ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਨਗਰੋਟਾ 'ਚ ਵੀਰਵਾਰ ਨੂੰ ਸੁਰੱਖਿਆ ਬਲ ਅਤੇ ਅੱਤਵਾਦੀਆਂ ਵਿਚਕਾਰ ਹੋਏ ਐਨਕਾਊਂਟਰ ਨੂੰ ਲੈ ਕੇ ਭਾਰਤ ਨੇ ਸਖ਼ਤ ਰੁਖ ਇਖਤਿਆਰ ਕੀਤਾ ਹੈ। ਮੁਠਭੇੜ 'ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਸੁਤਰਾਂ ਅਨੁਸਾਰ ਅੱਤਵਾਦੀ ਮਸੂਦ ਅਜਹਰ ਦਾ ਭਰਾ ਪਾਕਿਸਤਾਨ 'ਚ ਬੈਠ ਇਨ੍ਹਾਂ ਅੱਤਵਾਦੀਆਂ ਨੂੰ ਹੈਂਡਲ ਕਰ ਰਿਹਾ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਖੂਫੀਆ ਏਜੰਸੀ ਆਈਐਸਆਈ ਨੇ ਜੈਸ਼-ਏ-ਮੁਹੰਮਦ ਨੂੰ ਪੁਲਵਾਮਾ ਜਿਹਾ ਅੱਤਵਾਦੀ ਹਮਲਾ ਕਰਨ ਦਾ ਕੰਮ ਵੀ ਸੋਂਪਿਆਂ ਸੀ। ਜਿਸ ਲਈ 4 ਅੱਤਵਾਦੀਆਂ ਨੂੰ 18/19 ਨਵੰਬਰ ਨੂੰ ਸਾਂਬਾ ਸੈਕਟਰ ਤੋਂ ਭਾਰਤ 'ਚ ਘੁਸਪੈਠ ਕਰਵਈ ਗਈ ਸੀ, ਪਰ ਸੁਰੱਖਿਆ ਬਲਾਂ ਨੇ ਜੰਮੂ ਸੈਕਟਰ ਦੇ ਨਗਰੋਟਾ ਨੇੜੇ ਉਨ੍ਹਾਂ ਨੂੰ ਢੇਰ ਕਰ ਦਿੱਤਾ।
ਸਰਕਾਰੀ ਸੁਤਰਾਂ ਦਾ ਕਹਿਣਾ ਹੈ ਕਿ ਪੁਲਵਾਮਾ ਜਿਹੇ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਆਈਐਸਆਈ ਵੱਲੋਂ ਮੌਲਾਨਾ ਮਸੂਦ ਅਜਹਰ ਦੇ ਪ੍ਰਧਾਨਗੀ ਵਾਲੇ ਜੈਸ਼-ਏ-ਮੁਹੰਮਦ ਨੂੰ ਕੰਮ ਦਿੱਤਾ ਗਿਆ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਹਾਵਲਪੁਰ 'ਚ ਜੈਸ਼ ਹੈੱਡਕੁਆਟਰ ਦੇ ਦਫ਼ਤਰ 'ਚ ਮੀਟਿੰਗ ਕੀਤੀ ਗਈ ਸੀ। ਜਿਸ 'ਚ ਆਈਐਸਆਈ ਅਧਿਕਾਰੀਆਂ ਦੇ ਨਾਲ ਮੌਲਾਨਾ ਅਬੁ ਜੁੰਦਾਲ ਅਤੇ ਸੁਫਤੀ ਤੌਸੀਫ ਸ਼ਾਮਲ ਸਨ।