ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਉਪ ਰਾਪਾਲ ਮਨੋਜ ਸਿਨਹਾ ਨੇ ਕਿਹਾ ਕਿ ਸਰਕਾਰ ਇੱਕ ਰੁਜ਼ਗਾਰ ਨਿਤੀ ਤਿਆਰ ਕਰ ਰਹੀ ਹੈ, ਜਿਸ ਸਦਕਾ ਆਗਾਮੀ ਪੰਜ ਸਾਲਾਂ 'ਚ ਜੰਮੂ ਅਤੇ ਕਸ਼ਮੀਰ 'ਚ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ।
ਸ਼੍ਰੀਨਗਰ ਚ' ਐਸਕੇਆਈਸੀਸੀ 'ਚ ਯੂਥ ਅੰਗੇਜ਼ਮੈਂਟ ਅਤੇ ਆਊਟਰੀਚ 'ਤੇ ਕਾਰਜਸ਼ਾਲਾ 'ਚ ਮਨੋਜ ਸਿਨਹਾ ਨੇ ਕਿਹਾ ਕਿ ਅੱਜ ਦੇਸ਼ ਦੇ ਵੱਡੇ ਵਪਾਰਕ ਘਰਾਣਿਆਂ ਨੇ ਕਾਰਜਸ਼ਾਲਾ 'ਚ ਭਾਗ ਲਿਆ ਅਤੇ ਬੇਰੁਜ਼ਗਾਰੀ ਨੂੰ ਖ਼ਤਮ ਕਰਨ 'ਤੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਕਾਰਜਸ਼ਾਲਾ ਦਾ ਉਦੇਸ਼ ਨੌਜਵਾਨਾਂ ਨੂੰ ਤਰਜੀਹ ਦੇਣੀ ਸੀ। ਸਰਕਾਰ ਦੇ ਪੱਧਰ 'ਤੇ ਅਸੀਂ ਇੱਕ ਰੁਜ਼ਗਾਰ ਨਿਤੀ ਤੇ ਕੰਮ ਕਰ ਰਹੇ ਹਾਂ ਅਤੇ ਆਗਾਮੀ ਪੰਜ ਸਾਲਾਂ 'ਚ ਬੇਰੁਜ਼ਗਾਰੀ ਖ਼ਤਮ ਹੋ ਜਵੇਗੀ।
ਇਸ ਤੋਂ ਪਹਿਲਾਂ ਭਾਰਤ ਦੇ ਲਗਭਗ 30 ਨਾਮੀ ਕਾਰਪੋਰੇਟ ਘਰਾਣਿਆਂ ਦੇ ਨੁਮਾਇੰਦਿਆਂ ਨੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਲਈ ਇੱਕ ਆਊਟਰੀਚ ਪਹਿਲ ਦੇ ਤਹਿਤ ਸ਼੍ਰੀਨਗਰ ਦਾ ਦੌਰਾ ਕੀਤਾ। ਇਸ ਨੂੰ ਕੇਂਦਰ ਸਰਕਾਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਆਯੋਜਿਤ ਕੀਤਾ ਸੀ। ਕਈ ਵੱਡੇ ਨਾਮੀ ਸਰਕਾਰੀ ਅਧਿਕਾਰੀਆਂ ਨੇ ਵੀ ਕਾਰਜਸ਼ਾਲਾ 'ਚ ਭਾਗ ਲਿਆ ਅਤੇ ਵਫਦ ਨਾਲ ਗੱਲਬਾਤ ਕੀਤੀ। ਕਾਰਪੋਰੇਟ ਘਰਾਣਿਆਂ ਨੂੰ ਵੱਡੇ ਸਰਕਾਰੀ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੀ ਸਥਿਤੀ ਤੋਂ ਜਾਣੂ ਕਰਵਾਇਆ