੰਘ ਜਾਂ ਸਾਹ ਲੈਣ ਵਿੱਚ ਤਕਲੀਫ਼ ਹੋਣ ਦੇ ਚਲਦਿਆਂ ਛੇਤੀ ਹੀ ਦਵਾਈ ਲੈ ਲਓ। ਸਾਹ ਫੁੱਲਣ, ਸਾਹ ਲੈਣ ਵਿੱਚ ਤਕਲੀਫ ਅਤੇ ਥਕਾਨ ਮਹਿਸੂਸ ਹੋਣ ਤੇ ਦਿਲ ਦੀ ਡਾਕਟਰ ਨਾਲ ਸਪੰਰਕ ਕਰੋ।
ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ ਕਿਸਾਨ ਪਰਾਲੀਆਂ ਸਾੜ ਰਹੇ ਸਨ ਤਾਂ ਦਿੱਲੀ ਦੀ ਸਰਕਾਰ ਪ੍ਰਦੂਸ਼ਣ ਪਿੱਛੇ ਦਾ ਸਾਰਾ ਕਾਰਨ ਕਿਸਾਨਾਂ ਨੂੰ ਕਹਿ ਰਹੀ ਸੀ ਅਤੇ ਦਿੱਲੀ ਦਾ ਸਾਹ ਬੰਦ ਹੋਣ ਦਾ ਭਾਂਡਾ ਕਿਸਾਨਾਂ ਦੇ ਸਿਰ ਭੰਨ ਦਿੱਤਾ ਸੀ। ਪਰ ਹੁਣ ਤਾਂ ਪਰਾਲੀਆਂ ਸੜ ਚੁੱਕੀਆਂ ਨੇ ਕਿਸਾਨਾਂ ਦੇ ਸਿਰ ਪਰਚੇ ਵੀ ਹੋ ਗਏ ਨੇ ਅਤੇ ਕਣਕ ਨੂੰ ਪਹਿਲਾਂ ਪਾਣੀ ਵੀ ਲੱਗਣ ਵਾਲਾ ਹੈ ਪਰ ਪ੍ਰਦੂਸ਼ਣ ਤਾਂ ਜਿਓਂ ਦਾ ਤਿਓਂ ਹੈ ਹੁਣ ਸਰਕਾਰ ਇਹ ਦਾ ਭਾਂਡਾ ਕਿਸ ਦੇ ਸਿਰ ਭੰਨੇਗੀ।
ਜਿੰਨੀ ਕੁ ਜਾਣਕਾਰੀ ਹੈ ਉਸ ਦੇ ਮੁਤਾਬਕ ਹੁਣ ਵਧੇ ਹੋਏ ਪ੍ਰਦੁਸ਼ਣ ਬਾਰੇ ਕਿਸੇ ਵੀ ਮੰਤਰੀ ਨੇ ਕੋਈ ਬਿਆਨ ਨਹੀਂ ਦਿੱਤਾ ਹੈ ਜਿਸ ਤੋਂ ਇਹ ਕਿਤੇ ਨਾ ਕਿਤੇ ਸਾਫ਼ ਹੁੰਦਾ ਜਾਪਦਾ ਹੈ ਕਿ ਸਰਕਾਰ ਕਿਸਾਨਾਂ ਦੇ ਸਿਰ 'ਤੇ ਰਾਜਨੀਤੀ ਕਰ ਰਹੀ ਸੀ।