ETV Bharat / bharat

ਸਮਾਜ ਦੇ ਦੁਰਕਾਰੇ ਹੱਥਾਂ ਦੀ "ਬੇਥਾਨੀ ਬੁਨਾਵਟ"

ਇਹ ਗੱਲ ਸੰਨ 1960 ਦੀ ਹੈ। ਇਸ ਵਰ੍ਹੇ ਸਾਂਈ ਮਿਸ਼ਨ ਆਰਮੀ ਨਾਂ ਦੀ ਇੱਕ ਸੰਸਥਾ ਨੇ ਆਂਧਰਾ ਪ੍ਰਦੇਸ਼ ਦੇ ਗੁੰਟੁਰ ਜ਼ਿਲ੍ਹੇ ਦੇ ਬਾਪਟਲਾ ਦੇ ਕੋਹੜ ਰੋਗੀਆਂ ਦਾ ਮੁਫਤ ਇਲਾਜ਼ ਕਰਨ ਦੀ ਸਹੂਲਤ ਉਪਲਭਦ ਕਰਵਾਈ ਸੀ । ਜਿੱਥੋਂ ਤੱਕ ਕਿ ਸ਼ੁਰੂ ਵਿੱਚ ਇੱਥੇ ਰਹਿਣ ਵਾਲੇ ਕੋਹੜ ਰੋਗੀਆਂ ਦੇ ਬੱਚੇ ਵੀ ਭੀਖ ਮੰਗਣ ਲੱਗੇ, ਪਰ ਉਨ੍ਹਾਂ ਦੀ ਜ਼ਿੰਦਗੀ 'ਚ ਤਬਦੀਲੀ ਲਿਆਉਣ ਦੇ ਮਕਸਦ ਨਾਲ ਬੇਥਾਨੀ ਕਲੋਨੀ ਭਿਖਾਰੀ ਸੰਘ ਨੇ ਇੱਥੋਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਬੁਣਾਈ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।

The "Bethany texture" of society's disgusting hands, a story of guntur's Leprosy victims
ਸਮਾਜ ਦੇ ਦੁਰਕਾਰੇ ਹੱਥਾਂ ਦੀ "ਬੇਥਾਨੀ ਬੁਨਾਵਟ"
author img

By

Published : Sep 7, 2020, 10:07 AM IST

ਗੁੰਟੁਰ: ਕੋਹੜ ਰੋਗ ਦੇ ਰੋਗੀਆਂ ਤੋਂ ਸਮਾਜ ਅਕਸਰ ਹੀ ਦੂਰੀ ਬਣਾ ਕੇ ਰੱਖਦਾ ਹੈ। ਇਨ੍ਹਾਂ ਲੋਕਾਂ ਵਿੱਚਲੀ ਕਾਬਲੀਅਤ ਵੀ ਇਸੇ ਦੁਰਕਾਰੇਪਣ ਕਾਰਨ ਦੱਬ ਕੇ ਰਹਿ ਜਾਂਦੀ ਹੈ। ਕੋਹੜ ਰੋਗ ਦੇ ਰੋਗੀਆਂ ਨੂੰ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਬੜੀਆਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਵੀ ਅੱਜ ਅਜਿਹੇ ਲੋਕਾਂ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਇਸ ਨਾਮੁਰਾਦ ਬਿਮਾਰੀ ਦੇ ਬਾਵਜੂਦ ਹਾਰ ਨਹੀਂ ਮੰਨੀ।

ਗੱਲ ਕੋਈ ਪੁਰਾਣੀ ਨਹੀਂ ਹੈ! ਜਦੋਂ ਇਨ੍ਹਾਂ ਲੋਕਾਂ ਦੇ ਹੱਥਾਂ ਨੂੰ ਛੁਹਣ ਦਾ ਕੋਈ ਹੌਸਲਾ ਨਹੀਂ ਕਰਦਾ ਸੀ। ਇਹ ਹੱਥ ਸਿਰਫ ਭੀਖ ਹੀ ਮੰਗ ਸਕਦੇ ਸੀ ਪਰ ਅੱਜ ਇਨ੍ਹਾਂ ਹੱਥਾਂ ਦਾ ਬਣਿਆ ਸਮਾਨ ਕਈ ਦੇਸ਼ਾਂ ਵਿੱਚ ਬਰਾਮਦ ਕੀਤਾ ਜਾਂਦਾ ਹੈ।

