ETV Bharat / bharat

ਬ੍ਰਿਟੇਨ ਸਰਕਾਰ ਨੇ ਵਿਜੈ ਮਾਲਿਆ ਦੀ ਸਪੁਰਦਗੀ ਨੂੰ ਦਿੱਤੀ ਮਨਜ਼ੂਰੀ - ਬ੍ਰਿਟੇਨ

ਨਵੀਂ ਦਿੱਲੀ: ਬੈਂਕਾਂ ਦਾ ਕਰੋੜਾਂ ਰੁਪਇਆ ਲੈ ਕੇ ਵਿਦੇਸ਼ ਭੱਜੇ ਵਿਜੈ ਮਾਲਿਆ ਨੂੰ ਭਾਰਤ ਵਾਪਸ ਲਿਆਉਣ ਲਈ ਬ੍ਰਿਟੇਨ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਵਿਜੈ ਮਾਲਿਆ ਦੇ ਸਪੁਰਦਗੀ ਹੁਕਮਾਂ 'ਤੇ ਦਸਤਖ਼ਤ ਕਰ ਦਿੱਤੇ ਹਨ।

ਬ੍ਰਿਟੇਨ ਸਰਕਾਰ ਨੇ ਵਿਜੈ ਮਾਲਿਆ ਦੀ ਸਪੁਰਦਗੀ ਨੂੰ ਦਿੱਤੀ ਮਨਜ਼ੂਰੀ
author img

By

Published : Feb 5, 2019, 9:05 AM IST

ਮਾਲਿਆ ਨੇ ਆਪਣੀ ਸਪੁਰਦਗੀ ਨੂੰ ਲੈ ਕੇ ਦੇਰ ਰਾਤ ਟਵੀਟ ਕੀਤਾ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਇਸ ਫ਼ੈਸਲੇ ਵਿਰੁੱਧ ਅਪੀਲ ਕਰੇਗਾ। ਮਾਲਿਆ ਕੋਲ ਅਪੀਲ ਕਰਨ ਲਈ 14 ਦਿਨਾਂ ਦਾ ਸਮਾਂ ਹੈ। ਉਹ ਲੰਡਨ ਦੇ ਹਾਈ ਕੋਰਟ 'ਚ ਅਪੀਲ ਕਰ ਸਕਦਾ ਹੈ।

ਦੱਸਣਯੋਗ ਹੈ ਕਿ ਭਾਰਤੀ ਬੈਂਕਾਂ ਨਾਲ ਧੋਖਾਧੜੀ ਮਾਮਲੇ 'ਚ ਦੋਸ਼ੀ ਵਿਜੈ ਮਾਲਿਆ ਜਾਂਚ ਦੌਰਾਨ ਮਾਰਚ 2016 'ਚ ਲੰਡਨ ਭੱਜ ਗਿਆ ਸੀ। ਉਸ ਨੂੰ ਭਾਰਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਅਤੇ ਭਾਰਤੀ ਜਾਂਚ ਏਜੰਸੀਆਂ ਨੇ ਕਾਫ਼ੀ ਲੜਾਈ ਲੜੀ।

ਦਸੰਬਰ 2018 'ਚ ਲੰਡਨ ਦੀ ਵੈਸਟਮਿੰਸਟਰ ਅਦਾਲਤ ਨੇ ਮਾਲਿਆ ਨੂੰ ਭਾਰਤ ਭੇਜੇ ਜਾਣ ਦਾ ਫ਼ੈਸਲਾ ਸੁਣਾਇਆ ਸੀ ਜਿਸ ਤੋਂ ਬਾਅਦ ਉਸ ਦੀ ਸਪੁਰਦਗੀਆਂ ਦੀਆਂ ਉਮੀਦਾਂ ਤੇਜ਼ ਹੋ ਗਈਆਂ ਸਨ। ਹੁਣ ਇਸ ਮਾਮਲੇ 'ਚ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਦਾ ਫ਼ੈਸਲਾ ਆ ਗਿਆ ਹੈ।

ਮਾਲਿਆ ਨੂੰ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐੱਮਐੱਲਏ) ਅਦਾਲਤ ਪਿਛਲੇ ਮਹੀਨੇ ਹੀ ਭਗੌੜਾ ਐਲਾਨ ਕਰ ਚੁੱਕੀ ਹੈ। ਭਗੌੜਾ ਆਰਥਕ ਅਪਰਾਧ ਐਕਟ-2018 ਤਹਿਤ ਮਾਲਿਆ ਪਹਿਲਾ ਮੁਲਜ਼ਮ ਹੈ ਜਿਸ ਨੂੰ ਭਗੌੜਾ ਐਲਾਨਿਆ ਗਿਆ ਹੈ। ਮਾਲਿਆ ਦੀਆਂ ਜਾਇਦਾਦਾਂ ਜ਼ਬਤ ਕਰਨ ਲਈ 5 ਫਰਵਰੀ ਨੂੰ ਸੁਣਵਾਈ ਹੋਵੇਗੀ।

undefined

Intro:Body:

create

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.