ਹੈਦਰਾਬਾਦ: ਅਮਰੀਕਾ ਦੇ ਕੌਂਸਲ ਜਨਰਲ ਜੋਇਲ ਰਿਫਮੈਨ ਨੇ ਆਪਣੀ ਹੈਦਰਾਬਾਦ ਫ਼ੇਰੀ ਦੌਰਾਨ ਰਾਮੂ ਜੀ ਫ਼ਿਲਮ ਸਿਟੀ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਈਨਾਡੂ ਗਰੁੱਪ ਦੇ ਚੇਅਰਮੈਨ ਰਾਮੋਜੀ ਰਾਓ ਨਾਲ ਵੀ ਮੁਲਾਕਾਤ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਪੂਰੇ ਈਟੀਵੀ ਭਾਰਤ ਅਤੇ ਨਿਊਜ਼ ਰੂਮ ਦਾ ਵੀ ਦੌਰਾ ਕੀਤਾ ਅਤੇ ਰਾਇਫਮੈਨ ਨੇ ਫ਼ਿਲਮ ਸਿਟੀ ਦਾ ਵੀ ਆਨੰਦ ਮਾਣਿਆ। ਉਹ ਹੈਦਰਬਾਦ ਸਥਿਤ ਅਮਰੀਕੀ ਦੂਤਘਰ ਵਿੱਚ ਅਗਸਤ, 2019 ਤੋਂ ਅਹੁਦੇ ਉੱਤੇ ਹਨ।
ਰਾਮੋਜੀ ਰਾਓ ਨਾਲ ਇੱਕ ਮੁਲਾਕਾਤ ਦੌਰਾਨ ਜੋਇਲ ਰਾਇਫਮੈਨ ਮੀਡਿਆ ਖੇਤਰ ਵਿੱਚ ਰਾਮੋਜੀ ਰਾਓ ਦੀ ਸਫ਼ਲ ਯਾਤਰਾ ਨੂੰ ਜਾਣਨ ਲਈ ਕਾਫ਼ੀ ਉਤਸਕ ਦਿਖੇ। ਰਾਮੋਜੀ ਰਾਓ ਨੇ ਰਾਇਫਮੈਨ ਨੂੰ ਆਪਣੀ ਯਾਤਰਾ ਤੋਂ ਇਲਾਵਾ ਅਤੇ ਈਨਾਡੂ, ਈਟੀਵੀ, ਰਾਮੂ ਜੀ ਫ਼ਿਲਮ ਸਿਟੀ ਅਤੇ ਈਟੀਵੀ ਭਾਰਤ ਦੀ ਸਫ਼ਲਤਾ ਬਾਰੇ ਜਾਣਕਾਰੀ ਵੀ ਦਿੱਤੀ।
ਰਾਮੋਜੀ ਗਰੁੱਪ ਜਿਸ ਤਰ੍ਹਾਂ ਕੰਮ ਕਰ ਰਿਹਾ ਹੈ, ਰਾਇਫਮੈਨ ਇਸ ਤੋਂ ਕਾਫ਼ੀ ਪ੍ਰਭਾਵਿਤ ਹੋਏ। ਰਾਮੋਜੀ ਰਾਓ ਨੂੰ ਗਰੁੱਪ ਦੇ ਹਰ ਇੱਕ ਕੰਮ ਵਿੱਚ ਦਿਲਚਸਪੀ ਲੈਂਦਿਆਂ ਦੇਖ ਕੇ ਰਾਇਫਮੈਨ ਨੇ ਹੈਰਾਨੀ ਪ੍ਰਗਟਾਈ।
ਰਾਮੋਜੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਇਫਮੈਨ ਨੇ ਜਨਤਕ ਮਾਮਲਿਆਂ ਦੇ ਅਧਿਕਾਰੀ ਡਰੂ ਜਿਬਲਿਨ ਅਤੇ ਮੀਡਿਆ ਸਲਾਹਕਾਰ ਮੁਹੰਮਦ ਬਸਿਥ ਨੇ ਈਟੀਵੀ ਭਾਰਤ ਦੇ ਸਟੂਡਿਓ ਦਾ ਵੀ ਦੌਰਾ ਕੀਤਾ।
ਈਟੀਵੀ ਭਾਰਤ ਨੇ ਕਾਰਜ਼ਕਾਰੀ ਨਿਰਦੇਸ਼ਕ ਬੱਪੀਨਾਇਡੂ ਚੌਧਰੀ ਵੀ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਨੇ ਨੈੱਟਵਰਕ ਪ੍ਰਮੁੱਖ ਤਕਨੀਕਾਂ ਬਾਰੇ ਵਿੱਚ ਰਾਇਫਮੈਨ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਕਿਵੇਂ ਐੱਪ ਆਧਾਰਿਤ ਤਕਨੀਕ ਦੀ ਵਰਤੋਂ ਕਰ 13 ਭਾਸ਼ਾਵਾਂ ਵਿੱਚ ਸਮਾਚਾਰ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ।