ਨਵੀਂ ਦਿੱਲੀ: ਕਰਨਾਟਕ ਵਿੱਚ ਸਿਆਸੀ ਭੁਚਾਲ ਖ਼ਤਮ ਹੋਣ ਤੋਂ ਬਾਅਦ ਰਾਜ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਹੁਣ ਰਾਜਨੀਤੀ ਤੋਂ ਦੁਰ ਰਹਿਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਗਲਤੀ ਨਾਲ ਰਾਜਨੀਤੀ ਵਿੱਚ ਆ ਗਿਆ।
-
HD Kumaraswamy: I'm observing where today's politics is going. It's not for good people, it's about caste infatuation. Don't bring in my family. I'm done. Let me live in peace. I don't have to continue in politics. I did good when I was in power. I want space in people's heart. https://t.co/kbRcqOdXkA
— ANI (@ANI) August 3, 2019 " class="align-text-top noRightClick twitterSection" data="
">HD Kumaraswamy: I'm observing where today's politics is going. It's not for good people, it's about caste infatuation. Don't bring in my family. I'm done. Let me live in peace. I don't have to continue in politics. I did good when I was in power. I want space in people's heart. https://t.co/kbRcqOdXkA
— ANI (@ANI) August 3, 2019HD Kumaraswamy: I'm observing where today's politics is going. It's not for good people, it's about caste infatuation. Don't bring in my family. I'm done. Let me live in peace. I don't have to continue in politics. I did good when I was in power. I want space in people's heart. https://t.co/kbRcqOdXkA
— ANI (@ANI) August 3, 2019
ਕੁਮਾਰਸਵਾਮੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਗਲਤੀ ਨਾਲ ਕਰਨਾਟਕ ਦੇ ਮੁੱਖ ਮੰਤਰੀ ਬਣ ਗਏ ਅਤੇ ਰੱਬ ਦੀ ਮਿਹਰ ਨਾਲ ਮੈਨੂੰ ਦੋ ਵਾਰ ਮੁੱਖ ਮੰਤਰੀ ਬਨਣ ਦਾ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮੈਂ 14 ਮਹਿਨਿਆਂ ਵਿੱਚ ਸੂਬੇ ਦੇ ਵਿਕਾਸ ਦੇ ਲਈ ਵਧੀਆ ਕੰਮ ਕੀਤਾ ਹੈ ਅਤੇ ਮੈਂ ਆਪਣੇ ਕੰਮ ਤੋਂ ਖੁਸ਼ ਹਾਂ।
ਕੁਮਾਰਸਵਾਮੀ ਨੇ ਕਿਹਾ ਕਿ ਮੈਂ ਇਸ ਬਾਰੇ ਵਿਚਾਰ ਕਰ ਰਿਹਾ ਹਾਂ ਕਿ ਅੱਜ ਦੀ ਰਾਜਨੀਤੀ ਕਿੱਥੇ ਜਾ ਰਹੀ ਹੈ, ਇਹ ਚੰਗੇ ਲੋਕਾਂ ਦੇ ਲਈ ਨਹੀਂ ਹੈ, ਜਦਕਿ ਪੂਰੀ ਰਾਜਨੀਤੀ ਜਾਤੀਵਾਦ 'ਤੇ ਟਿਕ ਗਈ ਹੈ, ਹੁਣ ਇਸ ਨੂੰ ਮੇਰੇ ਪਰਿਵਾਰ ਵਿੱਚ ਨਾ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ, "ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿੱਤਾ ਹੈ ਤੇ ਹੁਣ ਮੈਨੂੰ ਸ਼ਾਂਤੀ ਨਾਲ ਰਹਿਣ ਦਿਉ, ਮੈਂ ਰਾਜਨੀਤੀ ਵਿੱਚ ਨਹੀਂ ਰਹਿਣਾ ਚਾਹੁੰਦਾ। ਉਨ੍ਹਾਂ ਨੇ ਕਿਹਾ ਕਿ ਮੈਂ ਸੱਤਾ ਵਿੱਚ ਰਹਿੰਦੇ ਹੋਏ ਵਧੀਆ ਕਮ ਕੀਤਾ ਹੈ ਅਤੇ ਹੁਣ ਮੈਂ ਲੋਕਾਂ ਦੇ ਦਿਲਾਂ ਵਿੱਚ ਸ਼ਾਂਤੀ ਵੇਖਣਾ ਚਾਹੁੰਦਾ ਹਾਂ।"
ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਜੇਡੀਐਸ ਗਠਬੰਧਨ ਦੀ ਸਰਕਾਰ ਡਿੱਗਣ ਤੋਂ ਬਾਅਦ ਕਰਨਾਟਕ ਵਿੱਚ ਬੀਜੇਪੀ ਨੇ ਬਹੁਮਤ ਸਾਬਤ ਕਰ ਦਿੱਤੀ ਸੀ ਜਿਸ ਤੋਂ ਬਾਅਦ ਚੌਥੀ ਵਾਰ ਬੀ.ਐੱਸ.ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ।