ETV Bharat / bharat

ਰਾਮ ਮੰਦਰ ਨਿਰਮਾਣ ਵਾਲੀ ਜਗ੍ਹਾ ਹੇਠਾਂ ਨਹੀਂ ਰੱਖਿਆ ਜਾਵੇਗਾ ਟਾਈਮ ਕੈਪਸੂਲ

5 ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਨ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਸ ਦੌਰਾਨ ਇਹ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਰਾਮ ਮੰਦਰ ਨਿਰਮਾਣ ਸਥਾਨ ਦੇ ਹੇਠਾਂ ਇੱਕ ਟਾਈਮ ਕੈਪਸੂਲ ਰੱਖਿਆ ਜਾਵੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।

ਰਾਮ ਮੰਦਰ ਨਿਰਮਾਣ ਵਾਲੀ ਜਗ੍ਹਾ ਹੇਠਾਂ ਨਹੀਂ ਰੱਖਿਆ ਜਾਵੇਗਾ ਟਾਈਮ ਕੈਪਸੂਲ
ਰਾਮ ਮੰਦਰ ਨਿਰਮਾਣ ਵਾਲੀ ਜਗ੍ਹਾ ਹੇਠਾਂ ਨਹੀਂ ਰੱਖਿਆ ਜਾਵੇਗਾ ਟਾਈਮ ਕੈਪਸੂਲ
author img

By

Published : Jul 29, 2020, 4:34 AM IST

ਅਯੁੱਧਿਆ: ਸੋਸ਼ਲ ਮੀਡੀਆ 'ਤੇ ਇਹ ਖ਼ਬਰ ਫੈਲ ਰਹੀ ਸੀ ਕਿ ਰਾਮ ਮੰਦਰ ਦੇ ਗਰਭਗ੍ਰਹਿ ਦੀ 200 ਫੁੱਟ ਡੂੰਘਾਈ ਵਿੱਚ ਟਾਈਮ ਕੈਪਸੂਲ ਰੱਖਿਆ ਜਾਵੇਗਾ। ਇਸ ਵਿੱਚ ਮੰਦਰ ਦਾ ਪੂਰਾ ਵੇਰਵਾ ਹੋਵੇਗਾ, ਤਾਂ ਜੋ ਭੱਵਿਖ 'ਚ ਜਨਮ ਸਥਾਨ ਅਤੇ ਰਾਮ ਮੰਦਰ ਦਾ ਇਤਿਹਾਸ ਵੇਖਿਆ ਜਾ ਸਕੇ ਅਤੇ ਕੋਈ ਵਿਵਾਦ ਨਾ ਹੋਵੇ। ਸ੍ਰੀ ਰਾਮ ਮੰਦਰ ਦੀ ਉਸਾਰੀ ਬਾਰੇ ਭਰਮਾਉਣ ਵਾਲੀਆਂ ਖ਼ਬਰਾਂ ਨੂੰ ਸ਼੍ਰੀ ਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਟਰੱਸਟ ਦੇ ਜਨਰਲ ਸਕੱਤਰ ਨੇ ਅਧਿਕਾਰਕ ਵੈੱਬਸਾਈਟ 'ਤੇ ਮੰਦਰ ਦੀ ਉਸਾਰੀ ਵਾਲੀ ਜਗ੍ਹਾਂ 'ਤੇ ਟਾਈਮ ਕੈਪਸੂਲ ਰੱਖਣ ਦੀ ਸੂਚਨਾ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਸਿਰਫ ਰਾਮ ਮੰਦਰ ਉਸਾਰੀ ਅਤੇ ਰਾਮ ਜਨਮ ਭੂਮੀ ਪਰਿਸਰ ਤੋਂ ਸਬੰਧਤ ਟਰੱਸਟ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ 'ਤੇ ਹੀ ਭਰੋਸਾ ਕੀਤਾ ਜਾਣਾ ਚਾਹੀਦਾ ਹੈ।

ਅਫਵਾਹਾਂ ਵੱਲ ਧਿਆਨ ਨਾ ਦਿਓ

ਰਾਮ ਮੰਦਰ ਦਾ ਨਿਰਮਾਣ 5 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ। ਸੱਕਤਰ ਚੰਪਤ ਰਾਏ ਨੇ ਬੇਨਤੀ ਕੀਤੀ ਹੈ ਕਿ ਜਦ ਰਾਮ ਮੰਦਰ ਦੀ ਉਸਾਰੀ ਨਾਲ ਜੁੜੇ ਟਰੱਸਟ ਵੱਲੋਂ ਅਧਿਕਾਰਕ ਬਿਆਨ ਆਵੇ ਤਾਂ ਉਸ ਨੂੰ ਹੀ ਸਹੀ ਮੰਨਿਆ ਜਾਵੇ।

ਕੀ ਹੈ ਟਾਈਮ ਕੈਪਸੂਲ?

