ਨਵੀਂ ਦਿੱਲੀ: ਗੂਗਲ ਨੇ ਮਦਰਾਸ ਹਾਈਕੋਰਟ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਭਾਰਤ ਦੇ ਲੋਕਾਂ ਵਿੱਚ ਹਰਮਨ ਪਿਆਰਾ ਵੀਡੀਓ ਐਪ TikTok ਨੂੰ ਬਲਾਕ ਕਰ ਦਿੱਤਾ ਗਿਆ ਹੈ। ਹੁਣ ਗੂਗਲ ਦੇ ਪਲੇ ਸਟੋਰ ਐਪ ਤੋਂ TikTok ਵੀਡੀਓ ਐਪ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ ਹੈ।
ਮਦਰਾਸ ਹਾਈਕੋਰਟ ਨੇ 3 ਅਪ੍ਰੈਲ ਨੂੰ ਕੇਂਦਰ ਤੋਂ TikTok 'ਤੇ ਬੈਨ ਲਗਾਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਸੀ ਕਿ TikTok ਐਪ ਪੋਰਨੋਗ੍ਰਾਫੀ ਨੂੰ ਵਧਾਉਂਦਾ ਹੈ ਅਤੇ ਬੱਚਿਆਂ ਨੂੰ ਜਿਣਸੀ ਹਿੰਸਕ ਬਣਾ ਰਿਹਾ ਹੈ। ਦੱਸ ਦਈਏ ਕਿ TikTok 'ਤੇ ਇਤਰਾਜਯੋਗ ਚੀਜ਼ਾਂ ਪਾਈਆਂ ਜਾਂਦੀਆਂ ਹਨ।
TikTok ਐਪ ਨੂੰ ਬੰਦ ਕਰਨ ਦਾ ਫ਼ੈਸਲਾ ਉਸ ਸਮੇਂ ਲਿਆ ਗਿਆ ਜਦੋਂ ਇੱਕ ਵਿਅਕਤੀ ਨੇ ਇਸ 'ਤੇ ਰੋਕ ਲਗਾਉਣ ਲਈ ਜਨਹਿਤ ਪਟੀਸ਼ਨ ਦਾਇਰ ਕੀਤੀ। IT ਮੰਤਰਾਲੇ ਦੇ ਅਧਿਕਾਰੀ ਮੁਤਾਬਕ, ਕੇਂਦਰ ਨੇ ਹਾਈਕੋਰਟ ਦੇ ਆਦੇਸ਼ ਦਾ ਪਾਲਨ ਕਰਨ ਲਈ 'ਐਪਲ' ਤੇ 'ਗੂਗਲ' ਨੂੰ ਇੱਕ ਪੱਤਰ ਭੇਜਿਆ ਸੀ।
ਭਾਰਤ ਵਿੱਚ TikTok ਐਪ ਹੁਣ ਵੀ ਐਪਲ ਦੇ ਪਲੇਟਫਾਰਮਾਂ 'ਤੇ ਦੇਰ ਰਾਤ ਤੱਕ ਉਪਲਬਧ ਸੀ ਪਰ ਗੂਗਲ ਦੇ ਪਲੇ ਸਟੋਰ 'ਤੇ ਨਹੀਂ। ਗੂਗਲ ਦੇ ਬਿਆਨ ਮੁਤਾਬਕ ਉਹ ਐਪ 'ਤੇ ਟਿੱਪਣੀ ਨਹੀਂ ਕਰਦੇ ਪਰ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ ਗੂਗਲ ਦੇ ਇਸ ਕਦਮ 'ਤੇ TikTok ਐਪ ਵਲੋਂ ਕੋਈ ਬਿਆਨ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ TikTok ਐਪ ਸਪੈਸ਼ਲ ਇਫੈਕਟਸ ਨਾਲ ਵੀਡੀਓ ਬਣਾਉਣ ਤੇ ਸ਼ੇਅਰ ਕਰਨ ਲਈ ਵਰਤੀ ਜਾਂਦੀ ਸੀ। ਇਹ ਐਪ ਭਾਰਤ ਵਿੱਚ ਬਹੁਤ ਪਾਪੁਲਰ ਹੋ ਚੁੱਕੀ ਹੈ ਪਰ ਕੁੱਝ ਰਾਜ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਹੈ। ਫ਼ਰਵਰੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਹੁਣ ਤੱਕ 240 ਮਿਲਿਅਨ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕਾ ਹੈ।
Google ਨੇ TikTok ਐਪ 'ਤੇ ਭਾਰਤ 'ਚ ਲਗਾਈ ਰੋਕ, ਹੁਣ ਨਹੀਂ ਕੀਤਾ ਜਾ ਸਕੇਗਾ ਡਾਉਨਲੋਡ - highcourt
