ਵਾਸ਼ਿੰਗਟਨ: ਅਮਰੀਕੀ ਸਦਨ ਦੇ ਹੇਠਲੇ ਸਦਨ ਤੋਂ ਈਰਾਨ ਵਿਰੁੱਧ ਫੌਜ ਕਾਰਵਾਈ ਲਈ ਰਾਸ਼ਟਰਪਤੀ ਡੋਨਾਡਲ ਟਰੰਪ ਦੇ ਅਧਿਕਾਰ ਨੂੰ ਸੀਮਿਤ ਕਰਨ ਦੀ ਯੁੱਧ ਸ਼ਕਤੀ ਮਤਾ ਪਾਸ ਹੋ ਗਿਆ ਹੈ। ਡੈਮੋਕ੍ਰੇਟਿਕ ਪਾਰਟੀ ਦੀ ਅਗਵਾਈ ਵਾਲੇ ਅਮਰੀਕੀ ਪ੍ਰਤੀਨਿਧੀ ਮੰਡਲ ਵਿੱਚ ਵੀਰਵਾਰ ਨੂੰ ਸਥਾਨਕ ਸਮੇਂ ਦੌਰਾਨ 224–194 ਦੀਆਂ ਵੋਟਾਂ ਨਾਲ ਵੋਟਿੰਗ ਹੋਈ। ਇਸ ਮਤੇ ਦੇ ਹੱਕ ਵਿੱਚ 194 ਵੋਟਾਂ ਪਈਆਂ।
ਇਸ ਪ੍ਰਸਤਾਵ ਦਾ ਮਤਲਬ ਹੈ ਕਿ ਹੁਣ ਡੋਨਾਲਡ ਟਰੰਪ ਨੂੰ ਈਰਾਨ ਵਿਰੁੱਧ ਜੰਗ ਦਾ ਐਲਾਨ ਕਰਨ ਤੋਂ ਪਹਿਲਾਂ ਕਾਂਗਰਸ ਦੀ ਮੰਨਜ਼ੂਰੀ ਦੀ ਜ਼ਰੂਰਤ ਹੋਵੇਗੀ। ਹਾਲਾਂਕਿ, ਅਜੇ ਇਸ ਪ੍ਰਸਤਾਵ ਦਾ ਉਪਰਲੇ ਸਦਨ ਵਿੱਚ ਪਾਸ ਹੋਣਾ ਬਾਕੀ ਹੈ। ਕਾਂਗਰਸੀ ਨੇਤਾ ਏਲਿਸਾ ਸਲਾਟਕਿਨ ਨੇ ਸਦਨ ਵਿੱਚ ਇਸ ਮਤੇ ਨੂੰ ਪੇਸ਼ ਕੀਤਾ। ਏਲੀਸਾ ਇਸ ਤੋਂ ਪਹਿਲਾਂ ਸੀਆਈਏ ਵਿਸ਼ਲੇਸ਼ਕ ਮਾਹਿਰ ਵਜੋਂ ਸੇਵਾ ਨਿਭਾਅ ਚੁੱਕੀ ਹੈ ਅਤੇ ਅੰਤਰਰਾਸ਼ਟਰੀ ਸੁਰੱਖਿਆ ਮਾਮਲਿਆਂ ਲਈ ਕਾਰਜਕਾਰੀ ਸਹਾਇਕ ਸਕੱਤਰ ਰੱਖਿਆ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੀ ਹੈ।
ਇਸ ਤੋਂ ਪਹਿਲਾਂ, ਨਿਊਜ਼ ਏਜੰਸੀ ਏਐਨਆਈ ਮੁਤਾਬਕ, ਅਮਰੀਕੀ ਹਾਊਸ ਆਫ਼ ਰਿਪ੍ਰੈਜ਼ਨਟੇਟਿਵ ਦੀ ਸਪੀਕਰ ਨੈਨਸੀ ਪੇਲੋਸੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਈਰਾਨ ਨਾਲ ਯੁੱਧ ਲੜਨ ਤੋਂ ਰੋਕਣ ਲਈ ਅਮਰੀਕੀ ਸੰਸਦ ਵੋਟਿੰਗ ਕਰੇਗੀ। ਦਰਅਸਲ, ਅਮਰੀਕੀ ਸੰਸਦ ਵਿਚ ਈਰਾਨ ਨਾਲ ਯੁੱਧ ਦੇ ਮੁੱਦੇ 'ਤੇ ਵੋਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਕਾਫੀ ਵਧਿਆ ਹੋਇਆ ਹੈ।