ਇਹ ਗੱਲ ਸੰਨ 1960 ਕੁ ਦੀ ਹੈ। ਇਸ ਵਰ੍ਹੇ ਸਾਂਈ ਮਿਸ਼ਨ ਆਰਮੀ ਨਾਂਅ ਦੀ ਇੱਕ ਸੰਸਥਾ ਨੇ ਆਂਧਰਾ ਪ੍ਰਦੇਸ਼ ਦੇ ਗੁੰਟੁਰ ਜ਼ਿਲ੍ਹੇ ਦੇ ਬਾਪਟਲਾ ਦੇ ਕੋਹੜ ਰੋਗੀਆਂ ਦਾ ਮੁਫਤ ਇਲਾਜ਼ ਕਰਨ ਦੀ ਸਹੂਲਤ ਉਪਲਭਦ ਕਰਵਾਈ ਸੀ।

ਸਮਾਜ ਦੇ ਦੁਰਕਾਰੇ ਹੱਥਾਂ ਦੀ "ਬੇਥਾਨੀ ਬੁਨਾਵਟ"

ਇੱਥੇ ਇਲਾਜ ਕਰਵਾਉਣ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੋਹੜ ਰੋਗੀ ਆਉਂਦੇ ਸਨ। ਇੱਥੇ ਆਉਣ ਵਾਲੇ ਇੱਕ ਹਜ਼ਾਰ ਤੋਂ ਵੱਧ ਕੋਹੜ ਰੋਗੀਆਂ ਨੇ ਇੱਥੇ ਹੀ ਰਹਿਣ ਦਾ ਫੈਸਲਾ ਲਿਆ ਅਤੇ ਸਭ ਨੇ ਜ਼ਿੰਦਾ ਰਹਿਣ ਲਈ ਭੀਖ ਮੰਗਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਰੋਗੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਵੇਖਦੇ ਹੋਏ ਸਰਕਾਰ ਨੇ 1985 'ਚ ਇਨ੍ਹਾਂ ਦੇ ਲਈ ਘਰ ਬਣਵਾਏ। ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਨੂੰ ਬੇਥਾਨੀ ਕਲੋਨੀ ਕਿਹਾ ਜਾਂਦਾ ਹੈ। ਜਿੱਥੋਂ ਤੱਕ ਕਿ ਸ਼ੁਰੂ ਵਿੱਚ ਇੱਥੇ ਰਹਿਣ ਵਾਲੇ ਕੋਹੜ ਰੋਗੀਆਂ ਦੇ ਬੱਚੇ ਵੀ ਭੀਖ ਮੰਗਣ ਲੱਗੇ, ਪਰ ਉਨ੍ਹਾਂ ਦੀ ਜ਼ਿੰਦਗੀ 'ਚ ਤਬਦੀਲੀ ਲਿਆਉਣ ਦੇ ਮਕਸਦ ਨਾਲ ਬੇਥਾਨੀ ਕਲੋਨੀ ਭਿਖਾਰੀ ਸੰਘ ਨੇ ਇੱਥੋਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਬੁਣਾਈ ਦੀ ਸਿਖਲਾਈ ਦੇਣੀ ਸ਼ੁਰੂ ਕੀਤੀ।

ਇਨ੍ਹਾਂ ਉਦਮੀਆਂ ਵਿੱਚੋਂ ਇੱਕ ਮੀਰਾਵਲੀ ਨੇ ਦੱਸਿਆ ਕਿ ਇੱਥੇ ਬਾਈਨਅੱਮਾ ਨਾਂ ਦੀ ਔਰਤ ਨੇ ਜਦੋਂ ਉਨ੍ਹਾਂ ਨੂੰ ਵੇਖਿਆਂ ਤਾਂ ਉਸ ਵੇਲੇ ਕਰੀਬ 200 ਕੋਹੜ ਰੋਗੀ ਸੀ। ਬਾਈਨਅੱਮਾ ਨੇ ਆਪਣੇ ਬੱਚਿਆਂ ਨੂੰ ਪੜ੍ਹਾੳੇੁਣ ਵਿੱਚ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਮਹਿਸੂਸ ਕੀਤਾ। ਉਨ੍ਹਾਂ ਇੱਕ ਮੁੜ ਵਸੇਬਾ ਕੇਂਦਰ ਉਪਲੱਭਦ ਕਰਕੇ, ਉਸ ਵਿੱਚ ਤਕਰੀਬਨ 100-150 ਮੈਂਬਰਾਂ ਨੂੰ ਬਿਸਤਰੇ ਦੇ ਗੱਦੇ ਬਣਾਉਣ ਦਾ ਸਮਾਨ ਮੁਹੱਈਆਂ ਕਰਵਾਇਆ। ਫਿਲਹਾਲ 15 ਦਰਜ਼ੀ ਕੰਮ ਕਰ ਰਹੇ ਹਨ। ਸਾਡੇ ਲੋਕਾਂ ਵਿੱਚੋਂ ਬੁਹਤੇ ਹੁਣ ਰਿਟਾਇਰ ਹੋ ਚੁੱਕੇ ਹਨ ਜਾਂ ਹੁਣ ਸਾਡੇ ਬੱਚਿਆਂ ਨੇ ਕੰਮ ਸੰਭਾਲ ਲਿਆ ਹੈ। ਉਨ੍ਹਾਂ ਨੇ ਬੈਗ, ਕੰਬਲ ਅਤੇ ਰਸੋਈ ਲਿਨਨ ਦੀ ਬੁਣਾਈ ਦਾ ਕੰਮ ਸ਼ੁਰੂ ਕੀਤਾ। ਕੁਝ ਵਰ੍ਹਿਆਂ 'ਚ ਹਸਤ ਕਲਾ ਦੀ ਦੁਨੀਆ ਭਰ ਵਿੱਚ ਪ੍ਰਸ਼ੰਸਾ ਹੋਣ ਲੱਗੀ।

