ETV Bharat / bharat

ਤੇਜਸਵੀ ਯਾਦਵ ਦਾ ਸਵਾਲ- ਮੁੰਗੇਰ 'ਚ ਪੁਲਿਸ ਨੂੰ ਜਨਰਲ ਡਾਇਰ ਬਣਨ ਦੀ ਆਗਿਆ ਕਿਸ ਨੇ ਦਿੱਤੀ

ਤੇਜਸਵੀ ਯਾਦਵ ਨੇ ਮੁੰਗੇਰ 'ਚ ਪੁਲਿਸ ਲਾਠੀਚਾਰਜ ਦਾ ਮੁੱਦਾ ਚੁੱਕਿਆ ਤੇ ਪ੍ਰਸ਼ਾਸਨ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਕੀ ਕਰ ਰਹੇ ਹਨ।

ਤੇਜਸਵੀ ਯਾਦਵ ਨੇ ਮੁੰਗੇਰ 'ਚ ਪੁਲਿਸ ਲਾਠੀਚਾਰਜ ਦਾ ਮੁੱਦਾ ਚੁੱਕਿਆ

author img

By

Published : Oct 28, 2020, 10:34 AM IST

ਪਟਨਾ: ਬਿਹਾਰ 'ਚ ਵੋਟਿੰਗ ਦੇ ਪਹਿਲੇ ਪੜਾਅ ਦੇ ਵਿਚਾਲੇ ਤੇਜਸਵੀ ਯਾਦਵ ਨੇ ਪਟਨਾ ਵਿੱਚ ਪ੍ਰੈਸ ਕਾਨਫਰੰਸ ਕਰਕੇ ਮੁੰਗੇਰ ਕਾਂਡ ਬਾਰੇ ਕਈ ਸਵਾਲ ਚੁੱਕੇ। ਉਨ੍ਹਾਂ ਨੇ ਪੁਲਿਸ ਲਾਠੀਚਾਰਜ ਦਾ ਮੁੱਦਾ ਚੁੱਕਿਆ ਤੇ ਪ੍ਰਸ਼ਾਸਨ 'ਤੇ ਜ਼ੋਰਦਾਰ ਹਮਲਾ ਬੋਲਿਆ। ਨਿਤੀਸ਼ ਕੁਮਾਰ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਜੋ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ, ਕੀ ਕਰ ਰਹੇ ਹਨ।

ਤੇਜਸਵੀ ਯਾਦਵ ਨੇ ਮੁੰਗੇਰ 'ਚ ਪੁਲਿਸ ਲਾਠੀਚਾਰਜ ਦਾ ਮੁੱਦਾ ਚੁੱਕਿਆ

ਤੇਜਸਵੀ ਦੇ ਸਵਾਲ

ਤੇਜਸਵੀ ਨੇ ਪੁੱਛਿਆ ਕਿ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਟਵੀਟ ਤੋਂ ਇਲਾਵਾ ਇਸ ਮਾਮਲੇ ਵਿੱਚ ਹੋਰ ਕੀ ਕੀਤਾ ਹੈ? ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਮੁੱਖ ਮੰਤਰੀ ਨਿਤੀਸ਼ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੂੰ ਪੁੱਛਣਾ ਚਾਹੁੰਦੇ ਸਨ ਕਿ ਮੁੰਗੇਰ ਪੁਲਿਸ ਨੂੰ ਜਨਰਲ ਡਾਇਰ ਬਣਨ ਦੀ ਆਗਿਆ ਕਿਸ ਨੇ ਦਿੱਤੀ।

42 ਸੀਟਾਂ 'ਤੇ ਚੋਣ ਲੜ ਰਹੀ ਹੈ ਆਰਜੇਡੀ

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋ ਰਹੀ ਹੈ। 16 ਜ਼ਿਲ੍ਹਿਆਂ ਦੀਆਂ 71 ਵਿਧਾਨ ਸਭਾ ਸੀਟਾਂ 'ਤੇ ਤੇਜਸਵੀ ਯਾਦਵ ਦੀ ਅਗਵਾਈ ਵਾਲਾ ਮਹਾਂਗਠਜੋੜ ਆਰਜੇਡੀ 42 ਸੀਟਾਂ 'ਤੇ ਚੋਣ ਲੜ ਰਹੀ ਹੈ। ਜਦੋਂ ਕਿ ਉਨ੍ਹਾਂ ਦੇ ਸਹਿਯੋਗੀ ਕਾਂਗਰਸ ਤੇ 21 ਅਤੇ ਸੀਪੀਈ 8 ਸੀਟਾਂ 'ਤੇ ਚੋਣ ਲੜ ਰਹੇ ਹਨ। ਇਸ ਦੇ ਨਾਲ ਹੀ, ਜੇਡੀਯੂ ਨਿਤੀਸ਼ ਦੀ ਅਗਵਾਈ ਵਾਲੀ ਐਨਡੀਏ ਤੋਂ 35 ਸੀਟਾਂ 'ਤੇ ਚੋਣ ਲੜ ਰਹੀ ਹੈ, ਜਦੋਂ ਕਿ ਉਸ ਦੀ ਸਹਿਯੋਗੀ ਭਾਜਪਾ 29, ਜੀਤਨ ਰਾਮ ਮਾਂਝੀ ਦੀ ਹਿੰਦੁਸਤਾਨ ਆਵਾਮ ਮੋਰਚਾ 6 ਅਤੇ ਵੀਆਈਪੀ 1 ਸੀਟ 'ਤੇ ਚੋਣ ਲੜ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.