ETV Bharat / bharat

ਪੂਰਵੀ ਲਦਾਖ਼ ਵਿੱਚ ਸੈਨਿਕਾਂ ਦੇ ਪਿੱਛੇ ਹਟਣ ਦੀ ਕਾਰਵਾਈ ਗੁੰਝਲਦਾਰ: ਭਾਰਤੀ ਫ਼ੌਜ - eastern Ladakh

ਕਮਾਂਡਰਾਂ ਦੇ ਵਿੱਚ ਚੌਥੇ ਦੌਰ ਦੀ ਗੋਈ ਗੱਲਬਾਤ ਅਸਲ ਕੰਟਰੋਲ ਰੇਖਾ (ਐਲਏਸੀ) ਉੱਤੇ ਭਾਰਤੀ ਰੇਖਾ ਦੇ ਅੰਦਰ ਚੁਸ਼ੂਲ ਵਿੱਚ ਇੱਕ ਨਿਰਧਾਰਿਤ ਬੈਠਕ ਮੰਗਲਵਾਰ ਦਿਨ ਵਿੱਚ ਕਰੀਬ 11 ਵਜੇ ਸ਼ੁਰੂ ਹੋਈ ਤੇ ਬੁੱਧਵਾਰ ਸਵੇਰੇ 2 ਵਜੇ ਤੱਕ ਚੱਲੀ।ਬੈਠਕ ਵਿੱਚ ਸੈਨਿਕਾਂ ਦੀ ਵਾਪਸੀ ਦੀ ਕਾਰਵਾਈ ਨੂੰ ਲੈ ਕੇ ਚਰਚਾ ਕੀਤੀ ਗਈ।ਅੱਗੇ ਪੜ੍ਹੋ....

ਪੂਰਵੀ ਲਦਾਖ਼ ਵਿੱਚ ਸੈਨਿਕਾਂ ਦੇ ਪਿੱਛੇ ਹਟਣ ਦੀ ਕਾਰਵਾਈ ਗੁੰਝਲਦਾਰ- ਭਾਰਤੀ ਫ਼ੌਜ

author img

By

Published : Jul 16, 2020, 6:22 PM IST

ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫ਼ੌਜਾਂ ਵਿਚਾਲੇ ਚੌਥੇ ਗੇੜ ਦੀ ਗੱਲਬਾਤ ਤੋਂ ਬਾਅਦ ਭਾਰਤੀ ਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ ਪੂਰਵੀ ਲੱਦਾਖ ਵਿੱਚ ਸੈਨਿਕਾਂ ਦੇ ਪੂਰੀ ਤਰ੍ਹਾਂ ਨਾਲ ਪਿੱਛੇ ਹਟਣ ਦੀ ਕਾਰਵਾਈ ਗੁੰਝਲਦਾਰ ਹੈ ਤੇ ਇਸ ਦੇ ਲਈ ਲਗਾਤਾਰ ਚਾਰਜੋਈ ਕਰਨ ਦੀ ਜ਼ਰੂਰਤ ਹੈ। ਫ਼ੌਜ ਨੇ ਕਿਹਾ ਕਿ ਭਾਰਤ ਤੇ ਚੀਨ ਸੈਨਾ ਦੇ ਸੀਨੀਅਰ ਕਮਾਂਡਰ ਨੇ ਪੂਰਵੀ ਲਦਾਖ ਵਿੱਚ ਪਿੱਛੇ ਹਟਣ ਦੇ ਪਹਿਲੇ ਪੜਾਅ ਦੇ ਅਮਲ ਦੀ ਪ੍ਰਗਤੀ ਦੀ ਸਮੀਖਿਆ ਕੀਤਾ ਤੇ ਖੇਤਰ ਤੋਂ ਫ਼ੌਜਾਂ ਦੀ ਪੂਰੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਚੁੱਕੇ ਜਾਣ ਵਾਲੇ ਅਗਲੇ ਕਦਮਾਂ ਉੱਤੇ ਵਿਚਾਰ ਵਟਾਂਦਰਾ ਕੀਤਾ।

