ETV Bharat / bharat

ਸੁਵਾਮੀ ਦਾ ਦਾਅਵਾ ਕਤਲ ਦੇ ਦਿਨ ਸੁਸ਼ਾਂਤ ਨੂੰ ਮਿਲਿਆ ਸੀ ਡਰੱਗ ਡੀਲਰ - sushant case and dubai connection

ਭਾਜਪਾ ਦੇ ਸੀਨੀਅਰ ਆਗੂ ਸੁਬਰਾਮਨੀਅਮ ਸਵਾਮੀ ਨੇ ਇੱਕ ਵਾਰ ਫਿਰ ਸੁਸ਼ਾਂਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਦੁਬਈ ਦੇ ਦਾਦਾਓ ਦੇ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੁਸ਼ਾਂਤ ਦੀ ਮੌਤ ਦੇ ਦਿਨ ਦੁਬੱਈ ਦੇ ਇੱਕ ਡਰੱਗ ਡੀਲਰ ਦੇ ਅਦਾਕਾਰ ਨਾਲ ਮੁਲਾਕਤ ਕੀਤੀ ਸੀ।

ਸੁਵਾਮੀ ਦਾ ਦਾਅਵਾ ਕਤਲ ਦੇ ਦਿਨ ਸੁਸ਼ਾਂਤ ਨੂੰ ਮਿਲਿਆ ਸੀ ਡਰੱਗ ਡੀਲਰ

author img

By

Published : Aug 24, 2020, 7:14 PM IST

ਮੁੰਬਈ: ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦੋਸ਼ ਲਗਾਇਆ ਕਿ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਜਿਸ ਦਿਨ ਕਤਲ ਹੋਇਆ ਸੀ ਉਸ ਦਿਨ ਦੁਬੱਈ ਦੇ ਇੱਕ ਡਰੱਗ ਡੀਲਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।

ਸਵਾਮੀ ਨੇ ਸੋਮਵਾਰ ਨੂੰ ਟਵੀਟ ਕਰ ਕਿਹਾ ਕਿ ਸੁਨੰਦਾ ਪੁਸ਼ਕਰ ਦੇ ਮਾਮਲੇ ਵਿੱਚ ਇਹ ਮਹੱਤਵਪੂਰਣ ਸੀ ਕਿ ਏਮਜ਼ ਦੇ ਡਾਕਟਰਾਂ ਨੂੰ ਪੋਸਟਮਾਰਟਮ ਵਿੱਚ ਉਨ੍ਹਾਂ ਦੇ ਢਿੱਡ ਵਿੱਚ ਕੀ ਮਿਲਿਆ ਪਰ ਅਜਿਹਾ ਸ੍ਰੀ ਦੇਵੀ ਜਾ ਸੁਸ਼ਾਂਤ ਦੇ ਮਾਮਲੇ ਵਿੱਚ ਨਹੀਂ ਹੋਇਆ। ਸੁਸ਼ਾਂਤ ਦੇ ਮਾਮਲੇ ਵਿੱਚ, ਦੁਬੱਈ ਦਾ ਡਰਗ ਡੀਲਰ ਆਯੁਸ਼ ਖ਼ਾਨ ਅਦਾਕਾਰ ਦੇ ਕਤਲ ਵਾਲੇ ਦਿਨ ਉਨ੍ਹਾਂ ਨੂੰ ਮਿਲਿਆ ਸੀ ਕਿਉਂ?

ਸੁਵਾਮੀ ਦਾ ਦਾਅਵਾ ਕਤਲ ਦੇ ਦਿਨ ਸੁਸ਼ਾਂਤ ਨੂੰ ਮਿਲਿਆ ਸੀ ਡਰੱਗ ਡੀਲਰ
ਸੁਵਾਮੀ ਦਾ ਦਾਅਵਾ ਕਤਲ ਦੇ ਦਿਨ ਸੁਸ਼ਾਂਤ ਨੂੰ ਮਿਲਿਆ ਸੀ ਡਰੱਗ ਡੀਲਰ

ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਵਾਮੀ ਨੇ ਸੁਨੰਦਾ ਪੁਸ਼ਕਰ ਤੇ ਸ੍ਰੀ ਦੇਵੀ ਦੇ ਮਾਮਲੇ ਨੂੰ ਸੁਸ਼ਾਂਤ ਦੇ ਮਾਮਲੇ ਦੇ ਨਾਲ ਜੋੜਿਆ ਹੈ। ਪਿਛਲੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਸਵਾਮੀ ਨੇ ਸੁਸ਼ਾਂਤ ਦੀ ਮੌਤ ਵਿੱਚ ਦੁਬੱਈ ਲਿੰਕ ਉੱਤੇ ਸੰਕੇਤ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੀਬੀਆਈ ਨੂੰ ਪਿਛਲੇ ਹਾਈ ਪ੍ਰੋਫਾਈਲ ਮੌਤ ਦੇ ਮਾਮਲਿਆਂ ਉੱਤੇ ਵੀ ਗੌਰ ਕਰਨਾ ਚਾਹੀਦਾ ਹੈ ਜਿਸ ਵਿੱਚ ਅਦਾਕਾਰਾ ਸ੍ਰੀ ਦੇਵੀ ਵੀ ਸ਼ਾਮਲ ਹੈ।

ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਸੀਬੀਆਈ ਨੂੰ ਸੁਸ਼ਾਂਤ, ਸ਼੍ਰੀਦੇਵੀ ਅਤੇ ਸੁਨੰਦਾ ਦੀ ਹੱਤਿਆ ਦੇ ਮਾਮਲੇ ਵਿੱਚ ਜਾਣਕਾਰੀ ਲਈ ਮੋਸਾਦ ਅਤੇ ਸ਼ਿਨ ਬੈਥ ਦੀ ਮਦਦ ਲੈਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਸ੍ਰੀ ਦੇਵੀ ਦਾ 24 ਫਰਵਰੀ 2018 ਨੂੰ ਦੇਹਾਂਤ ਹੋਇਆ ਸੀ। ਇਹ ਵੀ ਕਿਹਾ ਗਿਆ ਸੀ ਕਿ ਉਹ ਗਲਤੀ ਨਾਲ ਦੁਬੱਈ ਦੇ ਇੱਕ ਹੋਟਲ ਦੇ ਬਾਥਟਬ ਵਿੱਚ ਡੁੱਬ ਗਈ ਸੀ। ਉੱਥੇ ਹੀ ਕਾਂਗਰਸ ਸੰਸਦ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ 17 ਜਨਵਰੀ 2014 ਦੀ ਰਾਤ ਭੇਦਭਰੀ ਸਥਿਤੀ ਵਿੱਚ ਦਿੱਲੀ ਦੇ ਇੱਕ ਹੋਟਲ ਦੇ ਕਮਰੇ ਵਿੱਚ ਮਰੀ ਹੋਈ ਪਾਈ ਗਈ ਸੀ।

ਇਹ ਵੀ ਪੜ੍ਹੋ;ਸਲਮਾਨ ਖ਼ਾਨ ਨੇ ਆਰਤੀ ਕਰ ਬੱਪਾ ਦਾ ਕੀਤਾ ਸਵਾਗਤ

ETV Bharat Logo

Copyright © 2025 Ushodaya Enterprises Pvt. Ltd., All Rights Reserved.