ਭਾਜਪਾ 'ਚ ਸ਼ਾਮਿਲ ਹੋਣ ਤੋਂ ਬਾਅਦ ਜਯਾ ਪ੍ਰਦਾ ਨੇ ਕਿਹਾ ਮੈਨੂੰ ਮੋਦੀ ਜੀ ਦੀ ਅਗਵਾਈ 'ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ, ਇਹ ਮੇਰੇ ਲਈ ਭਾਗਾਂ ਵਾਲੀ ਗੱਲ ਹੈ।
Delhi: Veteran actor and former MP Jaya Prada joins Bharatiya Janata Party. pic.twitter.com/vmZD3H1PSL
— ANI (@ANI) March 26, 2019 " class="align-text-top noRightClick twitterSection" data="
">Delhi: Veteran actor and former MP Jaya Prada joins Bharatiya Janata Party. pic.twitter.com/vmZD3H1PSL
— ANI (@ANI) March 26, 2019Delhi: Veteran actor and former MP Jaya Prada joins Bharatiya Janata Party. pic.twitter.com/vmZD3H1PSL
— ANI (@ANI) March 26, 2019
ਖਬਰਾਂ ਮੁਤਾਬਕ, ਜਯਾ ਪ੍ਰਦਾ ਰਾਮਪੁਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਉੱਘੇ ਆਗੂ ਆਜ਼ਮ ਖਾਨ ਵਿਰੁੱਧ ਚੋਣ ਮੈਦਾਨ 'ਚ ਉਤਰ ਸਕਦੀ ਹੈ। ਦੱਸ ਦਈਏ ਕਿ ਜਯਾ ਪ੍ਰਦਾ ਨੂੰ ਸਾਲ 2004 ਚ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਤੋਂ ਕਾਂਗਰਸੀ ਉਮੀਦਵਾਰ ਬੇਗਮ ਨੂਰ ਬਾਨੋ ਖਿਲਾਫ਼ ਚੋਣ ਮੈਦਾਨ 'ਚ ਉਤਰਿਆ ਗਿਆ ਸੀ ਤੇ ਜਯਾ ਨੇ ਜਿੱਤ ਹਾਸਿਲ ਕੀਤੀ ਸੀ।
ਆਜ਼ਮ ਖਾਨ ਤੇ ਜਯਾ ਵਿਚਾਲੇ ਖਾਰ
ਆਜ਼ਮ ਖਾਨ ਤੇ ਜਯਾ ਦੀ ਦੋਸਤੀ ਤੋਂ ਬਾਅਦ ਦੁਸ਼ਮਣੀ ਕਿਸੇ ਤੋਂ ਛੁਪੀ ਨਹੀਂ ਹੈ। ਰਾਮਪੁਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਉੱਘੇ ਆਗੂ ਆਜ਼ਮ ਖਾਨ ਚੋਣ ਲੜ ਰਹੇ ਹਨ। ਜਯਾ ਦੀ ਵੀ ਰਾਮਪੁਰ ਸੀਟ ਤੋਂ ਚੋਣ ਲੜਨ ਦੀ ਸੰਭਾਵਨਾ ਨੂੰ ਸਿਆਸੀ ਦੁਸ਼ਮਣੀ ਕੱਢਣ ਦਾ ਬਹਾਨਾ ਸਮਝਿਆ ਜਾ ਰਿਹਾ ਹੈ।