ਭੋਪਾਲ: ਦੇਸ਼ ਅਤੇ ਸੂਬੇ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਦੇ ਸੰਕਟ ਵਿਰੁੱਧ ਲੋਕਾਂ ਦੀ ਲੜਾਈ ਜਾਰੀ ਹੈ। ਅਜਿਹੀ ਔਖੀ ਘੜੀ ਵਿੱਚ ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਦੇ ਲਈ 24 ਮਾਰਚ ਨੂੰ ਲੌਕਡਾਊਨ ਕੀਤਾ ਗਿਆ ਸੀ। ਉਸ ਤੋਂ ਬਾਅਦ ਹੀ ਵੱਖ-ਵੱਖ ਸੂਬਿਆਂ ਵਿੱਚ ਫ਼ਸੇ ਹੋਏ ਮਜ਼ਦੂਰਾਂ ਅਤੇ ਹੋਰ ਲੋਕ ਕਿਸੇ ਵੀ ਤਰੀਕੇ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸਨ।
ਹੌਲੀ-ਹੌਲੀ ਸਮਾਂ ਬੀਤਦਾ ਗਿਆ ਅਤੇ ਲੋਕਾਂ ਦੀ ਗਿਣਤੀ ਲਗਾਤਾਰ ਵੱਧਦੀ ਗਈ, ਜਿਸ ਨੂੰ ਦੇਖਦੇ ਹੋਏ ਰੇਲਵਾ ਪ੍ਰਸ਼ਾਸਨ ਨੇ ਸਪੈਸ਼ਲ ਟ੍ਰੇਨਾਂ ਨੂੰ ਚਲਾਉਣ ਦੀ ਆਗਿਆ ਦਿੱਤੀ। ਉਸ ਤੋਂ ਬਾਅਦ ਲਗਾਤਾਰ ਕਈ ਸਪੈਸ਼ਲ ਟ੍ਰੇਨਾਂ ਚਲਾਈਆਂ ਗਈਆਂ, ਜਿਸ ਦੇ ਮਾਧਿਅਨ ਰਾਹੀਂ ਵੱਖ-ਵੱਖ ਸੂਬਿਆਂ ਵਿੱਚ ਫ਼ਸੇ ਲੋਕਾਂ ਨੂੰ ਉਨ੍ਹਾਂ ਦੇ ਸ਼ਹਿਰਾਂ ਤੱਕ ਪਹੁੰਚਾਇਆ ਗਿਆ। ਪਰ ਹਾਲਾਤਾਂ ਦੇ ਵਿਚਕਾਰ ਵੀ ਸਟੇਸ਼ਨ ਉੱਤੇ ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਰੇਲਵੇ ਪ੍ਰਸ਼ਾਸਨ ਦੀ ਅਹਿਮ ਭੂਮਿਕਾ ਰਹਿੰਦੀ ਹੈ।
ਭੋਪਾਲ ਦੇ ਹਬੀਬਗੰਜ ਰੇਲਵੇ ਸਟੇਸ਼ਨ ਉੱਤੇ ਵੀ ਲੋਕਾਂ ਨੂੰ ਸੰਕਰਮਣ ਤੋਂ ਬਚਾਉਣ ਦੇ ਲਈ ਬਿਹਤਰ ਵਿਵਸਥਾਵਾਂ ਕੀਤੀਆਂ ਗਈਆਂ ਸਨ, ਜਿਸ ਨੂੰ ਲੈ ਕੇ ਕੇਂਦਰੀ ਵਿੱਤ ਮੰਤਰੀ ਨੇ ਵੀ ਟਵੀਟ ਕਰਦੇ ਹੋਏ ਤਾਰੀਫ਼ੀ ਕੀਤੀ ਹੈ।
ਕੇਂਦਰੀ ਰੇਲ ਮੰਤਰੀ ਵੱਲੋਂ ਇੱਕ ਵੀਡੀਓ ਟਵੀਟਰ ਉੱਤੇ ਸਾਂਝੀ ਕੀਤੀ ਗਈ ਹੈ। ਇਸ ਉੱਤੇ ਰੇਲਵੇ ਮੰਤਰੀ ਨੇ ਲਿਖਿਆ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨਾਲ ਭੋਪਾਲ ਦਾ ਰਹਿਰੀ ਗੰਜ ਰੇਲਵੇ ਸਟੇਸ਼ਨ ਬਿਹਤਰ ਤਰੀਕੇ ਨਾਲ ਲੜ ਰਿਹਾ ਹੈ।
ਦੱਸ ਦਈਏ ਕਿ ਹਬੀਬਗੰਜ ਰੇਲਵੇ ਸਟੇਸ਼ਨ ਤੋਂ ਸ਼ਾਨ-ਏ-ਭੋਪਾਲ ਐਕਸਪ੍ਰੈੱਸ ਅਤੇ ਜਨ ਸ਼ਤਾਬਦੀ ਐਕਸਪ੍ਰੈੱਸ ਨੂੰ ਚਲਾਇਆ ਜਾ ਰਿਹਾ ਹੈ। ਇਹ ਦੋਵੇਂ ਟ੍ਰੇਨਾਂ ਭੋਪਾਲ ਰੇਲ ਮੰਡਲ ਦੀਆਂ ਹਨ, ਜੋ ਹਬੀਬਗੰਜ ਸਟੇਸ਼ਨ ਤੋਂ ਚੱਲਦੀਆਂ ਹਨ। ਇਸ ਲਈ ਸਟੇਸ਼ਨ ਉੱਤੇ ਕੋਰੋਨਾ ਸੰਕਰਮਣ ਨਾਲ ਯਾਤਰੀਆਂ ਨੂੰ ਬਚਾਉਣ ਦੇ ਲਈ ਸਖ਼ਤ ਵਿਵਸਥਾ ਕੀਤੀ ਗਈ ਹੈ।
