ਨਵੀਂ ਦਿੱਲੀ: ਬੁੱਧਵਾਰ ਸ਼ਾਮ ਭਾਰਤ ਸਮੇਤ ਪੂਰੀ ਦੁਨੀਆਂ 'ਚ ਵੱਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦਾ ਸਰਵਰ ਡਾਊਨ ਹੋਣ ਕਾਰਨ ਯੂਜ਼ਰਜ਼ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਰਵਰ ਡਾਊਨ ਹੋਣ ਕਾਰਨ ਨਾ ਕੋਈ ਫੋਟੋ ਡਾਊਨਲੋਡ ਹੋ ਰਹੀ ਸੀ ਅਤੇ ਨਾ ਹੀ ਕੋਈ ਵੀਡੀਓ।
ਅਚਾਨਕ ਹੋਈ ਇਸ ਗੜਬੜ ਦਾ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਅਤੇ ਵੱਟਸਐਪ ਦੇ ਆਫੀਸ਼ੀਅਲ ਅਕਾਊਂਟ 'ਤੇ ਲੋਕਾਂ ਨੇ ਟੈਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਰਵਰ ਡਾਊਨ ਹੋਣ ਦਾ ਕਾਰਨ ਪੁੱਛਿਆ।
ਵੱਟਸਐਪ 'ਤੇ ਜਦੋਂ ਵੀ ਕੋਈ ਫੋਟੋ ਡਾਊਨਲੋਡ ਕਰਨ ਕੋਸ਼ਿਸ਼ ਕਰੋ ਤਾਂ ਉਸ 'ਤੇ ਇੱਕ ਨੋਟੀਫਿਕੇਸ਼ਨ ਆਉਂਦਾ ਹੈ ਕਿ ਪੁਸ਼ਟੀ ਕਰੋ ਇਹ ਫ਼ੋਟੋ ਤੁਹਾਨੂੰ ਭੇਜੀ ਗਈ ਹੈ ਜਾਂ ਨਹੀਂ। ਜਾਣਕਾਰੀ ਮੁਤਾਬਕ ਫੇਸਬੁੱਕ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਐਪ ਵਿੱਚ ਕੋਈ ਦਿੱਕਤ ਆਈ ਹੈ ਜਿਸ ਨੂੰ ਛੇਤੀ ਹੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।