ਨਵੀਂ ਦਿੱਲੀ: ਸਾਈਰਸ ਮਿਸਤਰੀ ਨੂੰ ਟਾਟਾ ਸੰਨਜ਼ ਦਾ ਐਗਜੀਕਿਉਟਿਵ ਚੇਅਰਮੈਨ ਬਣਾਉਣ ਦੇ ਨੈਸ਼ਨਲ ਕੰਪਨੀ ਲਾਅ ਅਪੀਲੇਟ ਟ੍ਰਿਬਿਊਨਲ (NCLAT) ਦੇ ਆਦੇਸ਼ ਦੇ ਖ਼ਿਲਾਫ਼ ਕੰਪਨੀ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਹੈ। ਟਾਟਾ ਸੰਨਜ਼ ਨੇ ਸਾਈਰਸ ਮਿਸਤਰੀ ਨੂੰ ਕੰਪਨੀ ਵਿੱਚ ਮੁੜ ਨਿਯੁਕਤ ਕਰਨ ਲਈ NCLAT ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚਣੌਤੀ ਦਿੱਤੀ ਹੈ।
-
Tata Sons moves Supreme Court against the National Company Law Appellate Tribunal (NCLAT) order that directed reinstatement of Cyrus Mistry as Executive Chairman of Tata Sons. pic.twitter.com/TiLIF7DzHt
— ANI (@ANI) January 2, 2020 " class="align-text-top noRightClick twitterSection" data="
">Tata Sons moves Supreme Court against the National Company Law Appellate Tribunal (NCLAT) order that directed reinstatement of Cyrus Mistry as Executive Chairman of Tata Sons. pic.twitter.com/TiLIF7DzHt
— ANI (@ANI) January 2, 2020Tata Sons moves Supreme Court against the National Company Law Appellate Tribunal (NCLAT) order that directed reinstatement of Cyrus Mistry as Executive Chairman of Tata Sons. pic.twitter.com/TiLIF7DzHt
— ANI (@ANI) January 2, 2020
ਲਗਭਗ 15 ਦਿਨ ਪਹਿਲਾ NCLAT ਨੇ ਸਾਈਰਸ ਮਿਸਤਰੀ ਨੂੰ ਟਾਟਾ ਸੰਨਜ਼ ਦੇ ਚੇਅਰਮੈਨ ਅਹੁਦੇ ਤੋਂ ਹਟਾਉਣ ਨੂੰ ਗੈਰ-ਕਾਨੂੰਨੀ ਠਾਹਿਰਾਇਆ ਸੀ ਅਤੇ ਉਨ੍ਹਾਂ ਨੇ ਫਿਰ ਤੋਂ ਇਸ ਅਹੁਦੇ ਨੂੰ ਬਹਾਲ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਦੇ ਇਲਾਵਾ NCLAT ਨੇ ਚੰਦਰਸ਼ੇਖਰਨ ਨੂੰ ਐਗਜੀਕਿਉਟਿਵ ਚੇਅਰਮੈਨ ਬਣਾਉਣ ਦੇ ਫੈਸਲੇ ਨੂੰ ਵੀ ਗੈਰਕਾਨੂੰਨੀ ਕਰਾਰ ਦਿੱਤਾ ਸੀ।
ਇਹ ਵੀ ਪੜੋ: ਨਵੇਂ ਸਾਲ ਵਿੱਚ ਵੀ ਬਾਜ਼ ਨਾ ਆਇਆ ਪਾਕਿਸਤਾਨ, ਮੁੜ ਕੀਤੀ ਜੰਗ ਬੰਦੀ ਦੀ ਉਲੰਘਣਾ
NCLAT ਦੇ ਇਸ ਫੈਸਲੇ ਦੇ ਬਾਅਦ ਟਾਟਾ ਸੰਨਜ਼ ਦਾ ਬਿਆਨ ਆਇਆ ਸੀ ਕਿ ਉਨ੍ਹਾਂ ਨੂੰ ਆਪਣੇ ਕੇਸ ਦੀ ਮਜ਼ਬੂਤੀ 'ਤੇ ਪੂਰਾ ਭਰੋਸਾ ਹੈ ਅਤੇ ਅੱਗੇ ਉਹ ਕਾਨੂੰਨੀ ਕਾਰਵਾਈ ਕਰੇਗੀ। ਫੈਸਲੇ ਦੇ ਬਾਅਦ ਸਾਈਰਸ ਮਿਸਤਰੀ ਨੇ ਕਿਹਾ ਸੀ ਕਿ ਉਸ ਦੇ ਲਈ ਵਿਅਕਤੀਗਤ ਜਿੱਤ ਨਹੀ ਬਲਕਿ ਗਵਰਨੈਂਸ ਅਤੇ ਘੱਟਗਿਣਤੀ ਸ਼ੇਅਰ ਧਾਰਕਾਂ ਦੇ ਅਧਿਕਾਰਾਂ ਦਾ ਸਿਧਾਂਤਾਂ ਦੀ ਜਿੱਤ ਹੈ।