ਦੋਵੇਂ ਪਾਸਿਆਂ ਦੇ ਆਉਣ ਵਾਲੇ ਰਸਤੇ ਨੂੰ ਕੰਟਰੋਲ ਵਿੱਚ ਕੀਤਾ ਗਿਆ ਹੈ। ਹਰ ਯਾਤਰੀ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਹੈ। ਗੇਟ ਉੱਤੇ ਉਸ ਦਾ ਨਾਂਅ, ਪਤਾ ਅਤੇ ਮੋਬਾਈਲ ਨੰਬਰ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਦੇ ਹੱਥਾਂ ਨੂੰ ਸੈਨਿਟਾਈਜ਼ ਕਰਨ ਦਾ ਵੀ ਕੰਮ ਹੋ ਰਿਹਾ ਹੈ। ਟ੍ਰੇਨ ਨੂੰ ਸੈਨੀਟਾਈਜ਼ ਕਰਨ ਵਾਲੇ ਕਰਮਾਚਰੀਆਂ ਦੀ ਵੱਖ-ਵੱਖ ਪੱਧਰ ਉੱਤੇ ਡਿਊਟੀਆਂ ਲਾਈਆਂ ਗਈਆਂ ਹਨ।
ਆਟੋਮੈਟਿਕ ਟਿਕਟ ਜਾਂਚ ਦੀ ਵਿਵਸਥਾ ਇਥੇ ਚਾਲੂ ਕਰ ਦਿੱਤੀ ਹੈ ਯਾਤਰੀ ਕੈਮਰੇ ਦੇ ਸਾਹਮਣੇ ਟਿਕਟ ਖ਼ਰੀਦਦੇ ਹਨ। ਉਸ ਦੀ ਜਾਣਕਾਰੀ ਸਕਰੀਨ ਉੱਤੇ ਖ਼ਦ ਹੀ ਆ ਜਾਂਦੀ ਹੈ। ਟ੍ਰੇਨ ਦੇ ਨਾਲ ਚੱਲਣ ਵਾਲੇ ਰੇਲ-ਕਰਮੀਆਂ ਨੂੰ ਪੀ.ਪੀ.ਈ ਕਿੱਟਾਂ ਦਿੱਤੀਆਂ ਗਈਆਂ ਹਨ।
ਹਬੀਬਗੰਜ ਸਟੇਸ਼ਨ ਖੇਤਰ ਵਿੱਚ ਸਾਫ਼-ਸਫ਼ਾਈ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਸਟੇਸ਼ਨ ਨੂੰ ਸਫ਼ਾਈ ਕਰਮੀਆਂ ਵੱਲੋਂ ਹਰ 1 ਘੰਟੇ ਵਿੱਚ ਸਾਫ਼ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਲੋਕਾਂ ਦੀ ਸੁਰੱਖਿਆ ਲਈ ਇੱਥੇ 300 ਤੋਂ ਜ਼ਿਆਦਾ ਸੀਸੀਟੀਵੀ ਕੈਮਰੇ ਲਾਏ ਗਏ ਹਨ।
ਇਸ ਤੋਂ ਇਲਾਵਾ ਹਬੀਬਗੰਜ ਸਟੇਸ਼ਨ ਉੱਤੇ ਆਉਣ ਵਾਲੀਆਂ ਹਰ ਗੱਡੀਆਂ ਦਾ ਵੀ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ। ਸਟੇਸ਼ਨ ਤੋਂ ਜਾਣ ਵਾਲੇ ਯਾਤਰੀ ਜਾਂ ਫ਼ਿਰ ਟ੍ਰੇਨ ਤੋਂ ਉਤਰਣ ਵਾਲੇ ਯਾਤਰੀਆਂ ਦੀ ਇੱਥੇ ਥਰਮਲ ਸਕਰੀਨਿੰਗ ਜਾਂਚ ਕੀਤੀ ਜਾ ਰਹੀ ਹੈ। ਥਾਂ-ਥਾਂ ਉੱਤੇ ਸੈਨੀਟਾਇਜ਼ਰ ਦੀ ਵਿਵਸਥਾ ਕੀਤੀ ਗਈ ਹੈ ਤਾਂ ਕਿ ਲੋਕ ਆਪਣੇ-ਆਪ ਨੂੰ ਸੰਕਰਮਣ ਤੋਂ ਬਚਾ ਸਕਣ।
ਕੇਂਦਰੀ ਰੇਲ ਮੰਤਰੀ ਵੱਲੋਂ ਹਬੀਬਗੰਜ ਸਟੇਸ਼ਨ ਦੀ ਤਾਰੀਫ਼ ਕੀਤੇ ਜਾਣ ਤੋਂ ਬਾਅਦ ਭੋਪਾਲ ਰੇਲ ਮੰਡਲ ਨੇ ਖ਼ੁਸ਼ੀ ਵਿਅਕਤ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਮਾਣ ਦਾ ਵਿਸ਼ਾ ਹੈ ਕਿ ਭੋਪਾਨ ਦੇ ਰੇਲਵੇ ਸਟੇਸ਼ਨ ਦੀ ਕੇਂਦਰੀ ਰੇਲ ਮੰਤਰੀ ਵੱਲੋਂ ਸ਼ਲਾਘਾ ਕੀਤੀ ਗਈ। ਇਸ ਨਾਲ ਰੇਲਵੇ ਮੰਡਲ ਨੂੰ ਹੋਰ ਬਿਹਤਰ ਕੰਮ ਕਰਨ ਦਾ ਮਨੋਬਲ ਮਿਲਿਆ ਹੈ।