ETV Bharat / bharat

7 ਮਾਮਲਿਆਂ 'ਚ ਸ਼ਾਮਿਲ ਲੋੜੀਂਦਾ ਅਪਰਾਧੀ ਚੜ੍ਹਿਆਂ ਕ੍ਰਾਈਮ ਬ੍ਰਾਂਚ ਦੇ ਅੜਿਕੇ - ਆਟੋਮੈਟਿਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ

ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਲੋੜੀਂਦੇ ਅਪਰਾਧੀ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਮੁਲਜ਼ਮ 'ਤੇ ਕਤਲ ਦੀ ਕੋਸ਼ਿਸ਼, ਬਲਾਤਕਾਰ ਅਤੇ ਵਾਹਨ ਚੋਰੀ ਦੇ 7 ਕੇਸ ਦਰਜ ਹਨ।

wanted criminal arrested by crime branch rk puram delhi
7 ਮਾਮਲਿਆਂ 'ਚ ਸ਼ਾਮਿਲ ਲੋੜੀਂਦਾ ਅਪਰਾਧੀ ਚੜ੍ਹਿਆਂ ਕ੍ਰਾਈਮ ਬ੍ਰਾਂਚ ਦੇ ਅੜਿਕੇ
author img

By

Published : Aug 9, 2020, 3:04 PM IST

ਨਵੀਂ ਦਿੱਲੀ: ਆਰਕੇ ਪੁਰਮ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇੱਕ ਲੋੜੀਂਦੇ ਅਪਰਾਧੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜਿਸ ਦੀ ਪਛਾਣ ਹਰਸ਼ ਗੁਪਤਾ ਉਰਫ ਕੇਡੀ ਦੇ ਰੂਪ ਵਿੱਚ ਹੋਈ ਹੈ। ਮੁਲਜ਼ਮ ਬਡਰਪੁਰ ਦੇ ਮਾਲੇਰਬੰਦ ਖੇਤਰ ਦਾ ਰਹਿਣ ਵਾਲਾ ਹੈ ਅਤੇ ਇਸ ਤੋਂ ਇੱਕ ਹਥਿਆਰ ਵੀ ਬਰਾਮਦ ਹੋਇਆ ਹੈ।

ਆਟੋਮੈਟਿਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ

ਡੀਸੀਪੀ ਰਾਮ ਗੋਪਾਲ ਨਾਇਕ ਅਨੁਸਾਰ ਏਸੀਪੀ ਮਨੋਜ ਦੀਕਸ਼ਤ, ਇੰਸਪੈਕਟਰ ਗਗਨ ਭਾਸਕਰ ਅਤੇ ਰਾਜੀਵ ਕੁਮਾਰ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਸੰਦੀਪ, ਏਐਸਆਈ ਜੈਪ੍ਰਕਾਸ਼, ਹੈੱਡ ਕਾਂਸਟੇਬਲ ਸੰਦੀਪ ਅਤੇ ਮਨੋਜ ਦੀ ਟੀਮ ਨੇ ਗੁਪਤ ਸੂਚਨਾ ’ਤੇ ਲੋੜੀਂਦੇ ਬਦਮਾਸ਼ ਨੂੰ ਫੜ ਲਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ 2 ਆਟੋਮੈਟਿਕ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਜਿਸ ਤੋਂ ਬਾਅਦ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਜਾਣਕਾਰੀ ਅਨੁਸਾਰ ਜੈਤਪੁਰ ਪੁਲਿਸ ਨੂੰ ਇੱਕ ਵਿਅਕਤੀ 'ਤੇ ਗੋਲੀ ਚਲਾਉਣ ਅਤੇ ਕਤਲ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਇਸ ਬਦਮਾਸ਼ ਦੀ ਭਾਲ ਸੀ। ਇੰਨਾ ਹੀ ਨਹੀਂ ਇਸ 'ਤੇ ਕਤਲ ਦੀ ਕੋਸ਼ਿਸ਼, ਬਲਾਤਕਾਰ ਅਤੇ ਵਾਹਨ ਚੋਰੀ ਦੇ 7 ਮਾਮਲੇ ਦਰਜ ਹਨ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.