ਅਮਰੀਕੀ ਫੌਜ ਠਿਕਾਣਿਆਂ 'ਤੇ ਈਰਾਨ ਦੇ ਹਮਲੇ ਤੋਂ ਬਾਅਦ ਅਮਰੀਕੀ ਸੰਸਦ ਵਿਚ ਵੋਟਿੰਗ ਹੋਈ ਅਤੇ ਟਰੰਪ ਦੀਆਂ ਯੁੱਧ ਸ਼ਕਤੀਆਂ ਨੂੰ ਸੀਮਿਤ ਕਰਨ ਲਈ ਮਤਾ ਪਾਸ ਕੀਤਾ ਗਿਆ, ਕਿਉਂਕਿ ਬੁੱਧਵਾਰ ਨੂੰ ਈਰਾਨ ਨੇ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਲਈ ਇਰਾਕ ਵਿੱਚ ਅਮਰੀਕੀ ਫੌਜ ਠਿਕਾਣਿਆਂ ਉੱਤੇ ਕਰੀਬ ਦਰਜਨਾਂ ਮਿਜ਼ਾਈਲਾਂ ਦਾਗੀਆਂ ਗਈਆਂ। ਈਰਾਨ ਦਾ ਦਾਅਵਾ ਹੈ ਕਿ ਇਸ ਮਿਜ਼ਾਈਲ ਹਮਲੇ ਵਿਚ 80 ਦੇ ਕਰੀਬ ਅਮਰੀਕੀ ਫੌਜੀ ਮਾਰੇ ਗਏ ਹਨ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਹਮਲੇ ਵਿੱਚ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ।
ਦੱਸ ਦਈਏ ਕਿ ਮਿਡਲ ਈਸਟ ਖੇਤਰ (ਖਾੜੀ ਦੇਸ਼) ਵਿੱਚ ਈਰਾਨ ਅਤੇ ਸੰਯੁਕਤ ਰਾਜ ਅਮਰੀਕਾ ਵਿਚਾਲੇ ਜੰਗ ਦਾ ਖਤਰਾ ਵੱਧਦਾ ਜਾ ਰਿਹਾ ਹੈ। ਇਸ ਨਾਲ ਖਾੜੀ ਦੇਸ਼ ਵਿੱਚ ਸਥਿਤੀ ਬਦਤਰ ਬਣਦੀ ਜਾ ਰਹੀ ਹੈ। ਇਸ ਦੌਰਾਨ, ਦੁਨੀਆ ਦੇ ਬਹੁਤ ਸਾਰੇ ਦੇਸ਼ ਕਈ ਹੱਕ ਅਤੇ ਵਿਰੋਧ ਵਿੱਚ ਵੰਡੇ ਹੋਏ ਵੇਖੇ ਜਾ ਰਹੇ ਹਨ। ਜੇਕਰ, ਈਰਾਨ ਅਤੇ ਅਮਰੀਕਾ ਦਰਮਿਆਨ ਜੰਗ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ ਤਾਂ ਪੂਰੀ ਦੁਨੀਆ ਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਇਹ ਵੀ ਪੜ੍ਹੋ: 77 ਸਾਲ ਦੀ ਉਮਰ 'ਚ ਕੈਪਟਨ ਦੇ ਬੁਲੰਦ ਹੌਸਲੇ, ਕਿਹਾ- ਨਹੀਂ ਛੱਡਾਂਗਾ ਸਿਆਸਤ