1. ਜਸਟਿਸ ਐਸ ਮੁਰਲੀਧਰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਮੁੱਖ ਜੱਜ ਵਜੋਂ ਚੁਕਣਗੇ ਸਹੁੰ
2. EPFO ਨੇ PF ਦੀ ਵਿਆਜ ਦਰ ਘਟਾਈ, ਵਿਆਜ ਦਰ ਨੂੰ 8.65 ਫ਼ੀ ਸਦ ਤੋਂ 8.5 ਫ਼ੀ ਸਦ ਕੀਤਾ ਗਿਆ
3. ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਬਾਇਓਮੀਟਰਿਕ ਹਾਜ਼ਰੀ ਕੀਤੀ ਬੰਦ, ਸੂਬੇ ਵਿੱਚ 50 ਤੋਂ ਵੱਧ ਸ਼ੱਕੀ ਮਰੀਜ਼ ਆਏ ਸਾਹਮਣੇ
4. ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰੋਨਾ ਵਾਇਰਸ ਕਾਰਨ 9 ਮਾਰਚ ਨੂੰ ਹੋਲਾ ਮੁਹੱਲਾ ਕਾਨਫਰੰਸ ਰੱਦ, 21 ਮਾਰਚ ਤੱਕ ਦੀਆਂ ਰੈਲੀਆਂ ਵੀ ਮੁਲਤਵੀ
5. ਦੁਬਈ 'ਚ ਫਸੇ ਪੰਜ ਹੋਰ ਨੌਜਵਾਨ ਵਤਨ ਪਰਤੇ, ਕੰਪਨੀ ਬੰਦ ਹੋਣ ਮਗਰੋਂ ਦੁਬਈ ਵਿੱਚ ਫਸੇ ਸੀ 29 ਨੌਜਵਾਨ
6. 1984-85 ਵਿੱਚ ਪੰਜਾਬ 'ਚ ਹੋਏ ਇੱਕ ਫਰਜ਼ੀ ਮੁਠਭੇੜ ਮੁਕਾਬਲੇ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਹੋਵੇਗੀ ਸੁਣਵਾਈ
7. ਕਸ਼ਮੀਰ ਵਿੱਚ ਇੰਟਰਨੈਟ ਸੇਵਾਵਾਂ ਬਹਾਲ, ਪਿਛਲੇ ਸੱਤ ਮਹੀਨਿਆਂ ਤੋਂ ਲੱਗੀ ਸੀ ਪਾਬੰਦੀ
8. ਮੌਸਮ ਵਿਭਾਗ ਵੱਲੋਂ ਜਾਰੀ 48 ਘੰਟੇ ਦੇ ਹਾਈ-ਅਲਰਟ ਵਿੱਚ ਅੱਜ ਵੀ ਪੈ ਸਕਦੈ ਮੀਂਹ
9. ਹਾਕੀ ਇੰਡੀਆ ਕਰਵਾਏਗੀ ਅੰਡਰ-21 ਮਹਿਲਾ ਲੀਗ, ਮਾਰਚ ਤੋਂ ਨਵੰਬਰ ਤੱਕ 3 ਗੇੜਾਂ 'ਚ ਕਰਵਾਈ ਜਾਵੇਗੀ ਲੀਗ
10. T-20 ਵਿਸ਼ਵ ਕੱਪ: ਪਹਿਲੀ ਵਾਰ ਫਾਈਨਲ ਵਿੱਚ ਪੁੱਜਿਆ ਭਾਰਤ, 8 ਮਾਰਚ ਨੂੰ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