ਨਵੀਂ ਦਿੱਲੀ: ਟਵਿੱਟਰ ਨੇ ਆਖਰਕਾਰ ਉਸ ਗਲਤੀ ਲਈ ਮੁਆਫੀ ਮੰਗੀ, ਜਿਸ ਬਾਰੇ ਭਾਰਤ ਸਰਕਾਰ ਨੇ ਚਿਤਾਵਨੀ ਦਿੱਤੀ ਸੀ। ਟਵਿੱਟਰ ਨੇ ਲੱਦਾਖ ਨੂੰ ਚੀਨ ਦਾ ਹਿੱਸਾ ਦੱਸਿਆ ਸੀ।
22 ਅਕਤੂਬਰ ਨੂੰ ਭਾਰਤ ਸਰਕਾਰ ਨੇ ਟਵਿੱਟਰ ਨੂੰ ਦੇਸ਼ ਦਾ ਗਲਤ ਨਕਸ਼ਾ ਦਿਖਾਉਣ ਲਈ ਸਖ਼ਤ ਚਿਤਾਵਨੀ ਦਿੱਤੀ ਸੀ। ਸਰਕਾਰ ਨੇ ਕਿਹਾ ਸੀ ਕਿ ਟਵਿੱਟਰ ਨੇ ਦੇਸ਼ ਦੀ ਅਖੰਡਤਾ ਨੂੰ ਨਜ਼ਰਅੰਦਾਜ਼ ਕੀਤਾ ਹੈ।
ਸੂਚਨਾ ਤਕਨਾਲੋਜੀ (ਆਈ.ਟੀ.) ਦੇ ਸਕੱਤਰ ਅਜੈ ਸਾਹਨੀ ਨੇ ਟਵਿੱਟਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੈਕ ਡੋਰਸੀ ਨੂੰ ਇਸ ਬਾਰੇ ਸਖ਼ਤ ਸ਼ਬਦਾਂ ਵਿੱਚ ਪੱਤਰ ਲਿਖਿਆ ਹੈ।
ਸਾਹਨੀ ਨੇ ਕਿਹਾ ਕਿ ਅਜਿਹੀ ਕੋਈ ਕੋਸ਼ਿਸ਼ ਨਾ ਸਿਰਫ਼ ਟਵਿੱਟਰ ਦੀ ਸਾਖ ਨੂੰ ਘਟਾਉਂਦੀ ਹੈ, ਬਲਕਿ ਇਹ ਟਵਿੱਟਰ ਦੀ ਨਿਰਪੱਖਤਾ ਨੂੰ ਇਕ ਮਾਧਿਅਮ ਵਜੋਂ ਸ਼ੱਕੀ ਵੀ ਬਣਾਉਂਦੀ ਹੈ।
ਸਾਹਨੀ ਨੇ ਆਪਣੇ ਪੱਤਰ ਵਿੱਚ ਟਵਿੱਟਰ ਨੂੰ ਯਾਦ ਦਿਵਾਇਆ ਕਿ ਲੇਹ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਮੁੱਖ ਦਫ਼ਤਰ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਲੱਦਾਖ ਅਤੇ ਜੰਮੂ ਕਸ਼ਮੀਰ ਦੋਵੇਂ ਹੀ ਭਾਰਤ ਦੇ ਅਟੁੱਟ ਅੰਗ ਹਨ ਅਤੇ ਭਾਰਤ ਦੇ ਸੰਵਿਧਾਨ ਵੱਲੋਂ ਚਲਾਏ ਜਾਂਦੇ ਹਨ।