1. USISPF ਲੀਡਰਸ਼ਿਪ ਸਮਿਟ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
2. ਚੀਨ ਨਾਲ ਚੱਲ ਰਹੇ ਵਿਵਾਦ ਵਿਚਾਲੇ SCO ਕਾਨਫਰੰਸ 'ਚ ਹਿੱਸਾ ਲੈਣ ਅੱਜ ਰੂਸ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ
3. 7 ਸਤੰਬਰ ਤੋਂ ਸ਼ੁਰੂ ਹੋਣਗੀਆਂ ਮੈਟਰੋ ਸੇਵਾਵਾਂ, ਅੱਜ ਜਾਰੀ ਹੋ ਸਕਦੇ ਹਨ ਦਿਸ਼ਾ ਨਿਰਦੇਸ਼
4. ਫੇਸਬੁੱਕ ਮਾਮਲੇ 'ਤੇ ਸੰਸਦੀ ਕਮੇਟੀ ਦੀ ਅੱਜ ਹੋਵੇਗੀ ਬੈਠਕ
5. 4 ਸਤੰਬਰ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਹੋਵੇਗੀ ਸ਼ੁਰੂ
6. ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ 'ਤੇ ਹੋਏ ਹਮਲੇ ਦੀ ਜਾਂਚ ਕਰੇਗੀ ਐਸਆਈਟੀ, ਮੁੱਖ ਮੰਤਰੀ ਨੇ ਦਿੱਤੇ ਹੁਕਮ
7. ਪੰਜਾਬ 'ਚ ਕੋਰੋਨਾ ਮਰੀਜ਼ਾ ਦੀ ਕੁਲ ਗਿਣਤੀ 55,508, ਹੁਣ ਤੱਕ 1,512 ਲੋਕਾਂ ਦੀ ਹੋਈ ਮੌਤ, ਜਦੋਂ ਕਿ 38,147 ਲੋਕ ਹੋਏ ਸਿਹਤਯਾਬ
8. ਦੇਸ਼ 'ਚ ਕੋਰੋਨਾ ਸੰਕਰਮਿਤ ਮਰੀਜ਼ਾ ਦਾ ਅੰਕੜਾ ਹੋਇਆ 36,91,166, ਜਦੋਂ ਕਿ 65, 288 ਲੋਕਾਂ ਦੀ ਹੋਈ ਮੌਤ। ਭਾਰਤ 'ਚ 76.94 ਫੀਸਦੀ ਹੋਈ ਰਿਕਵਰੀ
9. ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀਆਂ ਅਸਥੀਆਂ ਗੰਗਾ 'ਚ ਵਿਸਰਜਿਤ
10. ਸਤੰਬਰ ਮਹੀਨੇ 'ਚ ਐਲਪੀਜੀ 'ਤੇ ਨਹੀਂ ਮਿਲੇਗੀ ਸਬਸਿਡੀ