ਦੁਨੀਆ 'ਚ ਟਾਈਮ ਕੈਪਸੂਲ ਦਾ ਇਤਿਹਾਸ ਕਈ ਸਾਲ ਪੁਰਾਣਾ ਮੰਨ੍ਹਿਆ ਜਾਂਦਾ ਹੈ। ਇਹ ਨਾ ਸਿਰਫ ਭਾਰਤ ਵਿੱਚ ਬਲਕਿ ਵਿਦੇਸ਼ਾਂ ਵਿਚ ਵੀ ਬਹੁਤ ਮਸ਼ਹੂਰ ਹੋਇਆ ਹੈ। ਟਾਈਮ ਕੈਪਸੂਲ ਇੱਕ ਡੱਬੇ ਵਾਂਗ ਹੁੰਦਾ ਹੈ। ਇਹ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਇਹ ਹਜ਼ਾਰਾਂ ਸਾਲਾਂ ਤੋਂ ਜ਼ਮੀਨ ਵਿੱਚ ਹੋਣ ਦੇ ਬਾਵਜੂਦ ਖਰਾਬ ਨਹੀਂ ਹੁੰਦਾ। ਇਸ ਡੱਬੇ ਵਿੱਚ ਜਾਣਕਾਰੀ ਦਰਜ ਕਰ ਰੱਖੀ ਜਾਂਦੀ ਹੈ। 30 ਨਵੰਬਰ 2017 ਨੂੰ ਸਪੇਨ ਦੇ ਬਰਗੋਸ ਵਿੱਚ 400 ਸਾਲ ਪੁਰਾਣਾ ਟਾਈਮ ਕੈਪਸੂਲ ਨਿਕਲਿਆ ਸੀ। ਇਹ ਇਸਾ ਮਸੀਹ ਦੀ ਮੂਰਤੀ ਦੇ ਰੂਪ ਵਿੱਚ ਸੀ। ਮੂਰਤੀ ਦੇ ਅੰਦਰ 1777 ਦੇ ਆਸ ਪਾਸ ਆਰਥਿਕ, ਰਾਜਨੀਤਿਕ ਅਤੇ ਸਭਿਆਚਾਰਕ ਜਾਣਕਾਰੀਆਂ ਸੀ।

ਅਯੁੱਧਿਆ ਵਿੱਚ ਤਿਆਰੀਆਂ ਜੋਰਾਂ-ਸ਼ੋਰਾਂ 'ਤੇ

ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਦੀ ਤਿਆਰੀਆਂ ਜੋਰਾਂ-ਸ਼ੋਰਾਂ ਤੋਂ ਚੱਲ ਰਹੀਆਂ ਹਨ। ਸ਼੍ਰੀ ਰਾਮ ਜਨਮ ਭੂਮੀ ਦੇ ਪਰਿਸਰ ਵਿੱਚ ਦਾਖਲ ਹੋਣ ਵਾਲੇ ਮਾਰਗ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸ਼ਹਿਰ ਦੀ ਸਾਰੀਆਂ ਪ੍ਰਮੁੱਖ ਥਾਵਾਂ 'ਤੇ ਪੇਂਟਿੰਗ ਕੀਤੀ ਜਾ ਰਹੀ ਹੈ। ਸਾਕੇਤ ਕਾਲਜ ਵਿੱਚ ਇੱਕ ਅਸਥਾਈ ਹੈਲੀਪੈਡ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਵਾਈ ਪੱਟੀ ਤੋਂ ਸਿੱਧੇ ਹੈਲੀਕਾਪਟਰ ਰਾਹੀਂ ਸਾਕੇਤ ਕਾਲਜ ਪਹੁੰਚਣਗੇ, ਜਿੱਥੋਂ ਉਹ ਰਾਮ ਜਨਮ ਭੂਮੀ ਪਰਿਸਰ ਲਈ ਬਾਈ-ਰੋਡ ਰਵਾਨਾ ਹੋਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.