ETV Bharat / bharat

ਦੂਜੀ ਵਾਰ ਕੋਰੋਨਾ ਦੀ ਲਾਗ ਹੋ ਸਕਦੀ ਜ਼ਿਆਦਾ ਖਾਤਰਨਾਕ: ਅਧਿਅਨ - ਕੋਰੋਨਾ ਵਾਇਰਸ

ਲੈਂਸੇਟ ਇਨਫੈਕਸ਼ਨ ਡਿਜ਼ੀਜ਼ ਪੱਤ੍ਰਿਕਾ ਵਿੱਚ ਛਪੇ ਅਧਿਅਨ ਅਨੁਸਾਰ ਅਮਰੀਕਾ ਦੀ ਨੇਵਾਦਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 48 ਦਿਨਾਂ ਅੰਦਰ ਇੱਕ 25 ਸਾਲਾਂ ਦੇ ਨੌਜਵਾਨ ਨੂੰ ਦੂਜੀ ਵਾਰ ਕੋਰੋਨਾ ਹੋਇਆ। ਦੂਜੀ ਵਾਰ ਲਾਗ ਹੋਣ ਵਾਲੇ ਇਸ ਪੀੜਤ ਵਿੱਚ ਜ਼ਿਆਦਾ ਗੰਭੀਰ ਲੱਛਣ ਦੇਖਣ ਨੂੰ ਮਿਲੇ।

usa the second time the corona infection may be more severe
ਦੂਜੀ ਵਾਰ ਕੋਰੋਨਾ ਦੀ ਲਾਗ ਹੋ ਸਕਦੀ ਜ਼ਿਆਦਾ ਖਾਤਰਨਾਕ
author img

By

Published : Oct 14, 2020, 10:30 AM IST

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਕੀਤੇ ਗਏ ਨਵੇਂ ਅਧਿਅਨ ਵਿੱਚ ਪਤਾ ਲੱਗਾ ਕਿ ਦੂਜੀ ਵਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਵਾਲੇ ਪੀੜਤਾਂ ਵਿੱਚ ਇਨਫੈਕਸ਼ਨ ਜ਼ਿਆਦਾ ਗੰਭੀਰ ਹੋ ਸਕਦਾ ਹੈ। ਅਜਿਹੇ ਰੋਗੀਆਂ ਨੂੰ ਪਹਿਲੇ ਨਾਲੋਂ ਜ਼ਿਆਦਾ ਗੰਭੀਰ ਲੱਛਣਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਲੈਂਸੇਟ ਇਨਫੈਕਸ਼ਨ ਡਿਜ਼ੀਜ਼ ਪੱਤ੍ਰਿਕਾ ਵਿੱਚ ਛਪੇ ਅਧਿਅਨ ਅਨੁਸਾਰ ਅਮਰੀਕਾ ਦੀ ਨੇਵਾਦਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 48 ਦਿਨਾਂ ਅੰਦਰ ਇੱਕ 25 ਸਾਲਾਂ ਦੇ ਨੌਜਵਾਨ ਨੂੰ ਦੂਜੀ ਵਾਰ ਕੋਰੋਨਾ ਹੋਇਆ। ਦੂਜੀ ਵਾਰ ਲਾਗ ਹੋਣ ਵਾਲੇ ਇਸ ਪੀੜਤ ਵਿੱਚ ਜ਼ਿਆਦਾ ਗੰਭੀਰ ਲੱਛਣ ਦੇਖਣ ਨੂੰ ਮਿਲੇ। ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਨਾ ਪਿਆ।

ਅਪ੍ਰਰੈਲ ਮਹੀਨੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਇੱਕ ਰੋਗੀ 'ਚ ਜੂਨ ਵਿੱਚ ਫਿਰ ਕੋਰੋਨਾ ਪਾਇਆ ਗਿਆ। ਇਸ ਵਾਰ ਉਸ ਵਿੱਚ ਬੁਖਾਰ, ਸਿਰਦਰਦ ਅਤੇ ਖਾਂਸੀ ਵਰਗੇ ਲੱਛਣ ਗੰਭੀਰ ਰੂਪ ਤੋਂ ਉਭਰੇ ਸਨ। ਖੋਜੀਆਂ ਅਨੁਸਾਰ ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਜੇਕਰ ਤੁਸੀਂ ਇੱਕ ਵਾਰ ਕੋਰੋਨਾ ਤੋਂ ਠੀਕ ਹੋ ਗਏ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਸਰੀਰ ਵਿੱਚ ਇਮਿਊਨਿਟੀ ਪੂਰੀ ਤਰ੍ਹਾਂ ਵਿਕਸਤ ਹੋ ਗਈ ਹੈ।

ਹਾਲਾਂਕਿ ਦੂਜੀ ਵਾਰ ਇਨਫੈਕਟਿਡ ਹੋਏ ਲੋਕਾਂ ਦੇ ਮਾਮਲਿਆਂ ਵਿੱਚ ਡੂੰਘੇ ਅਧਿਅਨ ਦੀ ਲੋੜ ਹੈ। ਇਸ ਨਾਲ ਰੋਕਥਾਮ ਦੇ ਉੁਪਾਵਾਂ 'ਤੇ ਜ਼ੋਰ ਦਿੱਤਾ ਜਾ ਸਕਦਾ ਹੈ। ਨੇਵਾਦਾ ਯੂਨੀਵਰਸਿਟੀ ਦੇ ਖੋਜਕਾਰ ਮਾਰਕ ਪੰਡੋਰੀ ਨੇ ਕਿਹਾ ਕਿ ਹੁਣ ਵੀ ਕਈ ਲੋਕਾਂ ਨੂੰ ਕੋਰੋਨਾ ਇਨਫੈਕਸ਼ਨ ਅਤੇ ਇਮਿਊਨ ਰਿਸਪਾਂਸ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ ਪ੍ਰੰਤੂ ਸਾਡੇ ਸਿੱਟਿਆਂ ਤੋਂ ਜ਼ਾਹਿਰ ਹੁੰਦਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਪਹਿਲੀ ਵਾਰ ਦੇ ਇਨਫੈਕਸ਼ਨ ਨਾਲ ਸਰੀਰ ਵਿੱਚ ਲੋੜੀਂਦੀ ਇਮਿਊਨਿਟੀ ਵਿਕਸਤ ਹੋ ਗਈ ਹੋਵੇ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਉਭਰਨ ਵਾਲੇ ਲੋਕਾਂ ਨੂੰ ਬਚਾਅ ਦੇ ਉਪਾਵਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.