ਆਬੂਧਾਬੀ: ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਿਯਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ UAE ਦੇ ਸਰਵ ਉਚ ਸਿਵਲੀਅਨ ਪੁਰਸਕਾਰ 'ਆਰਡਰ ਆਫ਼ ਜਾਇਦ' ਨਾਲ ਸਨਮਾਨਿਤ ਕੀਤਾ। ਪੀਐੱਮ ਮੋਦੀ ਫਰਾਂਸ ਦਾ 2 ਦਿਨੀਂ ਦੌਰਾ ਕਰਨ ਤੋਂ ਬਾਅਦ ਆਬੂਧਾਬੀ ਗਏ ਸਨ।
ਆਬੂਧਾਬੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਈ ਪੀੜ੍ਹੀਆਂ ਤੋਂ UAE ਨਾਲ ਭਾਰਤ ਦੇ ਬਹੁਤ ਵਧੀਆ ਸਬੰਧ ਹਨ। ਯੂ.ਏ.ਈ ਦੇ ਸਰਵ ਉਚ ਸਿਵਲੀਅਨ ਪੁਰਸਕਾਰ ਨੂੰ ਲੈ ਕੇ ਉਹ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ। ਇਹ ਪੁਰਸਕਾਰ ਦੋਹਾਂ ਦੇਸ਼ਾਂ ਵਿਚਕਾਰ ਵੱਧਦੀ ਭਾਈਵਾਲਤਾ ਦਾ ਸਬੂਤ ਹੈ, ਇਹ ਮੇਰਾ ਨਹੀਂ, ਇੱਕ ਅਰਬ 30 ਕਰੋੜ ਭਾਰਤੀਆਂ ਦਾ ਸਨਮਾਨ ਹੈ।
ਉੱਥੇ ਹੀ ਕ੍ਰਾਊਨ ਪ੍ਰਿੰਸ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦਾ ਦੂਜਾ ਭਰਾ ਆਪਣੇ ਦੂਜੇ ਘਰ ਆਇਆ ਹੈ। ਯੂ.ਏ.ਈ ਵਿੱਚ ਸਭ ਤੋਂ ਵੱਧ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਲਈ ਮੋਦੀ ਬਹਿਰੀਨ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਾ ਇਹ ਦੌਰਾ ਕਾਫ਼ੀ ਅਹਿਮ ਹੋਵੇਗਾ।