ਹਾਈ ਕੋਰਟ ਦੇ ਆਦੇਸ਼ 'ਤੇ ਗੂਗਲ ਵਲੋਂ TikTok ਐਪ 'ਤੇ ਲੱਗੀ ਰੋਕ। ਹੁਣ ਨਹੀਂ ਡਾਊਨਲੋਡ ਹੋਵੇਗੀ ਇਹ ਐਪ।
ਨਵੀਂ ਦਿੱਲੀ: ਗੂਗਲ ਨੇ ਮਦਰਾਸ ਹਾਈਕੋਰਟ ਦੇ ਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਭਾਰਤ ਦੇ ਲੋਕਾਂ ਵਿੱਚ ਹਰਮਨ ਪਿਆਰਾ ਵੀਡੀਓ ਐਪ TikTok ਨੂੰ ਬਲਾਕ ਕਰ ਦਿੱਤਾ ਗਿਆ ਹੈ। ਹੁਣ ਗੂਗਲ ਦੇ ਪਲੇ ਸਟੋਰ ਐਪ ਤੋਂ TikTok ਵੀਡੀਓ ਐਪ ਨੂੰ ਡਾਊਨਲੋਡ ਨਹੀਂ ਕੀਤਾ ਜਾ ਸਕਦਾ ਹੈ।
ਮਦਰਾਸ ਹਾਈਕੋਰਟ ਨੇ 3 ਅਪ੍ਰੈਲ ਨੂੰ ਕੇਂਦਰ ਤੋਂ TikTok 'ਤੇ ਬੈਨ ਲਗਾਉਣ ਲਈ ਕਿਹਾ ਸੀ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਸੀ ਕਿ TikTok ਐਪ ਪੋਰਨੋਗ੍ਰਾਫੀ ਨੂੰ ਵਧਾਉਂਦਾ ਹੈ ਅਤੇ ਬੱਚਿਆਂ ਨੂੰ ਜਿਣਸੀ ਹਿੰਸਕ ਬਣਾ ਰਿਹਾ ਹੈ। ਦੱਸ ਦਈਏ ਕਿ TikTok 'ਤੇ ਇਤਰਾਜਯੋਗ ਚੀਜ਼ਾਂ ਪਾਈਆਂ ਜਾਂਦੀਆਂ ਹਨ।
TikTok ਐਪ ਨੂੰ ਬੰਦ ਕਰਨ ਦਾ ਫ਼ੈਸਲਾ ਉਸ ਸਮੇਂ ਲਿਆ ਗਿਆ ਜਦੋਂ ਇੱਕ ਵਿਅਕਤੀ ਨੇ ਇਸ 'ਤੇ ਰੋਕ ਲਗਾਉਣ ਲਈ ਜਨਹਿਤ ਪਟੀਸ਼ਨ ਦਾਇਰ ਕੀਤੀ। IT ਮੰਤਰਾਲੇ ਦੇ ਅਧਿਕਾਰੀ ਮੁਤਾਬਕ, ਕੇਂਦਰ ਨੇ ਹਾਈਕੋਰਟ ਦੇ ਆਦੇਸ਼ ਦਾ ਪਾਲਨ ਕਰਨ ਲਈ 'ਐਪਲ' ਤੇ 'ਗੂਗਲ' ਨੂੰ ਇੱਕ ਪੱਤਰ ਭੇਜਿਆ ਸੀ।
ਭਾਰਤ ਵਿੱਚ TikTok ਐਪ ਹੁਣ ਵੀ ਐਪਲ ਦੇ ਪਲੇਟਫਾਰਮਾਂ 'ਤੇ ਦੇਰ ਰਾਤ ਤੱਕ ਉਪਲਬਧ ਸੀ ਪਰ ਗੂਗਲ ਦੇ ਪਲੇ ਸਟੋਰ 'ਤੇ ਨਹੀਂ। ਗੂਗਲ ਦੇ ਬਿਆਨ ਮੁਤਾਬਕ ਉਹ ਐਪ 'ਤੇ ਟਿੱਪਣੀ ਨਹੀਂ ਕਰਦੇ ਪਰ ਸਥਾਨਕ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਹਾਲਾਂਕਿ ਗੂਗਲ ਦੇ ਇਸ ਕਦਮ 'ਤੇ TikTok ਐਪ ਵਲੋਂ ਕੋਈ ਬਿਆਨ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ TikTok ਐਪ ਸਪੈਸ਼ਲ ਇਫੈਕਟਸ ਨਾਲ ਵੀਡੀਓ ਬਣਾਉਣ ਤੇ ਸ਼ੇਅਰ ਕਰਨ ਲਈ ਵਰਤੀ ਜਾਂਦੀ ਸੀ। ਇਹ ਐਪ ਭਾਰਤ ਵਿੱਚ ਬਹੁਤ ਪਾਪੁਲਰ ਹੋ ਚੁੱਕੀ ਹੈ ਪਰ ਕੁੱਝ ਰਾਜ ਨੇਤਾਵਾਂ ਨੇ ਇਸ ਦੀ ਆਲੋਚਨਾ ਕੀਤੀ ਹੈ। ਫ਼ਰਵਰੀ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਭਾਰਤ ਵਿੱਚ ਹੁਣ ਤੱਕ 240 ਮਿਲਿਅਨ ਲੋਕ ਇਸ ਐਪ ਨੂੰ ਡਾਊਨਲੋਡ ਕਰ ਚੁੱਕਾ ਹੈ।
TIkTok Ban
Conclusion: