ਨਵੀਂ ਦਿੱਲੀ: ਹਨੀਫ਼ਾ ਹਰ ਪਾਸੇ ਟਾਇਲਟ ਗਰਲ ਦੇ ਨਾਂਅ ਨਾਲ ਮਸ਼ਹੂਰ ਹੋ ਰਹੀ ਹੈ। ਹਨੀਫਾ ਜਦੋਂ ਸਿਰਫ਼ 6 ਸਾਲ ਦੀ ਸੀ ਤਾਂ ਉਸਨੇ ਆਪਣੇ ਪਿਤਾ ਨੂੰ ਘਰ ਚ ਟਾਇਲਟ ਬਣਵਾ ਦਿਓ, ਪਰ ਘਰ 'ਚ ਆਰਥਿਕ ਤੰਗੀ ਹੋਣ ਦੇ ਚੱਲਦਿਆਂ ਟਾਇਲਟ ਨਹੀਂ ਬਣ ਸਕਿਆ।
ਜ਼ਿੱਦ ਕੰਮ ਨਾ ਆਈ ਤਾਂ ਕੀਤੀ ਸ਼ਿਕਾਇਤ
ਹਨੀਫ਼ਾ ਉਦੋਂ ਪਹਿਲੀ ਜਮਾਤ 'ਚ ਹੀ ਪੜ੍ਹਦੀ ਸੀ ਤੇ ਉਸਨੇ ਟਾਇਲਟ ਬਣਵਾਉਣ ਦੀ ਜ਼ਿੱਦ ਫੜ੍ਹ ਲਈ, ਤਾਂ ਉਸਦੇ ਪਿਤਾ ਨੇ ਕਿਹਾ ਕਿ ਉਹ ਮਿਹਨਤ ਕਰਕੇ ਆਪਣੇ ਸਕੂਲ 'ਚ ਪਹਿਲਾ ਸਥਾਨ ਲਿਆ ਕੇ ਵਿਖਾਵੇ, ਤਾਂ ਟਾਇਲਟ ਬਣ ਜਾਵੇਗਾ। ਇਸ ਤੋਂ ਬਾਅਦ ਹਨੀਫ਼ਾ ਨੇ 2 ਸਾਲ ਤੱਕ ਲਗਾਤਾਰ ਮਿਹਨਤ ਕਰ ਪੜ੍ਹਾਈ ਕੀਤੀ ਤੇ ਆਪਣੇ ਸਕੂਲ 'ਚ ਟਾਪ ਕੀਤਾ। ਇਸ ਤੋਂ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਹੁਣ ਤਾਂ ਟਾਇਲਟ ਬਣਵਾ ਦਿਓ। ਇਸਦੇ ਬਾਵਜੂਦ ਵੀ ਉਸਦੇ ਪਿਤਾ ਨੇ ਟਾਇਲਟ ਨਹੀਂ ਬਣਵਾਇਆ।
ਜਦੋਂ ਹਨੀਫ਼ਾ ਦੇ ਪਿਤਾ ਨੇ ਟਾਇਲਟ ਬਣਵਾਉਣ ਤੋਂ ਮਨਾ ਕਰ ਦਿੱਤਾ ਤਾਂ ਉਸਨੇ ਪੁਲਿਸ ਥਾਣੇ ਜਾ ਕੇ ਇਸਦੀ ਸ਼ਿਕਾਇਤ ਕਰ ਦਿੱਤੀ। ਹਨੀਫ਼ਾ ਨੇ ਕਿਹਾ ਕਿ ਮੇਰੇ ਪਿਤਾ ਨੇ ਮੈਨੂੰ ਸਕੂਲ 'ਚ ਟਾਪ ਕਰਨ ਲਈ ਕਿਹਾ ਅਤੇ ਮੈਂ ਆਪਣੇ ਸਕੂਲ 'ਚ ਟਾਪ ਵੀ ਕੀਤਾ ਪਰ ਬਾਵਜੂਦ ਇਸਦੇ ਵੀ ਟਾਇਲਟ ਨਹੀਂ ਬਣ ਸਕੀ। ਸਾਨੂੰ ਟਾਇਲਟ ਲਈ ਬਾਹਰ ਜਾਣਾ ਪੈਂਦਾ ਹੈ ਅਤੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਬੱਚੀ ਦੀ ਗੱਲ ਕਮਿਸ਼ਨਰ ਤੱਕ ਪੁੱਜੀ ਤਾਂ ਕਮਿਸ਼ਨਰ ਵੀ ਹਨੀਫ਼ਾ ਨੂੰ ਮਿਲਣ ਲਈ ਆਏ।
ਹਨੀਫ਼ਾ ਨੂੰ ਮਿਲੇ ਕਈ ਐਵਾਰਡ
ਜਦੋਂ ਕਮਿਸ਼ਨਰ ਨੇ ਹਨੀਫ਼ਾ ਨਾਲ ਮੁਲਾਕਾਤ ਕੀਤੀ ਤਾਂ ਕਮਿਸ਼ਨਰ ਵੀ ਹੈਰਾਨ ਰਹਿ ਗਏ ਕਿ ਛੋਟੀ ਉਮਰੇ ਇਸ ਬੱਚੀ ਨੇ ਅਜਿਹਾ ਸੋਚਿਆ ਕਿਵੇਂ ਕਿ ਹਰ ਇੱਕ ਘਰ ਵਿੱਚ ਟਾਇਲਟ ਹੋਣਾ ਬਹੁਤ ਜ਼ਰੂਰੀ ਹੈ।
ਇਸ ਤੋਂ ਬਾਅਦ ਸਾਰੇ ਉੱਘੇ ਅਧਿਕਾਰੀਆਂ ਨੇ ਹਨੀਫ਼ਾ ਦੀਆਂ ਗੱਲਾਂ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ। ਇਸ ਘਟਨਾ ਤੋਂ ਬਾਅਦ ਹਨੀਫ਼ਾ ਕਾਫ਼ੀ ਮਸ਼ਹੂਰ ਹੋ ਗਈ ਹੈ। ਉਸਨੂੰ ਕਈ ਐਵਰਡਜ਼ ਵੀ ਦਿੱਤੇ ਗਏ ਹਨ।