ਕਮਾਂਡਰਾਂ ਦੇ ਵਿਚਕਾਰ ਚੌਥੇ ਗੇੜ ਦੀ ਹੋਈ ਗੱਲਬਾਤ ਅਸਲ ਕੰਟਰੋਲ ਰੇਖਾ(ਐਲਏਸੀ) ਉੱਤੇ ਭਾਰਤੀ ਰੇਖਾ ਦੇ ਅੰਦਰ ਚੁਸ਼ੂਲ ਵਿੱਚ ਇੱਕ ਨਿਰਧਾਰਿਤ ਬੈਠਕ ਮੰਗਲਵਾਰ ਦਿਨ ਵਿੱਚ ਕਰੀਬ 11ਵਜੇ ਸ਼ੁਰੂ ਹੋਈ ਤੇ ਬੁੱਧਵਾਰ ਸਵੇਰੇ 2 ਵਜੇ ਤੱਕ ਚੱਲੀ। ਬੈਠਕ ਵਿੱਚ ਸੈਨਿਕਾਂ ਦੀ ਵਾਪਸੀ ਦੀ ਕਾਰਵਾਈ ਨੂੰ ਲੈ ਕੇ ਚਰਚਾ ਕੀਤੀ ਗਈ।

ਭਾਰਤੀ ਫ਼ੌਜ ਨੇ ਇੱਕ ਬਿਆਨ ਵਿੱਚ ਕਿਹਾ ਸੀਨੀਅਰ ਕਮਾਂਡਰਾਂ ਨੇ ਪੂਰਵੀ ਲਦਾਖ ਵਿੱਚ ਪਿੱਛੇ ਹਟਣ ਦੇ ਪਹਿਲੇ ਪੜਾਅ ਦੀ ਕਾਰਵਾਈ ਦਾ ਜਾਇਜ਼ਾ ਲਿਆ ਤੇ ਖੇਤਰ ਵਿੱਚੋਂ ਫ਼ੌਜਾਂ ਦੇ ਮੁਕੰਮਲ ਵਾਪਸੀ ਨੂੰ ਯਕੀਨੀ ਬਣਾਉਣ ਲਈ ਮੁਢਲੇ ਤਰੀਕਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ।

ਬਿਆਨ ਵਿੱਚ ਕਿਹਾ ਗਿਆ ਕਿ ਦੋਵੇਂ ਪੱਖ ਪੂਰੀ ਤਰ੍ਹਾਂ ਨਾਲ ਪਿੱਛੇ ਹਟਣ ਦੇ ਉਦੇਸ਼ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਕਾਰਵਾਈ ਗੂੰਝਲਦਾਰ ਹੈ ਤੇ ਇਸ ਲਈ ਲਗਾਤਾਰ ਯਤਨ ਕਰਦੇ ਰਹਿਣ ਦੀ ਲੋੜ ਹੈ ਤੇ ਉਹ ਤੈਅ ਕੂਟਨੀਤਿਕ ਤੇ ਫ਼ੌਜ ਪੱਧਰ ਦੀ ਗੱਲਬਾਤ ਨਾਲ ਇਸ ਨੂੰ ਅੱਗੇ ਵਧਾਉਣ ਦੀ ਕੋਸਿ਼ਸ਼ ਕਰ ਰਹੇ ਹਨ।

ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਲੇਹ ਵਿਖੇ 14 ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਕਰ ਰਹੇ ਸਨ, ਜਦਕਿ ਚੀਨੀ ਪੱਖ ਦੀ ਅਗਵਾਈ ਦੱਖਣੀ ਸ਼ਿੰਜਿਆਂਗ ਮਿਲਟਰੀ ਜ਼ੋਨ ਦੇ ਕਮਾਂਡਰ ਮੇਜਰ ਜਨਰਲ ਲੀਓ ਲਿਨ ਕਰ ਰਹੇ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.