ETV Bharat / bharat

ਪੀਓਕੇ 'ਚ ਲਾਂਚ ਪੈਡ ਅੱਤਵਾਦੀਆਂ ਤੋਂ 'ਫੁੱਲ' ਪਰ ਅਸੀਂ ਦੇ ਰਹੇ ਸਖ਼ਤ ਜਵਾਬ: ਫ਼ੌਜ - ਲੈਫਟੀਨੈਂਟ ਜਨਰਲ ਢਿੱਲੋਂ

'ਲੈਫਟੀਨੈਂਟ ਜਨਰਲ ਢਿੱਲੋਂ ਨੇ ਪਿਛਲੇ ਸਾਲ ਫਰਵਰੀ ਵਿੱਚ ਰਣਨੀਤਕ ਕਮਾਂਡ ਦਾ ਕਾਰਜਭਾਰ ਸੰਭਾਲਿਆ ਸੀ। ਉਨ੍ਹਾਂ ਨੂੰ ਹੁਣ ਦਿੱਲੀ ਦੇ ਆਰਮੀ ਹੈੱਡਕੁਆਰਟਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ, ਤੇ ਉਹ ਜਲਦੀ ਹੀ ਦਿੱਲੀ ਲਈ ਰਵਾਨਾ ਹੋ ਜਾਣਗੇ।

ਪੀਓਕੇ 'ਚ ਲਾਂਚ ਪੈਡ ਅੱਤਵਾਦੀਆਂ ਤੋਂ 'ਫੁੱਲ'
ਪੀਓਕੇ 'ਚ ਲਾਂਚ ਪੈਡ ਅੱਤਵਾਦੀਆਂ ਤੋਂ 'ਫੁੱਲ'
author img

By

Published : Feb 18, 2020, 8:09 PM IST

ਸ੍ਰੀਨਗਰ: ਫ਼ੌਜ ਦੇ ਸੀਨੀਅਰ ਕਮਾਂਡਰ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਅੱਤਵਾਦੀ 'ਲਾਂਚ ਪੈਡ' ਅੱਤਵਾਦੀਆਂ ਨਾਲ 'ਪੂਰੀ ਤਰ੍ਹਾਂ ਭਰੇ' ਹਨ। ਪਰ ਗੋਲੀਬੰਦੀ ਦੀ ਉਲੰਘਣਾ ਦੀ ਆੜ ਵਿੱਚ ਭਾਰਤ 'ਚ ਦਖ਼ਲ ਹੋਣ ਦੇ ਪਾਕਿ ਫ਼ੌਜ ਦੇ ਯਤਨਾਂ ਦਾ ਜਵਾਬ 'ਸਖ਼ਤ ਤੋਂ ਸਖ਼ਤ ਸਜ਼ਾ' ਦੇ ਰੂਪ 'ਚ ਦਿੱਤਾ ਜਾ ਰਿਹਾ ਹੈ।

ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਨੂੰ ਵਿਸ਼ਵਾਸ ਹੈ ਕਿ ਅੱਤਵਾਦੀਆਂ ਨੂੰ ਵਾਦੀ ਵਿੱਚ ਘੁਸਪੈਠ ਕਰਨ ਤੇ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਪਾਕਿਸਤਾਨ ਨੂੰ ਸਫ਼ਲਤਾ ਨਹੀਂ ਮਿਲੇਗੀ। ਢਿੱਲੋਂ ਕਸ਼ਮੀਰ ਵਿੱਚ ਸਥਿਤ 15ਵੀਂ ਕੋਰ ਦੀ ਰਣਨੀਤਿਕ ਕਮਾਂਡ ਦੇ ਮੁਖੀ ਹਨ। ਉਨ੍ਹਾਂ ਕਿਹਾ, "ਸੁਰੱਖਿਆ ਬਲਾਂ ਨੇ ਵੱਖ-ਵੱਖ ਪਾਰਟੀਆਂ ਦੇ ਤਾਲਮੇਲ ਵਿੱਚ ਕੰਮ ਕਰਕੇ ਕਸ਼ਮੀਰ ਘਾਟੀ ਵਿੱਚ ਸ਼ਾਂਤੀ ਨੂੰ ਮਜ਼ਬੂਤ ਕੀਤਾ ਹੈ, ਜਿਸ ਵਿੱਚ ਰਾਏ ਨਿਰਮਾਤਾਵਾਂ ਅਤੇ ਨਾਗਰਿਕ ਸੰਗਠਨਾਂ ਦੇ ਸਲਾਹਕਾਰਾਂ ਸ਼ਾਮਲ ਹਨ।"

ਰਣਨੀਤਕ ਕਮਾਂਡ ਦੇ ਮੁਖੀ ਵਜੋਂ ਉਨ੍ਹਾਂ ਦਾ ਕਾਰਜਕਾਲ ਇੱਕ ਵੱਡੀ ਚੁਣੌਤੀ ਦੇ ਨਾਲ ਸ਼ੁਰੂ ਹੋਇਆ ਤੇ ਸਬੰਧਤ ਅਹੁਦੇ 'ਤੇ ਉਨ੍ਹਾਂ ਦੇ ਕਾਬਜ਼ ਹੋਣ ਦੇ ਇੱਕ ਹਫ਼ਤੇ ਦੇ ਅੰਦਰ, ਰਾਸ਼ਟਰ ਨੇ 14 ਫਰਵਰੀ 2019 ਨੂੰ ਪੁਲਵਾਮਾ ਵਿੱਚ ਇੱਕ ਵੱਡਾ ਆਤਮਘਾਤੀ ਹਮਲਾ ਵੇਖਿਆ, ਜਿਸ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) 40 ਜਵਾਨ ਸ਼ਹੀਦ ਹੋਏ ਸਨ।

