ਨਵੀਂ ਦਿੱਲੀ : ਕੌਮਾਂਤਰੀ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ 2 ਵਿਦੇਸ਼ੀ ਔਰਤਾਂ ਨੂੰ 7 ਕਿੱਲੋ ਸਮੇਤ ਕਾਬੂ ਕੀਤਾ ਹੈ। ਇਹ ਔਰਤਾਂ ਕਿਰਗਿਸਤਾਨ ਤੋਂ ਭਾਰਤ ਆ ਰਹੀਆਂ ਸਨ ਜਿਸ ਦੌਰਾਨ ਕਸਟਮ ਵਿਭਾਗ ਨੇ ਇਨ੍ਹਾਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਕਿਰਗਿਸਤਾਨ ਤੋਂ ਆਈਆਂ ਦੋਵਾਂ ਔਰਤਾਂ ਨੇ ਗ੍ਰੀਨ ਚੈਨਲ ਪਾਰ ਕਰ ਲਿਆ ਸੀ ਪਰ ਸ਼ੱਕ ਦੇ ਆਧਾਰ ਤੇ ਕਸਟਮ ਵਿਭਾਗ ਨੇ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 7 ਕਿੱਲੋ ਸੋਨਾ ਬਰਾਮਦ ਕੀਤਾ ਗਿਆ।
ਇਸ ਬਾਰੇ ਕਸਟਮ ਵਿਭਾਗ ਦੇ ਅਧਿਕਾਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਏਅਰਪੋਰਟ ਦੇ ਰਸਤੇ ਸੋਨੇ ਦੀ ਤਸਕਰੀ ਹੋਣ ਬਾਰੇ ਜਾਣਕਾਰੀ ਮਿਲੀ ਸੀ।ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਕਸਟਮ ਵਿਭਾਗ ਵੱਲੋਂ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਦੋਹਾਂ ਔਰਤਾਂ ਕੋਲੋਂ ਸ਼ੱਕ ਦੇ ਆਧਾਰ 'ਤੇ ਤਲਾਸ਼ੀ ਲਈ ਗਈ ਜਿਸ ਦੌਰਾਨ ਇਨ੍ਹਾਂ ਕੋਲੋਂ 7136 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੁੱਲ ਕੀਮਤ ਲਗਭਗ 2.22 ਕਰੋੜ ਰੁਪਏ ਹੈ।
ਸੋਨਾ ਤਸਕਰੀ ਮਾਮਲੇ ਵਿੱਚ ਦੋਹਾਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇਨ੍ਹਾਂ ਤੋਂ ਹੋਰ ਜਾਣਕਾਰੀ ਖੰਘਾਲਨੀ ਸ਼ੁਰੂ ਕਰ ਦਿੱਤੀ ਹੈ।