ਨਵੀਂ ਦਿੱਲੀ: 1947 ਦੀ ਭਾਰਤ ਪਾਕਿਸਤਾਨ ਵੰਡ ਵੇਲੇ ਬਚਪਨ 'ਚ ਜੁਦਾ ਹੋਈਆਂ ਦੋ ਬਜ਼ੁਰਗ ਔਰਤਾਂ ਪਾਕਿਸਤਾਨ 'ਚ ਮਿਲੀਆਂ। 73 ਵਰ੍ਹਿਆ ਬਾਅਦ ਇਨ੍ਹਾਂ ਦੋ ਬਜ਼ੁਰਗ ਔਰਤਾਂ ਦਾ ਸ੍ਰੀ ਕਰਤਾਰਪੁਰ ਸਾਹਿਬ 'ਚ ਮੇਲ ਹੋਇਆ।
ਇੰਨੀ ਉਮਰ ਹੋਣ ਦੇ ਬਾਵਜੂਦ ਇਨ੍ਹਾਂ ਨੇ ਇੱਕ-ਦੂਜੇ ਨੂੰ ਪਛਾਣ ਲਿਆ ਤੇ ਗਲ੍ਹ ਲੱਗ ਕੇ ਰੋਣ ਲੱਗ ਪਈਆਂ। ਦੋਵਾਂ ਨੇ ਇੱਕ-ਦੂਜੇ ਨੂੰ ਕਾਫੀ ਦੇਰ ਜੱਫੀ ਪਾਈ ਰੱਖੀ। ਵੈਸੇ ਤਾਂ ਇਹ ਹੰਝੂ ਖ਼ੁਸ਼ੀ ਦੇ ਸਨ ਪਰ ਜਿਸ ਨੇ ਵੀ ਇਨ੍ਹਾਂ ਨੂੰ ਵੇਖਿਆ ਉਹ ਵੀ ਆਪਣੇ ਹੰਝੂ ਰੋਕ ਨਹੀਂ ਸਕਿਆ।
ਇਹ ਵੀਡੀਓ ਟਵਿੱਟਰ 'ਤੇ ਇੱਕ ਯੂਜ਼ਰ ਨੇ ਸਾਂਝੀ ਕੀਤੀ ਸੀ ਤੇ ਲਿਖਿਆ ਸੀ 1947 ਦੀਆਂ ਵਿਛੜੀਆਂ 2020 'ਚ ਮਿਲੀਆਂ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।