ETV Bharat / bharat

ਪੱਛਮੀ ਬੰਗਾਲ: ਬੰਗਲਾਦੇਸ਼ੀ ਤਸਕਰਾਂ ਨੇ ਕੀਤਾ ਹਮਲਾ, ਬੀਐਸਐਫ਼ ਦੇ 3 ਜਵਾਨ ਜ਼ਖ਼ਮੀ - ਬੰਗਲਾਦੇਸ਼ੀ ਤਸਕਰਾਂ ਦਾ ਹਮਲਾ

ਪੱਛਮੀ ਬੰਗਾਲ ਵਿੱਚ ਭਾਰਤ-ਬੰਗਲਾਦੇਸ਼ ਕੌਮਾਂਤਰੀ ਸਰਹੱਦ ਨੇੜੇ ਬੰਗਲਾਦੇਸ਼ੀ ਤਸਕਰਾਂ ਨੇ ਬੀਐਸਐਫ਼ ਦੇ ਜਵਾਨਾਂ 'ਤੇ ਹਮਲਾ ਕਰ ਦਿੱਤਾ। ਇਸ ਵਿੱਚ ਬੀਐਸਐਫ਼ ਦੇ 3 ਜਵਾਨ ਜ਼ਖ਼ਮੀ ਹੋ ਗਏ।

West Bengal: 3 BSF personnel injured in attack by Bangladeshi smugglers near international border
ਪੱਛਮੀ ਬੰਗਾਲ: ਬੰਗਲਾਦੇਸ਼ੀ ਤਸਕਰਾਂ ਨੇ ਕੀਤਾ ਹਮਲਾ, ਬੀਐਸਐਫ਼ ਦੇ 3 ਜਵਾਨ ਜ਼ਖ਼ਮੀ
author img

By

Published : Jul 5, 2020, 10:35 AM IST

ਕੋਲਕਾਤਾ: ਪੱਛਮੀ ਬੰਗਾਲ ਵਿੱਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਨੇੜੇ ਬੰਗਲਾਦੇਸ਼ੀ ਤਸਕਰਾਂ ਨੇ ਭਾਰਤੀ ਬੀਐਸਐਫ਼ ਦੇ ਜਵਾਨਾਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬੀਐਸਐਫ਼ ਦੇ 3 ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾ ਰਾਜ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੀਐਸਐਫ ਦੀ ਬਾਂਸੀਘਾਟਾ ਚੌਕੀ ਨੇੜੇ 3-4 ਜੁਲਾਈ ਦੀ ਦਰਮਿਆਨੀ ਰਾਤ ਨੂੰ ਵਾਪਰੀ।

ਉਨ੍ਹਾਂ ਕਿਹਾ ਕਿ ਬੀਐਸਐਫ ਦੀ 107ਵੀਂ ਬਟਾਲੀਅਨ ਦੇ ਜਵਾਨ ਸਰਹੱਦੀ ਖੇਤਰ ਵਿੱਚ ਸਨ ਜਦੋਂ ਰਾਤ ਦੇ ਹਨੇਰੇ ਵਿੱਚ (ਸ਼ਾਮ ਕਰੀਬ ਸਾਢੇ ਤਿੰਨ ਵਜੇ) 10-12 ਬੰਗਲਾਦੇਸ਼ੀ ਤਸਕਰ ਵੇਖੇ ਗਏ ਤਾਂ ਬੀਐਸਐਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤਸਕਰਾਂ ਨੇ ਬੀਐਸਐਫ ਦੀ ਟੁਕੜੀ ਨੂੰ ਘੇਰ ਲਿਆ ਅਤੇ ਜਵਾਨਾਂ 'ਤੇ ਬੇਰਹਿਮੀ ਨਾਲ ਬਾਂਸ ਦੀਆਂ ਲਾਠੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ 3 ਸੈਨਿਕ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ: ਭਾਰਤ-ਚੀਨ ਸਰਹੱਦ 'ਤੇ ਦਿਖੀ ਫ਼ੌਜੀ ਤਾਕਤ, ਭਾਰਤੀ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ

ਅਧਿਕਾਰੀ ਨੇ ਦੱਸਿਆ ਕਿ ਕਰਮਚਾਰੀਆਂ ਨੇ ਇੱਕ ਗ਼ੈਰ-ਮਾਰੂ ਪੰਪ ਐਕਸ਼ਨ ਗਨ ਨਾਲ ਸਵੈ-ਰੱਖਿਆ ਵਿੱਚ 5 ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਤਸਕਰ ਬੰਗਲਾਦੇਸ਼ ਵੱਲ ਭੱਜ ਗਏ। ਉਨ੍ਹਾਂ ਦੱਸਿਆ ਕਿ ਮੌਕੇ ਤੋਂ 8 ਕਿੱਲੋ ਗਾਂਜਾ ਬਰਾਮਦ ਕੀਤੀ ਗਈ ਹੈ, ਜੋ ਇੱਕ ਪੈਕੇਟ ਵਿੱਚ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਕਿਆਸ ਲਗਾਏ ਦਾ ਰਹੇ ਹਨ ਕਿ ਬੀਐਸਐਫ ਵੱਲੋਂ ਕੀਤੀ ਗੋਲੀਬਾਰੀ ਨਾਲ ਇੱਕ ਜਾਂ ਦੋ ਹਮਲਾਵਰ ਜ਼ਖ਼ਮੀ ਹੋਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.