ਕੁਝ ਔਰਤਾਂ ਕੋਹੜ ਰੋਗ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਸਨ ਅਤੇ ਲੰਮੇ ਸਮੇਂ ਤੱਕ ਕੰਮ ਨਹੀਂ ਕਰ ਸਕਦੀਆਂ ਸੀ ਪਰ ਕੋਹੜ ਪ੍ਰਭਾਤਿ ਕਾਲੋਨੀ ਦੇ ਮੂਲ ਮੈਂਬਰਾਂ ਦੀਆਂ ਧੀਆਂ ਅਤੇ ਨੂੰਹਾਂ ਨੇ ਜਦੋਂ ਇੱਕ ਵਾਰ ਸਿਲਾਈ ਸ਼ੁਰੂ ਕੀਤੀ ਤਾਂ ਉਤਪਾਦਨ ਇੱਕ ਦਮ ਵੱਧ ਗਿਆ। ਬੁਣਾਈ ਦੀ ਇਕਾਈ ਜੋ ਬਹੁਤ ਛੋਟੇ ਪੱਧਰ ਤੋਂ ਸ਼ੁਰੂ ਹੋਈ ਸੀ ਪਰ ਹੁਣ ਕਲੋਨੀ ਦੇ ਲੋਕਾਂ ਲਈ ਆਮਦਨ ਦਾ ਜ਼ਰੀਆ ਬਣ ਗਈ ਹੈ।

ਬੇਥਾਨੀ ਔਰਤਾਂ ਰੰਗੀਨ ਗੱਦੇ ਅਤੇ ਹੋਰ ਦਿਲਖਿੱਚ ਸਮਾਨ ਦੀ ਬੁਣਾਈ ਦੀਆਂ ਮਾਹਿਰ ਹਨ। ਰਵਾਇਤੀ ਨਵਾਰ ਕਰਬਾ ਦੀ ਵਰਤੋਂ ਕਰਕੇ ਲਿਸ਼ਕਨੇ ਰੰਗ ਦੇ ਸੂਤੀ ਧਾਰੀਆਂ ਨੂੰ ਬੁਣਦੀਆਂ ਹਨ। ਉਸ ਮਗਰੋਂ ਉਨ੍ਹਾਂ ਤੋਂ ਬੈਗ ਦੀ ਸਿਲਾਈ ਕੀਤੀ ਜਾਂਦੀ ਹੈ। ਉਹ ਕੰਬਲ ਤੇ ਚਾਦਰਾਂ ਬਣਾਉਣ 'ਚ ਬਹੁਤ ਨਿਪੁੰਨ ਅਤੇ ਤੇਜ਼ ਹਨ।

ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ

ਇਵਾਨਜਲਨਿ ਸੁਨੀਤਾ ਸਮੇਤ ਇੱਥੇ ਕੰਮ ਕਰਦੀਆਂ ਬਾਕੀ ਔਰਤਾਂ ਦਾ ਕਹਿਣਾ ਹੈ ਕਿ ਅਸੀਂ ਇੱਥੇ ਸਿਲਾਈ ਤੋਂ ਲੈ ਕੇ ਉਨ੍ਹਾਂ ਦੀ ਗੁਣਵਤਾ ਦੀ ਪਰਖ ਕਰਨ ਤੱਕ, ਸਭ ਕਰਦੇ ਹਾਂ। ਹਰ ਮੈਂਬਰ ਪ੍ਰਤੀ ਦਿਨ 10 ਬੈਗ ਤੱਕ ਦੀ ਸਿਲਾਈ ਕਰਦਾ ਹੈ ਅਤੇ ਉਸ ਦੇ ਲਈ ਉਸ ਨੂੰ 200 ਰੁਪਏ ਤੱਕ ਮਿਲਦੇ ਹਨ। ਸਰਕਾਰ ਤੋਂ ਸਾਨੂੰ ਕੋਈ ਮਦਦ ਨਹੀਂ ਮਿਲੀ। ਅਸੀਂ ਅਪੀਲ ਕਰਦੇ ਹਾਂ ਕਿ ਸਰਕਾਰ ਕੱਚੇ ਧਾਗੇ 'ਤੇ ਸਬਸਿਡੀ ਦੇ ਕੇ ਸਾਡੀ ਮਦਦ ਕਰੇ। ਵਿਦੇਸ਼ ਵਿੱਚ ਆਪਣੇ ਬੈਗਾਂ ਨੂੰ ਬਰਾਮਦ ਹੁੰਦੇ ਹੋਏ ਵੇਖ ਅਸੀਂ ਬਹੁਤ ਖੁਸ਼ ਹੁੰਦੇ ਹਾਂ।

ਵਿਦੇਸ਼ਾਂ 'ਚ ਹੈ ਇਨ੍ਹਾਂ ਦੇ ਬਣਏ ਸਮਾਨ ਦੀ ਮੰਗ

ਇਨ੍ਹਾਂ ਹੱਥਾਂ ਨਾਲ ਬਣਾਏ ਉਤਪਾਦਾਂ ਨੂੰ ਮਸ਼ਹੂਰ ਕੰਪਨੀਆਂ ਖਰੀਦੀਆਂ ਹਨ। ਜੋ ਉਨ੍ਹਾਂ ਨੂੰ ਬਾਹਰਲ ਦੇ ਦੇਸ਼ਾਂ ਵਿੱਚ ਵੇਚਦੀਆਂ ਹਨ। ਇਹ ਦਸਤਕਾਰੀ ਅਮਰੀਕਾ, ਆਸਟ੍ਰੇਲੀਆ ਅਤੇ ਜਪਾਨ ਨੂੰ ਭੇਜੀ ਜਾ ਰਹੀ ਹੈ। ਆਤਮ ਨਿਰਭਰਤਾ ਨੇ ਔਰਤਾਂ ਦੇ ਸੈਵ-ਵਿਸ਼ਵਾਸ਼ ਨੂੰ ਵਧਾਇਆ ਹੈ ਪਰ ਸਰਕਾਰ ਦੀ ਤਰਫੋਂ ਉਨ੍ਹਾਂ ਨੂੰ ਹਾਲੇ ਤੱਕ ਕੋਈ ਵੀ ਮਦਦ ਨਹੀਂ ਮਿਲੀ ਹੈ। ਉਨ੍ਹਾਂ ਅਪੀਲ ਕੀਤੀ ਐ ਕਿ ਸਰਕਾਰ ਘੱਟੋਂ ਘੱਟ ਉਨ੍ਹਾਂ ਨੂੰ ਹੈਲਥ ਕਾਰਡ ਮੁਹਈਆ ਕਰਵਾ ਦੇਵੇ।

ਇਨ੍ਹਾਂ ਔਰਤਾਂ ਬੁਣਕਰਾਂ ਦੇ ਪਤੀ ਦਿਹਾੜੀਦਾਰ ਮਜ਼ਦੂਰ ਦੇ ਰੂਪ 'ਚ ਕੰਮ ਕਰਦੇ ਹਨ। ਉਨ੍ਹਾਂ ਦੀ ਆਮਦਨੀ ਬਹੁਤ ਹੀ ਘੱਟ ਹੈ। ਦੋਵਾਂ ਦੀ ਆਮਦਨ ਨਾਲ ਪਰਿਵਾਰ ਦੀ ਜ਼ਿੰਦਗੀ ਦੀ ਕਿਸ਼ਤੀ ਰੋਹੜਣ 'ਚ ਮਦਦ ਮਿਲਦੀ ਹੈ।

ਕਿਸੇ ਵੇਲੇ ਸਮਾਜ ਵੱਲੋਂ ਦੁਰਕਾਰੇ ਲੋਕਾਂ ਦੇ ਵੱਲੋਂ ਸਮਾਜ 'ਚ ਇੱਕ ਸਤਕਾਰਯੋਗ ਜ਼ਿੰਦਗੀ ਜਿਉਣ ਦੇ ਲਈ ਆਪਣੇ ਕਰਮਾਂ ਨੂੰ ਚਣੌਤੀ ਦੇਣ ਦੀ ਇਹ ਕਹਾਣੀ ਬਹੁਤੇ ਲੋਕਾਂ ਲਈ ਪ੍ਰੇਰਣਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.