ਨਵੀਂ ਦਿੱਲੀ: ਰੇਪ ਪੀੜਤਾ ਨੂੰ ਰੇਪ ਮੁਲਜ਼ਮਾਂ ਵਲੋਂ ਜਿੰਦਾ ਸਾੜਿਆ ਗਿਆ ਸੀ ਜਿਸ ਕਾਰਨ ਉਨਾਓ ਰੇਪ ਪੀੜਤਾ 90 ਫ਼ੀਸਦੀ ਸੜ ਚੁੱਕੀ ਸੀ। ਅਜਿਹੀ ਸਥਿਤੀ 'ਚ ਉਸ ਨੂੰ ਇਲਾਜ ਲਈ ਸਫ਼ਦਰਜੰਗ ਹਸਪਤਾਲ ਰੈਫ਼ਰ ਕੀਤਾ ਗਿਆ ਸੀ। ਇੱਥੇ ਪੀੜਤਾ ਨੇ ਰਾਤ 11.40 ਵਜੇ ਆਖਰੀ ਸਾਹ ਲਿਆ। ਇਸ ਦੀ ਪੁਸ਼ਟੀ ਬਰਨਿੰਗ ਵਿਭਾਗ ਦੇ ਐਚਓਡੀ ਡਾ. ਸ਼ਲਭ ਕੁਮਾਰ ਨੇ ਕੀਤੀ ਹੈ।
ਸਫ਼ਦਰਜੰਗ ਹਸਪਤਾਲ ਵਿੱਚ ਪੀੜਤਾਂ ਲਈ ਵੱਖ ਤੋਂ ਆਈਸੀਯੂ ਦਾ ਕਮਰਾ ਬਣਾਇਆ ਗਿਆ ਸੀ ਅਤੇ ਡਾਕਟਰਾਂ ਦੀ ਇੱਕ ਟੀਮ ਲਗਾਤਾਰ ਨਿਗਰਾਨੀ ਵੀ ਕਰ ਰਹੀਂ ਸੀ। ਬਰਨ ਐਂਡ ਪਲਾਸਟਿਕ ਸਰਜਰੀ ਵਿਭਾਗ ਦੇ ਮੁੱਖੀ ਡਾ. ਸ਼ਲਭ ਕੁਮਾਰ ਖੁਦ ਪੀੜਤਾ ਦੀ ਸਥਿਤੀ ਉੱਤੇ ਨਜ਼ਰ ਬਣਾ ਕੇ ਰੱਖੀ ਹੋਈ ਸੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਪੀੜਤਾ ਦਾ ਇਲਾਜ ਕਰ ਰਹੇ ਡਾਕਟਰ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਗੈਂਗਰੇਪ ਪੀੜਤਾ ਦੀ ਮੌਤ ਹੋਈ ਹੈ। ਬਰਨਿੰਗ ਵਿਭਾਗ ਦੇ ਐਚਓਡੀ ਡਾ. ਸ਼ਲਭ ਕੁਮਾਰ ਨੇ ਦੱਸਿਆ ਕਿ ਰਾਤ 11:10 ਵਜੇ ਪੀੜਤਾ ਨੂੰ ਕਾਰਡਿਅਕ ਅਰੈਸਟ ਹੋਇਆ ਅਤੇ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਨੂੰ ਬਚਾਉਣ 'ਚ ਕਾਮਯਾਬ ਨਹੀਂ ਹੋ ਸਕੇ। ਰਾਤ 11:40 'ਤੇ ਪੀੜਤਾ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਪੀੜਤਾ ਉਨਾਓ ਦੀ ਰਹਿਣ ਵਾਲੀ ਸੀ ਜਿਸ ਨਾਲ ਰਾਇਬਰੇਲੀ ਵਿੱਚ ਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਸੰਬੰਧੀ ਕੇਸ ਰਾਇਬਰੇਲੀ ਵਿਖੇ ਅਦਾਲਤ ਵਿੱਚ ਹੀ ਚੱਲ ਰਿਹਾ ਹੈ। ਬੁਧਵਾਰ ਸ਼ਾਮ ਜਦੋਂ ਉਹ ਰਾਇਬਰੇਲੀ ਜਾਣ ਲਈ ਘਰੋਂ ਨਿਕਲੀ ਤਾਂ ਜ਼ਮਾਨਤ 'ਤੇ ਬਾਹਰ ਆਏ ਰੇਪ ਮੁਲਜ਼ਮਾਂ ਨੇ ਉਸ 'ਤੇ ਪੈਟਰੋਲ ਪਾ ਕੇ ਉਸ ਨੂੰ ਜਿੰਦਾ ਸਾੜ ਦਿੱਤਾ। ਇੰਨਾਂ ਹੀ ਨਹੀਂ ਇਹ ਵੀ ਸਾਹਮਣੇ ਆਇਆ ਕਿ ਸੜਦੀ ਹੋਈ ਹਾਲਤ ਵਿੱਚ ਪੀੜਤਾ ਮਦਦ ਲਈ ਕਰੀਬ 1 ਕਿਲੋਮੀਟਰ ਤੱਕ ਦੌੜੀ, ਆਖ਼ੀਕ ਕਿਸੇ ਨੇ ਫੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਉਸ ਨੂੰ ਹਸਪਤਾਸ ਦਾਖ਼ਸ ਕਰਵਾਇਆ ਗਿਆ।
ਹਾਲਤ ਗੰਭੀਰ ਵੇਖਦੇ ਹੋਏ ਉਸ ਨੂੰ ਲਖਨਊ ਦੇ ਕਿੰਗ ਜਾਰਜ ਮੇਡੀਕਲ ਯੂਨੀਵਰਸਿਟੀ ਦੇ ਟ੍ਰਾਮਾ ਸੇਂਟਰ ਰੇਫ਼ਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਏਅਰ ਲਿਫ਼ਟ ਕਰ ਕੇ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਲਿਆਂਦਾ ਗਿਆ ਸੀ, ਜਿੱਥੇ ਉਸ ਰਾਤ ਆਖ਼ਰੀ ਸਾਹ ਲਏ।
ਪੀੜਤਾ ਨੇ ਮੌਤ ਤੋਂ ਪਹਿਲਾਂ ਬਿਆਨ ਦਰਜ ਕਰਾਉਂਦੇ ਹੋਏ ਸਾਰੇ 5 ਮੁਲਜ਼ਮਾਂ ਦੇ ਨਾਂਅ ਵੀ ਦੱਸੇ ਹਨ। ਮੁਲਜ਼ਮਾਂ ਨੇ ਪੁਲਿਸ ਨੇ ਘਟਨਾ ਵਾਲੇ ਦਿਨ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਪੜ੍ਹੋ: ਹੈਦਰਾਬਾਦ ਐਨਕਾਊਂਟਰ 'ਤੇ ਮੇਨਕਾ ਗਾਂਧੀ ਨੇ ਕਿਹਾ- ਫਿਰ ਫ਼ਾਇਦਾ ਕੀ ਹੈ ਕਾਨੂੰਨ ਦਾ ?