ਹੈਦਰਾਬਾਦ: ਤੇਲੰਗਾਨਾ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਹੈਦਰਾਬਾਦ ਮਹਾਨਗਰ ਵਿੱਚ ਕੋਵਿਡ-19 ਦੇ ਤੇਜ ਪ੍ਰਸਾਰ ਨੂੰ ਕੰਟਰੋਲ ਕਰਨ ਲਈ ਰਣਨੀਤੀ ਉੱਤੇ ਛੇਤੀ ਹੀ ਅੰਤਿਮ ਨਿਰਣੇ ਲਿਆ ਜਾਵੇਗਾ। ਇਸ ਵਿੱਚ ਮੁੜ ਤੋਂ ਲੌਕਡਾਊਨ ਲਾਗੂ ਕੀਤੇ ਜਾਣ ਦਾ ਵੀ ਪ੍ਰਸਤਾਵ ਹੈ।
ਮਿਲੀ ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਹੈਦਰਾਬਾਦ ਨਗਰ ਨਿਯਮ ਦੇ ਅੰਤਰਗਤ ਆਉਣ ਵਾਲੇ ਸਾਰੇ ਖੇਤਰਾਂ ਵਿੱਚ ਵਾਇਰਸ ਦੇ ਪ੍ਰਭਾਵ ਨੂੰ ਕਾਬੂ ਕਰਨ ਲਈ ਅਗਲੇ 3-4 ਦਿਨਾਂ ਵਿੱਚ ਰਣਨੀਤੀ ਨੂੰ ਅੰਤਿਮ ਰੂਪ ਦੇਣ ਦਾ ਫ਼ੈਸਲਾ ਕੀਤਾ ਹੈ।
ਕੇਸੀਆਰ ਨੇ ਕਿਹਾ ਕਿ ਸਰਕਾਰ ਸਾਰੇ ਸਬੰਧਿਤ ਮੁੱਦਿਆਂ ਦੀ ਜਾਂਚ ਕਰੇਗੀ ਤੇ ਜ਼ਰੂਰੀ ਕਦਮ ਚੁੱਕੇਗੀ ਕਿਉਂਕਿ ਜੇ ਜੀਐਸਐਮਸੀ ਸੀਮਾ ਖੇਤਰ ਵਿੱਚ ਮੁੜ ਲੌਕਡਾਊਨ ਲਾਗੂ ਕਰਨ ਦਾ ਨਿਰਣੇ ਲਿਆ ਜਾਂਦਾ ਹੈ ਤਾਂ ਕਈ ਮੁੱਦਿਆਂ ਉੱਤੇ ਵੀ ਵਿਚਾਰ ਕਰਨਾ ਪਵੇਗਾ।
ਇਸ ਸਬੰਧੀ ਤੇਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ, "ਜੇ ਲੌਕਡਾਊਨ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਦਾ ਸਖ਼ਤੀ ਨਾਲ ਤੇ ਪੂਰੀ ਤਰ੍ਹਾਂ ਪਾਲਨ ਹੋਣਾ ਚਾਹੀਦਾ ਹੈ। ਇਹ ਦਰਮਿਆਨ ਜ਼ਰੂਰੀ ਸਮਾਨ ਦੀ ਖਰੀਦਦਾਰੀ ਕਰਨ ਲਈ 1-2 ਘੰਟਿਆਂ ਦੀ ਛੂਟ ਦੇ ਨਾਲ ਪੂਰੇ ਦਿਨ ਦਾ ਕਰਫਿਊ ਲਾਗੂ ਹੋਣਾ ਚਾਹੀਦਾ ਹੈ।"
ਹਾਲਾਂਕਿ ਕੇਸੀਆਰ ਨੇ ਕਿਹਾ ਕਿ ਸ਼ਹਿਰ ਵਿੱਚ ਕੋਵਿਡ-19 ਦੇ ਮਾਮਲਿਆਂ ਨੂੰ ਲੈ ਕੇ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਸਾਰੇ ਤਰ੍ਹਾਂ ਦੇ ਪ੍ਰਬੰਧ ਤੇ ਇਲਾਜ਼ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।