ਰਾਜਪੁਤਾਨਾ ਰਾਈਫਲਜ਼ ਨਾਲ ਸੰਬੰਧ ਰੱਖਣ ਵਾਲੇ ਢਿੱਲੋਂ ਨਵੀਂ ਭੂਮਿਕਾ ਵਿੱਚ ਇੰਨ੍ਹੇ ਚੰਗੀ ਤਰ੍ਹਾਂ ਨਾਲ ਢਲੇ ਵੀ ਨਹੀਂ ਸਨ ਕਿ ਉਨ੍ਹਾਂ ਸ਼ਰਮਨਾਕ ਹਮਲੇ ਦੇ ਸਾਜ਼ਿਸ਼ ਰਚਣ ਵਾਲਿਆਂ ਵਿਰੁੱਧ ਕੰਟਰੋਲ ਰੇਖਾ ਉੱਤੇ ਹੋਏ ਘਟਨਾਕ੍ਰਮ ਦੀ ਨਿਗਰਾਨੀ ਕਰਨ ਲਈ ਤਾਲਮੇਲ ਚਲਾਉਣਾ ਸ਼ੁਰੂ ਕਰ ਦਿੱਤਾ ਜਿਥੇ ਸਥਿਤੀ ਹਰ ਰੋਜ਼ ਬਦਤਰ ਹੁੰਦੀ ਜਾ ਰਹੀ ਹੈ।

ਲੈਫਟੀਨੈਂਟ ਜਨਰਲ ਢਿੱਲੋਂ ਨੇ ਪਾਕਿਸਤਾਨ ਦੇ ਅਪ੍ਰਤੱਖ ਯੁੱਧ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਕਿਹਾ ਕਿ ਗੁਆਂਢੀ ਦੇਸ਼ 30 ਸਾਲਾਂ ਤੋਂ ਵੱਧ ਸਮੇਂ ਤੋਂ ਲਗਾਤਾਰ ਭਾਰਤ ਵਿੱਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੀ ਮਦਦ ਕਰ ਰਿਹਾ ਹੈ।

ਡਿਜੀਟਲ ਮੀਡੀਆ ਕਾਨਫਰੰਸ 2020: ਈਟੀਵੀ ਭਾਰਤ ਨੂੰ ਮਿਲਿਆ ਸਨਮਾਨ

ਢਿੱਲੋਂ ਨੇ ਕਿਹਾ, ‘ਸਾਰੇ ਅੱਤਵਾਦੀ ਕੈਂਪ ਅਤੇ ਲਾਂਚ ਪੈਡ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪੂਰੀ ਤਰ੍ਹਾਂ ਭਰੇ ਹੋਏ ਹਨ। ਇਹ ਅੱਤਵਾਦੀ ਕੇਡਰ ਸਾਡੀ ਚੌਕੀਆਂ 'ਤੇ ਫਾਇਰਿੰਗ ਕਰ ਰਹੇ ਪਾਕਿਸਤਾਨੀ ਫੌਜ਼ ਦੀ ਮਦਦ ਨਾਲ ਘੁਸਪੈਠ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਕਿ ਜੰਗਬੰਦੀ ਦੀ ਉਲੰਘਣਾ ਬਾਰੇ ਸਾਡੀ ਜਵਾਬੀ ਕਾਰਵਾਈ ਜਲਦੀ, ਸਖ਼ਤ ਅਤੇ ਸਖ਼ਤ ਕੀਤੀ ਗਈ ਹੈ। ਢਿੱਲੋਂ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਿਸ, ਅਰਧ ਸੈਨਿਕ ਬਲਾਂ ਅਤੇ ਖੁਫੀਆ ਏਜੰਸੀਆਂ ਦੀ ਮਦਦ ਨਾਲ ਕੰਟਰੋਲ ਰੇਖਾ ਅਤੇ ਖੇਤਰ ਦੇ ਨਾਲ ਅੱਤਵਾਦ ਨੂੰ ਨਾਕਾਮ ਕਰਨਾ ਫੌਜ ਦੀ ਮੁੱਖ ਜ਼ਿੰਮੇਵਾਰੀ ਹੈ।

ਉਨ੍ਹਾਂ ਕੰਟਰੋਲ ਰੇਖਾ 'ਤੇ ਭਾਰਤੀ ਫੌਜ ਦੇ ਦਬਦਬੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੰਦਰੂਨੀ ਖੇਤਰ 'ਚ ਅੱਤਵਾਦ ਵਿਰੋਧੀ ਕਾਰਗੁਜ਼ਾਰੀ 'ਲੋਕਾਂ ਨਾਲ ਦੋਸਤਾਨਾ ਢੰਗ ਨਾਲ' ਘਾਟੀ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ। ਢਿੱਲੋਂ ਨੇ ਕਿਹਾ ਕਿ ਸਥਾਨਕ ਕਾਰੋਬਾਰ, ਸੈਰ-ਸਪਾਟਾ ਅਤੇ ਸਿੱਖਿਆ ਖੇਤਰ ਨੂੰ ‘ਮੁਹਿੰਮ ਦੀਆਂ ਸਫਲਤਾਵਾਂ, ਸੁਰੱਖਿਆ ਦੀ ਸੁਧਾਰੀ ਸਥਿਤੀ ਅਤੇ ਸਰਕਾਰ ਦੀਆਂ ਵੱਖ ਵੱਖ ਪਹਿਲਕਦਮੀਆਂ ’ਤੋਂ ਬਹੁਤ ਲਾਭ ਹੋਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.