ਨਵੀਂ ਦਿੱਲੀ: ਪੰਜਾਬ-ਜੰਮੂ ਸਰਹੱਦ 'ਤੇ ਇੱਕ ਟਰੱਕ ਵਿੱਚੋਂ ਅਸਲਾ ਬਰਾਮਦ ਹੋਇਆ ਹੈ। ਕਠੂਆ ਤੋਂ ਲਖਨਪੁਰ ਸਰਹੱਦ 'ਤੇ ਚੈਕਿੰਗ ਦੌਰਾਨ ਇਹ ਟਰੱਕ ਫੜ੍ਹਿਆ ਗਿਆ ਹੈ। ਇਨ੍ਹਾਂ ਹਥਿਆਰਾਂ ਦੇ ਨਾਲ ਪੁਲਿਸ ਨੇ 3 ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਇਹ ਹਥਿਆਰ ਪੰਜਾਬ ਤੋਂ ਸ੍ਰੀਨਗਰ ਲਿਜਾਏ ਜਾ ਰਹੇ ਸਨ। ਟਰੱਕ ਵਿੱਚ ਕਰਿਆਨੇ ਦਾ ਸਾਮਾਨ ਵੀ ਸੀ ਜਿਸ ਦੀ ਆੜ ਵਿੱਚ ਇਸ ਵਿੱਚ ਹਥਿਆਰ ਰੱਖ ਕੇ ਜੰਮੂ-ਕਸ਼ਮੀਰ ਪਹੁੰਚਾਏ ਜਾਣੇ ਸਨ। ਪੁਲਿਸ ਨੇ ਟਰੱਕ ਵਿੱਚੋਂ ਪੰਜ ਏਕੇ-47 ਰਫ਼ਲਾਂ ਬਰਾਮਦ ਕੀਤੀਆਂ ਹਨ ਅਤੇ ਉਨ੍ਹਾਂ ਕੋਲੋਂ ਸਾਢੇ ਚਾਰ ਲੱਖ ਰੁਪਏ ਵੀ ਬਰਾਮਦ ਹੋਏ ਹਨ।
ਅਜਿਹੀ ਜਾਣਕਾਰੀ ਹੈ ਕਿ ਇਹ ਟਰੱਕ ਅੰਮ੍ਰਿਤਸਰ ਤੋਂ ਸ੍ਰੀਨਗਰ ਲਈ ਚੱਲਿਆ ਸੀ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਨ੍ਹਾਂ ਵਿਅਕਤੀਆਂ ਦੇ ਅੱਤਵਾਦੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।