ਹੈਦਾਬਾਦ: ਤੇਲੰਗਾਨਾ ਸਰਕਾਰ ਨੇ ਸ਼ਨੀਵਾਰ ਨੂੰ ਕਿਸਾਨ ਬਾਜ਼ਾਰ ਦੇ ਜ਼ਰੀਏ 35 ਰੁਪਏ ਕਿੱਲੋ ਦੀ ਦਰ ਨਾਲ ਪਿਆਜ਼ ਵੇਚਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਖੁੱਲ੍ਹੇ ਬਾਜ਼ਾਰਾਂ 'ਚ ਪਿਆਜ਼ ਦੀ ਕੀਮਤਾਂ 'ਚ ਤੇਜ਼ੀ ਨਾਲ ਇਜਾਫ਼ਾ ਹੋਇਆ ਹੈ।
ਇੱਕ ਅਧਿਕਾਰਿਤ ਪ੍ਰੈਸ ਬਿਆਨ ਮੁਤਾਬਕ ਸਰਕਾਰ ਵੱਲੋਂ ਚਲਾਈ ਗਈ 11 ਰਾਇਤੂ ਬਾਜ਼ਾਰਾਂ 'ਚ ਅੱਜ ਤੋਂ ਪਿਆਜ਼ ਸਸਤੀਆਂ ਦਰਾਂ 'ਤੇ ਮਿਲਣਗੇ। ਸੂਬੇ ਦੀ ਰਾਜਧਾਨੀ 'ਚ ਰਾਇਤੂ ਬਾਜ਼ਾਰਾਂ 'ਚ ਛੋਟੇ ਕਿਸਾਨ ਸਿੱਧੇ ਖਪਤਕਾਰਾਂ ਨੂੰ ਸਬਜ਼ੀਆਂ ਵੇਚ ਸਕਦੇ ਹਨ।
ਬਿਆਨਾਂ ਮੁਤਾਬਕ ਇੱਕ ਵਿਅਕਤੀ ਨੂੰ ਸਿਰਫ਼ 2 ਕਿੱਲੋ ਪਿਆਜ਼ ਹੀ ਵੇਚਿਆ ਜਾਵੇਗਾ। ਦੱਸ ਦਈਏ ਕਿ ਪਿਆਜ਼ ਖਰੀਦਣ ਲਈ ਖਪਤਕਾਰ ਕੋਲ ਪਛਾਣ ਪੱਤਰ ਵੀ ਹੋਣਾ ਚਾਹੀਦਾ ਹੈ।